Ferozepur News

ਟਕਸਾਲੀ ਕਾਂਗਰਸੀ ਪਾਰਟੀ ਮਾਂ ਦੇ ਬੂਟੇ ਨੂੰ ਵੋਟ ਦੀ ਪਾਉਣ ਲੱਗੇ ਬੂੰਦ-ਬੂੰਦ

ਪਿੰਡ ਟਿੱਬੀ ਵਿਚ ਟਕਸਾਲੀ ਕਾਂਗਰਸੀ ਆਸਾ ਸਿੰਘ ਦੇ ਗ੍ਰਹਿ ਵਿਖੇ ਹੋਏ ਰਿਕਾਰਡ ਇਕੱਠ ਨੂੰ ਆਸ਼ੂ ਬੰਗੜ ਨੇ ਕੀਤਾ ਸੰਬੋਧਨ

ਟਕਸਾਲੀ ਕਾਂਗਰਸੀ ਪਾਰਟੀ ਮਾਂ ਦੇ ਬੂਟੇ ਨੂੰ ਵੋਟ ਦੀ ਪਾਉਣ ਲੱਗੇ ਬੂੰਦ-ਬੂੰਦ

ਟਕਸਾਲੀ ਕਾਂਗਰਸੀ ਪਾਰਟੀ ਮਾਂ ਦੇ ਬੂਟੇ ਨੂੰ ਵੋਟ ਦੀ ਪਾਉਣ ਲੱਗੇ ਬੂੰਦ-ਬੂੰਦ

ਜਨਸਭਾਵਾਂ ਬਦਲਣ ਲੱਗੀਆਂ ਰੈਲੀਆਂ `ਚ

ਪਿੰਡ ਟਿੱਬੀ ਵਿਚ ਟਕਸਾਲੀ ਕਾਂਗਰਸੀ ਆਸਾ ਸਿੰਘ ਦੇ ਗ੍ਰਹਿ ਵਿਖੇ ਹੋਏ ਰਿਕਾਰਡ ਇਕੱਠ ਨੂੰ ਆਸ਼ੂ ਬੰਗੜ ਨੇ ਕੀਤਾ ਸੰਬੋਧਨ

ਫਿ਼ਰੋਜ਼ਪੁਰ, 12.2.2022:  () – ਆਪਣੀ ਮਾਂ ਪਾਰਟੀ ਵੱਲੋਂ ਲਾਏ ਬੂਟੇ ਨੂੰ ਵੋਟਾਂ ਰੂਪੀ ਪਾਣੀ ਦੀ ਬੂੰਦ-ਬੂੰਦ ਲਗਾ ਕੇ ਘਣਛਾਵਾ ਬਣਾ ਰਹੇ ਨੇ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਂਤੀ ਦੇ ਕਾਂਗਰਸੀ। ਜੀ ਹਾਂ ਅੱਜ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਜਨ-ਸਭਾ ਉਦੋਂ ਰੈਲੀ ਦਾ ਰੂਪ ਧਾਰਨ ਕਰ ਗਈ, ਜਦੋਂ ਪਿੰਡ ਟਿੱਬੀ ਵਿਖੇ ਟਕਸਾਲੀ ਕਾਂਗਰਸੀ ਆਸਾ ਸਿੰਘ ਵੱਲੋਂ ਆਪਣੇ ਘਰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪੁੱਜੇ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਨੇ ਸਪੱਸ਼ਟ ਕੀਤਾ ਕਿ ਤੁਹਾਡੀਆਂ ਵੋਟਾਂ ਜਾਇਆ ਨਹੀਂ ਜਾਣਗੀਆਂ ਅਤੇ ਤੁਹਾਡੀਆਂ ਵੋਟਾਂ ਵਿਧਾਨ ਸਭਾ ਤੋਂ ਗਰਾਟਾਂ ਲਿਆਉਣ ਦੇ ਕੰਮ ਆਉਣਗੀਆਂ। ਹਲਕਾ ਨਿਵਾਸੀਆਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਮੈਨੂੰ ਵਿਸਵਾਸ਼ ਸੀ ਕਿ ਹੋਲੀ-ਹੋਲੀ ਆਪਣਾ ਕਾਫਲਾ ਵਧੇਗਾ, ਜੋ ਅੱਜ ਸ: ਆਸਾ ਸਿੰਘ ਦੀ ਰਹਿਨੁਮਾਈ ਹੇਠ ਹੋਣ ਵਿਚ ਕਾਮਯਾਬ ਹੋਇਆ ਹੈ।

