ਸਾਰੇ ਕਰਫ਼ਿਊ ਪਾਸ ਆਨਲਾਈਨ ਹੀ ਜਾਰੀ ਹੋਣਗੇ, ਘਰ ਤੋ ਹੀ ਕੀਤਾ ਜਾਵੇ ਅਪਲਾਈ-ਡਿਪਟੀ ਕਮਿਸ਼ਨਰ
ਕਿਹਾ, ਕਰਫ਼ਿਊ ਪਾਸ ਦੇ ਲਈ ਸਰਕਾਰੀ ਦਫ਼ਤਰਾਂ ਵਿਚ ਭੀੜ ਲਗਾਉਣ ਦੀ ਜ਼ਰੂਰਤ ਨਹੀ
ਸਾਰੇ ਕਰਫ਼ਿਊ ਪਾਸ ਆਨਲਾਈਨ ਹੀ ਜਾਰੀ ਹੋਣਗੇ, ਘਰ ਤੋ ਹੀ ਕੀਤਾ ਜਾਵੇ ਅਪਲਾਈ-ਡਿਪਟੀ ਕਮਿਸ਼ਨਰ
ਕਿਹਾ, ਕਰਫ਼ਿਊ ਪਾਸ ਦੇ ਲਈ ਸਰਕਾਰੀ ਦਫ਼ਤਰਾਂ ਵਿਚ ਭੀੜ ਲਗਾਉਣ ਦੀ ਜ਼ਰੂਰਤ ਨਹੀ
ਫਿਰੋਜ਼ਪੁਰ 06 ਅਪ੍ਰੈਲ 2020:
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ.ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਾਰੇ ਕਰਫ਼ਿਊ ਪਾਸ ਹੁਣ ਆਨਲਾਈਨ ਹੀ ਜਾਰੀ ਹੋਣਗੇ। ਕੋਈ ਵੀ ਪਾਸ ਮੈਨੂਅਲ ਜਾਰੀ ਨਹੀ ਕੀਤਾ ਜਾਵੇਗਾ। ਉਨ੍ਹਾਂ ਨੇ ਕਰਫ਼ਿਊ ਪਾਸ ਦੇ ਲਈ ਐਪਲੀਕੇਸ਼ਨ ਦਾਖਲ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਘਰੋ ਹੀ ਪੰਜਾਬ ਸਰਕਾਰ ਵੱਲੋਂ ਜਾਰ;ੀ ਕੀਤੀ ਗਈ ਵੈੱਬ ਸਾਈਡ https://epasscovid19.pais.net.
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜ਼ਰੂਰਤ ਦੇ ਮੁਤਾਬਿਕ ਕਰਫ਼ਿਊ ਪਾਸ ਬਣਾਉਣ ਦੇ ਲਈ ਉਨ੍ਹਾਂ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀ ਹੈ, ਸਰਕਾਰ ਵੱਲੋਂ ਇਹ ਸੁਵਿਧਾ ਆਨਲਾਈਨ ਦਿੱਤੀ ਗਈ। ਜ਼ਰੂਰਤ ਦੇ ਮੁਤਾਬਿਕ ਲੋਕ ਆਪਣੇ ਮੋਬਾਈਲ ਫ਼ੋਨ ਤੋ ਹੀ ਪਾਸ ਲਈ ਐਪਲੀਕੇਸ਼ਨ ਦਾਖਲ ਤੇ ਅਤੇ ਮੋਬਾਈਲ ਫ਼ੋਨ ਤੇ ਹੀ ਪਾਸ ਜਾਰੀ ਕਰਨ ਤੋ ਬਾਅਦ ਵਾਪਸ ਦਿੱਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਕਿਸੇ ਵੀ ਪਾਸ ਨੂੰ ਮੈਨੂਅਲ ਐਪਲੀਕੇਸ਼ਨ ਕੇ ਜ਼ਰੀਏ ਸਵੀਕਾਰ ਨਹੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨਲਾਈਨ ਪਾਸ ਦੇ ਲਈ ਵੱਖ-ਵੱਖ ਅਧਿਕਾਰੀਆਂ ਨੂੰ ਅਧਿਕਾਰਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪਾਸ ਦੇ ਲਈ ਆਉਣ ਵਾਲੀ ਐਪਲੀਕੇਸ਼ਨ ਦਾ ਤਤਕਾਲ ਨਿਪਟਾਰਾ ਕਰਨ ਨਿਰਦੇਸ਼ ਵੀ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਹੁਤ ਜ਼ਿਆਦਾ ਐਮਰਜੈਂਸੀ ਹੋਣ ਤੀ ਪਾਸ ਬਣਵਾਇਆ ਜਾਵੇ। ਉਨ੍ਹਾਂ ਕਿਹਾ ਕਟਾਈ ਅਤੇ ਖ਼ਰੀਦ ਪ੍ਰਕਿਰਿਆ ਨੂੰ ਲੈ ਕੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਪਾਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।