Ferozepur News

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ

ਯਾਰੇ ਸ਼ਾਹ ਵਾਲਾ ਸਕੂਲ ਦੀ ਟੀਮ ਨੇ ਜਿਲ੍ਹੇ ਵਿੱਚ ਪ੍ਰਾਪਤ ਕੀਤਾ ਦੂਜਾ ਸਥਾਨ

ਯਾਰੇ ਸ਼ਾਹ ਵਾਲਾ ਸਕੂਲ ਦੀ ਟੀਮ ਨੇ ਜਿਲ੍ਹੇ ਵਿੱਚ ਪ੍ਰਾਪਤ ਕੀਤਾ ਦੂਜਾ ਸਥਾਨ
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ

ਫਿਰੋਜਪੁਰ 20 ਦਸੰਬਰ, 2024: ਬਲਾਕ ਸਤੀਏ ਵਾਲਾ ਵਿੱਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਸਾਲਾਨਾ ਜਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ ।ਇਹਨਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੇ 11 ਬਲਾਕਾਂ ਨੇ ਭਾਗ ਲਿਆ ।ਜਿਲ੍ਹੇ ਪੱਧਰ ਦੇ ਇਹਨਾਂ ਕੁਇਜ ਮੁਕਾਬਲਿਆਂ ਵਿੱਚ 66 ਟੀਮਾਂ ਨੇ ਭਾਗ ਲਿਆ ।ਇਹਨਾਂ ਕੁਇਜ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਦੀ ਟੀਮ ਨੇ ਵੀ ਹਿੱਸਾ ਲਿਆ ।

ਇਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ।ਜਿਕਰਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਦੀ ਟੀਮ ਹਰ ਸਾਲ ਇਹਨਾਂ ਮੁਕਾਬਲਿਆਂ ਚ ਪੁਜ਼ੀਸ਼ਨ ਹਾਸਿਲ ਕਰਦੀ ਹੈ ।ਇਹਨਾਂ ਕੁਇਜ਼ ਮੁਕਾਬਲੇ ਕਰਵਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਆਪਣੇ ਸਿੱਖ ਵਿਰਾਸਤ ਨਾਲ ਜੋੜਨਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਜਾਣਕਾਰੀ ਦੇਣਾ ਸੀ ।

ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ, ਬਲਾਕ ਸਤੀਏ ਵਾਲ਼ਾ ਦੀ ਟੀਮ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲ਼ਾ ਬਲਾਕ ਸਤੀਏ ਵਾਲ਼ਾ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲ਼ਾ, ਬਲਾਕ ਘੱਲਖ਼ੁਰਦ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਨੀਤਾ ਰਾਣੀ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਬਲਾਕ ਸਤੀਏ ਵਾਲਾ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅੰਮ੍ਰਿਤ ਸਿੰਘ ਬਰਾੜ,ਸੀ ਐੱਚ ਟੀ ਰੀਤੂ ਬਾਲਾ ,ਸੀ ਐੱਚ ਟੀ ਗੁਣਵੰਤ ਕੌਰ,ਸੀ ਐੱਚ ਟੀ ਗੁਰਸਾਹਿਬ ਸਿੰਘ,ਸੀ ਐੱਚ ਟੀ ਗੁਰਬਚਨ ਸਿੰਘ,ਐੱਚ ਟੀ ਰਾਜਬੀਰ ਕੌਰ,ਅਵਤਾਰ ਸਿੰਘ,ਸੁਰਿੰਦਰ ਸਿੰਘ ਗਿੱਲ,ਸਰਬਜੀਤ ਸਿੰਘ,ਰਣਜੀਤ ਸਿੰਘ,ਹਰੀਸ਼ ਕੁਮਾਰ,ਸੁਨੀਲ ਕੁਮਾਰ,ਸ਼ਮਸ਼ੇਰ ਸਿੰਘ,ਇੰਦਰਜੀਤ ਸਿੰਘ,ਮੈਡਮ ਗਗਨਦੀਪ ਕੌਰ,ਮੈਡਮ ਰਜਿੰਦਰ ਕੌਰ ਅਤੇ ਪਿੰਡ ਦੇ ਮੋਹਤਬਾਰ ਹਾਜ਼ਰ ਸਨ ।ਹੈੱਡ ਟੀਚਰ ਬਲਕਾਰ ਸਿੰਘ ਗਿੱਲ ਸਰਕਾਰੀ ਪ੍ਰਾਇਮਰੀ ਸਕੂਲ ਯਾਰੇ ਸ਼ਾਹ ਵਾਲਾ ਨੇ ਦੱਸਿਆ ਕਿ ਯਾਰੇ ਸ਼ਾਹ ਵਾਲਾ ਸਕੂਲ ਦੀ ਟੀਮ ਹਰ ਸਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਂਦੀ ਹੈ ਅਤੇ ਪਜੀਸ਼ਨ ਹਾਸਿਲ ਕਰਦੀ ਹੈ ।

ਉਹਨਾਂ ਨੇ ਦੱਸਿਆ ਕਿ ਇਸ ਟੀਮ ਨੂੰ ਮੈਡਮ ਰਜਿੰਦਰ ਕੌਰ ਤਿਆਰੀ ਕਰਵਾਉਦੇ ਹਨ।ਇਸ ਮੌਕੇ ਅਧਿਆਪਕ ਗੌਰਵ ਸ਼ਰਮਾਂ,ਮੈਡਮ ਹਰਦੀਪ ਕੌਰ,ਅਧਿਆਪਕ ਬਲਕਾਰ ਸਿੰਘ,ਮੈਡਮ ਹਰਭਜਨ ਕੌਰ,ਮੈਡਮ ਰਜਿੰਦਰ ਕੌਰ ਆਗਨਵਾੜੀ ਵਰਕਰ ਆਦਿ ਨੇ ਬੱਚਿਆ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱ

Related Articles

Leave a Reply

Your email address will not be published. Required fields are marked *

Back to top button