ਭਾਵੁਕ ਹੁੰਦਿਆਂ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਕਿ ਮੈਂ ਜਿਸ ਵੀ ਪਿੰਡ-ਗ੍ਰਾਈ ਪਹੁੰਚ ਕਰਦਾ ਹਾਂ, ਉਥੇ ਲੋਕ ਮੈਨੂੰ ਅਥਾਹ ਪਿਆਰ ਦੇ ਰਹੇ ਹਨ ਅਤੇ ਹਰ ਪਿੰਡ ਵਿਚ ਸਾਰੇ ਕਾਂਗਰਸੀ ਇਕੋ ਸਟੇਜ `ਤੇ ਇਕੱਠੇ ਹੋ ਚੁੱਕੇ ਹਨ, ਜਿਨ੍ਹਾਂ ਦਾ ਇਕੋ ਮਨੋਰਥ ਹੈ ਕਿ ਪੰਜਾਬ ਨੂੰ ਲੁਟਣ ਵਾਲਿਆਂ ਤੋਂ ਮੁਕਤ ਕਰਵਾ ਕੇ ਪੰਜਾਬ ਦੀ ਹਿਤੈਸ਼ੀ ਕਾਂਗਰਸ ਨੂੰ ਸੂਬੇ ਦੀ ਸਤ੍ਹਾ ਸੌਂਪੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਹਮਣੇ ਆ ਰਹੇ ਚੋਣ ਸਰਵੇਖਣਾਂ ਵਿਚ ਕਾਂਗਰਸ ਬਹੁਮਤ ਹਾਸਲ ਕਰਦੀ ਹੋਈ ਪੂਰਨ ਸਮਰਥਾ ਵਾਲੀ ਸਰਕਾਰ ਬਣਾਉਣ ਜਾ ਰਹੀ ਹੈ, ਜਿਸ ਵਿਚ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਲੋਕ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਜੋਗਿੰਦਰ ਸਿੰਘ ਸਰਪੰਚ ਟਿੱਬੀ ਖੁਰਦ, ਬਾਬਾ ਦਲਜੀਤ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ ਮਮਦੋਟ, ਨੀਟਾ ਸੋਢੀ ਬਲਾਕ ਇੰਚਾਰਜ ਮਮਦੋਟ, ਸੁਰਜੀਤ ਸਿੰਘ ਫੁਲਰਵਨ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਗੁਰਵਿੰਦਰ ਸਿੰਘ ਫੁਲਰਵੰਨ ਬਲਾਕ ਸੰਮਤੀ ਮੈਂਬਰ, ਮਹਿੰਦਰ ਸਿੰਘ ਨੰਬਰਦਾਰ, ਦਰਸ਼ਨ ਸਿੰਘ ਸਰਪੰਚ ਸੁੰਦਰ ਸਿੰਘ ਵਾਲਾ, ਪਰਮਜੀਤ ਸਿੰਘ ਸਰਪੰਚ ਕੋਟ ਬਿਸ਼ਨ ਸਿੰਘ, ਹਰਜੋਤ ਸਿੰਘ ਸਰਪੰਚ ਸਦਰਦੀਨ ਵਾਲਾ, ਦਲੇਰ ਸਿੰਘ ਨੰਬਰਦਾਰ ਭੰਬਾ ਹਾਜੀ, ਹੰਸਾ ਸਿੰਘ ਆੜਤੀਆ, ਕੁਲਦੀਪ ਸਿੰਘ ਕਾਕੂ ਸਰਪੰਚ ਵਾਹਕੇ, ਹਰਮੀਤ ਸਿੰਘ ਝੋਕ, ਹਰਜਿੰਦਰ ਸਾਬ ਚੇਅਰਮੈਨ ਮਾਰਕੀਟ ਕਮੇਟੀ ਫਿ਼ਰੋਜ਼ਪੁਰ ਛਾਉਣੀ, ਇਕਬਾਲ ਸਿੰਘ ਸਰਪੰਚ ਲੱਖਾ ਹਾਜੀ, ਰੂਪ ਸਿੰਘ ਸਰਪੰਚ ਰੁਹੇਲਾ ਹਾਜੀ, ਨਿਰਲ ਸਿੰਘ ਨੰਬਰਦਾਰ ਮੱਬੋਗੇ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button