Ferozepur News

ਸਾਂਝੇ ਤੌਰ &#39ਤੇ ਹਿੰਦ-ਪਾਕਿ ਸਰਹੱਦ &#39ਤੇ ਪੈਂਦੇ ਪਿੰਡ ਬਾਰੇ ਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੈਡੀਕਲ ਕੈਂਪ

ਦਵਾਈਆਂ ਦਾ ਲੰਗਰ ਲਗਾ ਕੀਤਾ ਗਰੀਬਾਂ ਦਾ ਇਲਾਜ 
ਫ਼ਿਰੋਜ਼ਪੁਰ, 19 ਅਗਸਤ ()- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫਰੀਦਕੋਟ, ਦਿਸ਼ਾ ਫਾਉਂਡੇਸ਼ਨ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਸਾਂਝੇ ਤੌਰ 'ਤੇ ਹਿੰਦ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਬਾਰੇ ਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੈਡੀਕਲ ਕੈਂਪ ਲਗਾ ਦਵਾਈਆਂ ਦਾ ਮੁਫ਼ਤ ਲੰਗਰ ਲਗਾਇਆ ਗਿਆ, ਜਿਸ ਵਿਚ 550 ਤੋਂ ਵਧੇਰੇ ਮਰੀਜ਼ਾਂ ਨੇ ਪਹੁੰਚ ਕੇ ਇਲਾਜ ਕਰਵਾਇਆ। ਡਾ: ਰਾਜੀਵ ਮਿਨਹਾਸ ਅਤੇ ਬਖਸ਼ੀਸ਼ ਸਿੰਘ ਬਾਰੇ ਕੇ ਦੀ ਦੇਖ-ਰੇਖ ਹੇਠ ਲਗਾਏ ਗਏ ਕੈਂਪ ਦਾ ਉਦਘਾਟਨ ਸਕੂਲ ਦੀ ਸਫ਼ਾਈ ਸੇਵਕਾ ਵੀਨਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਰਸਮ ਨਾਲ ਪ੍ਰਬੰਧਕਾਂ ਨੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦੇ ਕੇ ਜਾਤ-ਪਾਤ ਅਤੇ ਊਚ-ਨੀਚ ਦਾ ਭੇਦ-ਭਾਵ ਖਤਮ ਕਰਨ ਦਾ ਸੱਦਾ ਦਿੱਤਾ। ਕੈਂਪ ਵਿਚ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਚਮੜੀ ਰੋਗਾਂ ਦੇ ਮਾਹਿਰ ਡਾ: ਸੁਮੀਰ ਕੁਮਾਰ, ਡਾ: ਜਸਕੀਰਤ ਕੌਰ, ਡਾ: ਜੀ.ਐੱਸ. ਢਿੱਲੋਂ ਫ਼ਿਰੋਜ਼ਪੁਰ, ਵੱਖ-ਵੱਖ ਰੋਗਾਂ ਦੇ ਮਾਹਿਰ ਡਾ: ਅਨੀਤਾ ਗੋਇਲ, ਡਾ: ਕਰਨ ਬਾਜਵਾ, ਹੱਡੀਆਂ ਦੇ ਮਾਹਿਰ ਡਾ: ਕਰਨ ਰਾਜਪਾਲ, ਦੰਦਾਂ ਦੇ ਮਾਹਿਰ ਡਾ: ਅਸ਼ੀਸ਼ ਵੋਹਰਾ, ਫਿਜੀਓਥਰੈਪੀ ਡਾ: ਸੰਜੀਵ ਪੰਡਿਤ, ਲੈਬ ਟੈਕਨੀਸ਼ੀਅਨ ਚਰਨਜੀਤ ਕੌਰ ਆਦਿ ਨਾਮਵਰ ਡਾਕਟਰਾਂ ਨੇ ਪਹੁੰਚ ਕੇ 550 ਤੋਂ ਵਧੇਰੇ ਮਰੀਜਾਂ ਨੂੰ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ। ਕੈਂਪ 'ਚ ਕੋਮਲ ਅਰੋੜਾ ਉਪ ਜ਼ਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਨੇ ਪਹੁੰਚ ਪ੍ਰਬੰਧਕਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਅਜਿਹੇ ਕੈਂਪ ਸਮੇਂ-ਸਮੇਂ 'ਤੇ ਲੱਗਣੇ ਚਾਹੀਦੇ ਹਨ। ਕੈਂਪ ਦੌਰਾਨ ਪਹੁੰਚੇ ਪ੍ਰੋ: ਐੱਚ.ਸੀ.ਐਲ. ਰਾਵਤ, ਸੰਦੀਪ ਗਰਗ, ਸੰਨੀ ਗਿੱਲ, ਡਾ: ਰਾਜੀਵ ਮਿਨਹਾਸ, ਹਰਪਿੰਦਰ ਪਾਲ ਸਿੰਘ ਰਾਣਾ, ਡਾ: ਅਮਿਤ ਅਰੋੜਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਸੋਢੇ ਵਾਲਾ ਅਤੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਦੇ ਵਿਦਿਆਰਥੀ, ਡਾ: ਬੀ.ਆਰ. ਅੰਬੇਦਕਰ ਸੁਸਾਇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਡਾ: ਗੁਲਾਬ ਆਦਿ ਮੈਂਬਰਾਂ ਨੇ ਕੈਂਪ 'ਚ ਸੇਵਾਵਾਂ ਨਿਭਾਈਆਂ। ਕੈਂਪ ਦੀ ਸਫਲਤਾ ਲਈ ਹਰਦੇਵ ਸਿੰਘ ਸੰਧੂ ਮਹਿਮਾ, ਵਰਿੰਦਰ ਸਿੰਘ ਵੈਰੜ, ਪ੍ਰੇਮਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਗਗਨਦੀਪ ਸਿੰਘ ਗੋਬਿੰਦ ਨਗਰ, ਹੈਪੀ ਢਿੱਲੋਂ, ਸੋਹਣ ਸਿੰਘ ਸੋਢੀ, ਪੁਸ਼ਪਿੰਦਰਪਾਲ ਸਿੰਘ ਸ਼ੈਰੀ ਸੰਧੂ, ਚੇਅਰਮੈਨ ਪਰਮਜੀਤ ਸਿੰੰਘ ਸੂਬਾ ਕਾਹਨ ਚੰਦ, ਮਨਦੀਪ ਸਿੰਘ ਜੌਨ, ਗੁਰਵਿੰਦਰ ਸਿੰਘ ਭੁੱਲਰ, ਗੌਰਵ ਭਾਸਕਰ, ਇੰਜ: ਸੰਤੋਖ ਸਿੰਘ ਸੰਧੂ, ਲੈਕਚਰਾਰ ਸੰਦੀਪ ਬੱਬਰ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਵੱਧ-ਚੜ• ਕੇ ਯੋਗਦਾਨ ਪਾਇਆ।

Related Articles

Back to top button