ਸਿਖਿਆ ਨੂੰ ਕੁਦਰਤੀ ਰਹਿਣ ਦਿਓ ਵਿਜੈ ਗਰਗ
ਸਾਡੇ ਸਮਾਜ ਵਿਚ ਡਾਕਟਰ ਅਤੇ ਇੰਜੀਨੀਅਰ ਦੀ ਨਸਲ ਕੋਚਿੰਗ ਦਾ ਟੀਕਾ ਲਗਾ ਕੇ ਪੈਦਾ ਕੀਤੀ ਜਾਂਦੀ ਹੈ, ਇਹ ਨਸਲਾਂ ਕੰਦੂਆ, ਤੋਰੀਆ ਵਾਗ ਜਲਦੀ ਮੁਰਝਾ ਜਾਦੀਆ ਹਨ ਜਾ ਬਜਾਰ ਵਿੱਚ ਵਿਕਣ ਯੋਗ ਨਹੀਂ ਰਹਿੰਦੀਆਂ, ਜੇ ਵੀਹ ਸਾਲ ਪਿਛਾਂਹ ਵੱਲ ਝਾਤ ਮਾਰੀਏ ਜਦੋ ਜਦੋਂ ਸਰਕਾਰੀ ਸਕੂਲਾਂ ਦਾ ਬੋਲਬਾਲਾ ਸੀ ਉਦੋਂ ਪੜ੍ਹਾਈ ਵਿਚ ਦਰਮਿਆਨੇ ਵਿਦਿਆਰਥੀਆਂ ਨੂੰ ਅਧਿਆਪਕ ਖੁਦ ਸਾਇੰਸ ਨੂੰ ਅੌਖਾ ਵਿਸ਼ਾ ਦਸ ਕਿ ਇਸ ਰਸਤੇ ਤੋਂ ਰੋਕ ਦਿੰਦੇ ਸਨ, ਆਰਟਸ ਅਤੇ ਕਮਰਸ ਦੇ ਕੇ ਵਿਦਿਆਰਥੀਆਂ ਨੂੰ ਅਧਿਆਪਕ, ਪਟਵਾਰੀ, ਬਾਬੂ ਅਤੇ ਹੋਰ ਕਿਤਿਆ ਵੱਲ ਮੋੜ ਦਿੰਦੇ ਸਨ, ਉਸ ਸਮੇ ਵਿਚ ਵਿਦਿਆਰਥੀਆਂ ਨੂੰ ਗਲਤੀ ਕਰਨ ਤੇ ਚਪੇੜਿਆ ਤੇ ਡੰਡਿਆ ਕੁੱਟਿਆ ਜਾਂਦਾ ਸੀ, ਜੇਕਰ ਬੱਚਾ ਘਰ ਜਾ ਕੇ ਮਾਪਿਆਂ ਨੂੰ ਦੱਸਦਾ ਸੀ ਤਾ ਮਾਪਿਆਂ ਦੁਆਰਾ ਵੀ ਕੁੱਟਿਆ ਜਾਦਾ ਸੀ ਕਿ ਤੂੰ ਕੋਈ ਗਲਤੀ ਕੀਤੀ ਹੋਣੀ ਆ, ਤਾਂ ਹੀ ਟੀਚਰ ਨੇ ਕੁੱਟਿਆ ਏ, ਸਕੂਲ ਵਿਚ ਮਾਪੇ ਆਪ ਕਹਿ ਕੇ ਜਾਂਦੇ ਹੁੰਦੇ ਸੀ ਕਿ ਜੇਕਰ ਸਾਡਾ ਬੱਚਾ ਕੋਈ ਸ਼ਰਾਰਤ ਕਰੇ ਇਸ ਤੇ ਜਰੂਰ ਕੁਟਾਪਾ ਚਾੜਨਾ, ਵਿਦਿਆਰਥੀ ਵੀ ਕੁੱਟ ਖਾਣ ਤੋ ਬਾਅਦ ਖੇਲਕੁੱਦ ਕੇ ਆਪਣਾ ਮਾਨਸਿਕ ਤਣਾਅ ਦੂਰ ਕਰ ਲੈਂਦੇ ਸਨ, ਜਦ ਕਈ ਵਾਰ ਬੱਚਿਆਂ ਦੇ ਚੋਟ ਲਗ ਜਾਂਦੀ ਸੀ, ਜਖਮ ਤੇ ਮਿੱਟੀ ਮਲ ਕੇ ਦੁਬਾਰਾ ਖੇਡਣਾ ਸ਼ੁਰੂ ਕਰ ਦਿੰਦੇ ਸਨ, ਦੱਸਵੀ ਜਮਾਤ ਤੱਕ ਪਹੁੰਚਦਾ ਪਹੁੰਚਦਾ ਬੱਚਾ ਪੂਰੀ ਤਰ੍ਹਾਂ ਲੋਹਾ ਬਣ ਜਾਦਾ ਸੀ,
