ਸਿਵਲ ਹਸਪਤਾਲ ਵਿਖੇ ਮਨਾਇਆ ਵਿਸ਼ਵ ਕੈਂਸਰ ਦਿਵਸ -ਡਾ.ਰਾਜਿੰਦਰ ਅਰੋੜਾ
ਸਿਵਲ ਹਸਪਤਾਲ ਵਿਖੇ ਮਨਾਇਆ ਵਿਸ਼ਵ ਕੈਂਸਰ ਦਿਵਸ -ਡਾ.ਰਾਜਿੰਦਰ ਅਰੋੜਾ
ਫਿਰੋਜ਼ਪੁਰ, 4.2.2022: ਸਿਵਲ ਸਰਜਨ ਫਿਰੋਜਪੁਰ ਡਾ.ਰਾਜਿੰਦਰ ਅਰੋੜਾ ਦੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਵੱਖ-ਵੱਖ ਜਾਗਰੂਕ ਗਤੀ ਵਿਧੀਆਂ ਲਗਾਤਾਰ ਜਾਰੀ ਹਨ।ਐਸ.ਐਮ.ਓ.ਡਾ ਭੁਪਿੰਦਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਵਿਸ਼ਵ ਵਿੱਚ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ,ਵਿਸ਼ਵ ਕੈਂਸਰ ਦਿਵਸ ਦਾ ਮੰਤਵ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨਾ,ਇਸ ਦੀ ਰੋਕਥਾਮ, ਖੋਜ,ਇਲਾਜ ਨੂੰ ਉਤਸ਼ਾਹਿਤ ਕਰਨਾ ਤੇ ਕੈਂਸਰ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣਾ ਹੈ।ਇਸ ਲਈ ਕੈਂਸਰ ਦੇ ਲੱਛਣਾਂ ਦਾ ਜਿੰਨਾ ਜਲਦੀ ਪਤਾ ਲੱਗ ਜਾਵੇ, ਬਿਮਾਰੀ ਨੂੰ ਫੈਲਣ ਤੋਂ ਉਹਨਾਂ ਹੀ ਜਲਦੀ ਰੋਕਿਆ ਜਾ ਸਕਦਾ ਹੈ।ਕੈਂਸਰ ਦੀ ਜਾਗਰੂਕਤਾ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀਆਂ ਚੋਣਾਂ ਕਰਨ ਵੱਲ ਵੀ ਲੈ ਜਾ ਸਕਦੀ ਹੈ।ਉਨ੍ਹਾਂ ਦੁਆਰਾ ਓ.ਪੀ.ਡੀ ਵਿੱਚ ਮੌਜੂਦ ਲੋਕਾਂ ਨੂੰ ਜਾਗਰੂਕਤਾ ਸਭਾ ਦੌਰਾਨ ਦੱਸਿਆ ਗਿਆ ਕਿ ਕੈਂਸਰ ਦੇ ਬਹੁਤ ਸਾਰੇ ਲੱਛਣ ਹੋ ਸਕਦੇ ਹਨ, ਪਰ ਇਹ ਲੱਛਣ ਅਕਸਰ ਬਿਮਾਰੀ, ਸੱਟ, ਨਰਮ ਟਿਊਮਰ, ਜਾਂ ਹੋਰ ਸਮੱਸਿਆਵਾਂ ਕਾਰਨ ਹੁੰਦੇ ਹਨ,ਕੈਂਸਰ ਦੇ ਕਾਰਨ ਹੋਣ ਵਾਲੇ ਕੁਝ ਆਮ ਲੱਛਣ ਜਿਵੇਂ ਕਿ ਛਾਤੀ ਵਿੱਚ ਬਦਲਾਅ ਛਾਤੀ ਜਾਂ ਬਾਂਹ ਦੇ ਹੇਠਾਂ ਗੰਢ ਜਾਂ ਮਜ਼ਬੂਤੀ ਮਹਿਸੂਸ ਹੋਣਾ ਜੋ ਕਿ ਛਾਤੀ ਦੇ ਆਕਾਰ ਵਿਚ ਬਦਲਾਅ ਆਉਣਾ ਹੈ ਜਾਂ ਚਮੜੀ ਉੱਪਰ ਖਾਰਸ਼, ਲਾਲ, ਖੁਰਲੀ, ਡਿੰਪਲ, ਜਾਂ ਧੁੰਦਲਾ ਹੋਣਾ ਹੈ,ਪਿਸ਼ਾਬ ਕਰਦੇ ਸਮੇਂ ਦਰਦ ਹੋਣਾ,ਪਿਸ਼ਾਬ ਵਿੱਚ ਖੂਨ ਆਉਣਾ,ਜੀਭ ਜਾਂ ਤੁਹਾਡੇ ਮੂੰਹ ਵਿੱਚ ਇੱਕ ਚਿੱਟਾ ਜਾਂ ਲਾਲ ਪੈਚ, ਬੁੱਲ੍ਹ ਜਾਂ ਮੂੰਹ ਵਿੱਚ ਖੂਨ ਵਗਣਾ,ਦਰਦ ਜਾਂ ਸੁੰਨ ਹੋਣਾ,ਕਿਤੇ ਵੀ ਸੋਜ ਜਾਂ ਗੰਢਾਂ ਜਿਵੇਂ ਕਿ ਗਰਦਨ, ਬਾਂਹ, ਪੇਟ ਅਤੇ ਕਮਰ,ਬਿਨਾਂ ਕਿਸੇ ਅਣਜਾਣ ਕਾਰਨ ਦੇ ਭਾਰ ਵਧਣਾ ਜਾਂ ਘਟਣਾ ਆਦਿ ਹੁੰਦੇ ਹਨ।ਇਸ ਤੋਂ ਇਲਾਵਾ ਡਾ.ਗੁਰਮੇਜ ਗੁਰਾਇਆ ਵੱਲੋਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕੀ ਉੱਚ ਫਾਈਬਰ, ਘੱਟ ਚਰਬੀ ਵਾਲੀ ਖੁਰਾਕ ਖਾਣਾ ਸਿਹਤਮੰਦ ਵਜ਼ਨ ਬਣਾਈ ਰੱਖਣਾ ਹਫ਼ਤੇ ਦੇ ਜ਼ਿਆਦਾਤਰ ਦਿਨ ਕਸਰਤ ਕਰਨਾ,ਅਲਕੋਹਲ ਦੀ ਵਰਤੋਂ ਨੂੰ ਘੱਟ ਕਰਨਾ ਅਤੇ ਸਿਗਰਟਨੋਸ਼ੀ ਦਾ ਤਿਆਗ ਕਰਨਾ ਚਾਹੀਦਾ ਹੈ।ਡਾ.ਨਵੀਨ ਸੇਠੀ ਵੱਲੋਂ ਜਾਗਰੂਕਤਾ ਸਭਾ ਦੌਰਾਨ ਦੱਸਿਆ ਗਿਆ ਕਿ ਜੋ ਲੋਕ ਸਿਹਤਮੰਦ ਵਜ਼ਨ ਬਰਕਰਾਰ ਰੱਖਦੇ ਹਨ, ਉਹਨਾਂ ਵਿੱਚ ਪ੍ਰੋਸਟੇਟ, ਫੇਫੜੇ, ਕੋਲਨ ਅਤੇ ਗੁਰਦੇ ਵਰਗੇ ਕੈਂਸਰ ਹੋਣ ਦਾ ਜੋਖਮ ਘੱਟ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਤੁਹਾਡੇ ਸਰੀਰ ਵਿੱਚ ਕੁੱਝ ਅਜਿਹੇ ਲੱਛਣ ਹਨ ਜੋ ਕੁਝ ਹਫ਼ਤਿਆਂ ਬਾਅਦ ਠੀਕ ਨਹੀਂ ਹੁੰਦੇ ਹਨ, ਤਾਂ ਆਪਣੇ ਨਜਦੀਕ ਸਿਹਤ ਸੰਸਥਾ ਤੇ ਜਾ ਕੇ ਡਾਕਟਰੀ ਜਾਂਚ ਜਰੂਰ ਕਰਵਾਉ ਤਾਂ ਜੋ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾ ਸਕੇ ਅਤੇ ਇਲਾਜ ਕੀਤਾ ਜਾ ਸਕੇ,ਅਕਸਰ ਕੈਂਸਰ ਕਾਰਨ ਦਰਦ ਨਹੀਂ ਹੁੰਦਾ।ਇਸ ਲਈ ਕਈ ਵਾਰ ਮਰੀਜ ਨੂੰ ਆਪਣੀ ਬਿਮਾਰੀ ਦਾ ਪਹਿਲਾ ਪਤਾ ਨਹੀ ਚੱਲਦਾ ,ਡਾਕਟਰ ਨੂੰ ਮਿਲਣ ਤੋਂ ਪਹਿਲਾਂ ਦਰਦ ਮਹਿਸੂਸ ਕਰਨ ਦੀ ਉਡੀਕ ਨਾ ਕਰੋ ਅਤੇ ਬਿਨਾ ਕਿਸੇ ਕਿਸਮ ਦੀ ਅਣਗਹਿਲੀ ਕੀਤੇ ਆਪਣਾ ਇਲਾਜ ਕਰਵਾਉ।ਕੈਂਸਰ ਤੋਂ ਬਚਣ ਲਈ ਹਰ ਇੱਕ ਵਿਅਕਤੀ ਨੂੰ ਰੋਜ਼ਾਨਾ ਕਸਰਤ,ਸੈਰ ਅਤੇ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਤੰਦਰੁਸਤ ਰਹੇ।ਇਸ ਦੇ ਲਈ ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਫਿੱਟ ਅਤੇ ਐਕਟਿਵ ਰੱਖੋ ਅਤੇ ਹਫ਼ਤੇ ਵਿਚ ਘੱਟੋ-ਘੱਟ 150 ਮਿੰਟ ਐਰੋਬਿਕ ਐਕਟੀਵਿਟੀ ,ਹਰ ਰੋਜ਼ ਘੱਟੋ-ਘੱਟ 30 ਮਿੰਟਾਂ ਲਈ ਕਸਰਤ ਜਰੂਰ ਕਰੋ।ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਕੈਂਸਰ ਪੀੜ੍ਹਤ ਹੈ ਤਾਂ ਉਸ ਦਾ ਇਲਾਜ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਕੀਤਾ ਜਾਂਦਾ।ਇਸ ਦੇ ਲਈ ਸਮੇਂ-ਸਮੇਂ ‘ਤੇ ਆਪਣਾ ਮੈਡੀਕਲ ਚੈੱਕਅਪ ਅਤੇ ਕੈਂਸਰ ਸਕ੍ਰੀਨਿੰਗ ਕਰਵਾਉਂਦੇ ਰਹੋ।ਆਪਣੇ ਡਾਕਟਰ ਨਾਲ ਸੰਪਰਕ ਕਰੋ ਅਤੇ ਉਸ ਤੋਂ ਕੈਂਸਰ ਸਕ੍ਰੀਨਿੰਗ ਸ਼ਡਿਊਲ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ।ਇਸ ਮੌਕੇ ਐਸ.ਐਮ.ਓ ਡਾ. ਭੁਪਿੰਦਰ ਜੀਤ ਕੌਰ,ਮੈਡੀਕਲ ਸਪੈਸ਼ਲਿਸਟ ਡਾ.ਗੁਰਮੇਜ ਗੁਰਾਇਆ ਡਾ.ਜਤਿੰਦਰ ਕੋਛੜ ਡਾ.ਨਵੀਨ ਸੇਠੀ,ਬੀ.ਸੀ.ਸੀ ਕੋਆਰਡੀਨੇਟਰ ਰਜਨੀਕ ਕੌਰ ਅਤੇ ਹੋਰ ਮੌਜੂਦ ਸਨ।