ਫੇਰ ਆਇਆ ਕੋਚਿੰਗ ਅਤੇ ਪ੍ਇਵੇਟ ਸਕੂਲਾਂ ਦਾ ਦੌਰ ਵਿਦਿਆਰਥੀ ਸਕੂਲਾਂ ਵਿਚੋ ਨਿਕਲ ਕੇ ਸ਼ੋਅਰੂਮਾ ਵਿੱਚ ਦਾਖਲ ਹੋ ਗਏ, ਵਿਦਿਆਰਥੀਆਂ ਦੇ 50% ਨੰਬਰ ਆਉਣ ਤੇ ਵੀ ਮਾਪੇ ਸੋਚਣ ਲੱਗੇ ਸਾਡਾ ਮੁੰਡਾ ਡਾਕਟਰ ਬਣੇਗਾ, ਸਾਡਾ ਮੁੰਡਾ ਇੰਜੀਨੀਅਰ ਬਣੇਗਾ, ਸਾਡਾ ਮੁੰਡਾ ਆਈ ਆਈ ਟੀ ਅਤੇਬੀ ਟੈਕ ਕਰੇਗਾ, ਜੇਕਰ ਅਧਿਆਪਕ ਬੱਚਿਆਂ ਨੂੰ ਥੋੜ੍ਹਾ ਝਿੜਕ ਵੀ ਦੇਵੇ ਮਾਪੇ ਪੱਤਰਕਾਰਾਂ ਨੂੰ ਨਾਲ ਲੈ ਕੇ ਹਾਜ਼ਰ ਹੋ ਜਾਂਦੇ ਹਨ, ਅੱਜ ਕੱਲ ਬੱਚੇ ਕੋਚਿੰਗ ਸੈਂਟਰਾਂ ਵਿੱਚ ਅੈਨਾ ਉਲਝ ਗਏ ਨੇ ਕਿ ਉਨ੍ਹਾਂ ਦਾ ਖੇਲਕੁੱਦ ਵਾਲਾ ਵਕਤ ਵੀ ਗੁਆਚ ਗਿਆ ਹੈ,
ਮੈ ਇੱਕ ਗਲ ਸੋਚਣ ਲਈ ਮਜਬੂਰ ਹੋ ਗਿਆ ਕਿ ਸਾਰੇ ਬੱਚੇ ਡਾਕਟਰ, ਇੰਜੀਨੀਅਰ ਹੀ ਕਿਉ ਬਨਣਾ ਚਾਹੁੰਦੇ ਹਨ , ਕੋਈ ਕਲਾਕਾਰ, ਖਿਡਾਰੀ, ਕਿਸਾਨ, ਫੈਕਟਰੀਆਂ ਦਾ ਮਾਲਕ ਕਿਉ ਨਹੀ ਬਣਨਾ ਚਾਹੁੰਦਾ, ਮੈਨੂੰ ਯਾਦ ਹੈ ਇੱਕ ਵਾਰ ਮੇਰਾ ਜੂਤਾ ਟੁੱਟ ਗਿਆ ਕਿਸੇ ਨੇ ਮੈਨੂੰ ਇਕ ਲੜਕੇ ਦਾ ਅਡਰੈਸ ਦਿੱਤਾ ਅਤੇ ਕਿਹਾ ਕਿ ਉਹ ਬਹੁਤ ਵਧੀਆ ਕੰਮ ਕਰਦਾ ਹੈ, ਮੈ ਉਸ ਕੋਲ ਗਿਆ ਉਸ ਨੇ 300 ਰੁਪਏ ਲਏ 4 ਦਿਨਾ ਬਾਅਦ ਜੂਤਾ ਦਿੱਤਾ, ਮੈ ਉਸ ਦੀ ਆਮਦਨੀ ਦਾ ਹਿਸਾਬ ਲਾਇਆ 1 ਲੱਖ ਰੁਪਏ ਪ੍ਰਤੀ ਮਹੀਨਾ ਸੀ, ਸਾਲ ਦਾ 12 ਲੱਖ ਦਾ ਪੈਕੇਜ ਬਣਦਾ ਏ, ਕੋਈ ਡੇਅਰੀ ਫਾਰਮ ਵਿਚ, ਕੋਈ ਮੱਖੀ ਪਾਲਣ ਵਿੱਚ, ਕੋਈ ਠੇਕੇਦਾਰੀ ਵਿੱਚ ਲੱਖਾਂ ਰੁਪਏ ਕਮਾ ਰਹੇ ਹਨ, ਕਹਿਣ ਦਾ ਭਾਵ ਸਿਖਿਆ ਨੂੰ ਕੁਦਰਤੀ ਰਹਿਣ ਦਿਓ