Ferozepur News

ਸ਼ਹੀਦ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਤੇ ਜਿਲਾ ਫਿਰੋਜ਼ਪੁਰ ਦਾ ਵੱਡਾ ਕਾਫ਼ਲਾ ਰਵਾਨਾ

ਸ਼ਹੀਦ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਤੇ ਜਿਲਾ ਫਿਰੋਜ਼ਪੁਰ ਦਾ ਵੱਡਾ ਕਾਫ਼ਲਾ ਰਵਾਨਾ

ਫਿਰੋਜ਼ਪੁਰ: 3-3-2024: ਸ਼ਹੀਦ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਤੇ ਜਿਲਾ ਫਿਰੋਜ਼ਪੁਰ ਦਾ ਵੱਡਾ ਕਾਫ਼ਲਾ ਰਵਾਨਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਫ਼ਿਰੋਜ਼ਪੁਰ ਦਾ ਵੱਡਾ ਕਾਫ਼ਲਾ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸ਼ਹੀਦ ਸੁਭਕਰਨ ਸਿੰਘ ਦੀ ਅੰਤਿਮ ਅਰਦਾਸ ਲਈ ਪਿੰਡ ਬੱਲੋ ਕੇ ਬਠਿੰਡਾ ਲਈ ਰਵਾਨਾ ਹੋਇਆ ,ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਜੀ ਵਿਸ਼ੇਸ਼ ਤੋਰ ਤੇ ਜਥੇ ਵਿਚ ਸ਼ਾਮਿਲ ਹੋਏ। ਜਿਲਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਨੇ ਪਤਰਕਾਰਾਂ ਨਾਲ ਜਾਣਕਾਰੀ ਸ਼ਾਝੀ ਕਰਦਿਆ ਦੱਸਿਆ ਕੇਂਦਰ ਦੀ ਭਾਜਪਾ ਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਦੇ ਤਸ਼ਦੱਦ ਦਾ ਸ਼ਿਕਾਰ ਦਾ ਹੋਇਆ ਨੌਜਵਾਨ ਕਿਸਾਨ ਸ਼ਹੀਦ ਸ਼ੁਭਕਰਨ ਸਿੰਘ ਤੇ ਬਾਕੀ ਸ਼ਹੀਦਾਂ ਦੀ ਸ਼ਹੀਦੀ ਵਿਅਰਥ ਨਹੀ ਜਾਣ ਦਿੱਤੀ ਜਾਵੇਗੀ ਸਗੋਂ ਅੰਦੋਲਨ ਵਿੱਚ ਨਵੀਂ ਰੂਹ ਫੂਕੀ ਗਈ ਹੈ ਜਥੇਬੰਦੀ ਦੀ ਮੰਗ ਹੈ ਕਿ ਕਾਤਲਾਂ ਨੂੰ ਜਲਦ ਤੋ ਜਲਦ ਸਜ਼ਾ ਦਿੱਤੀ ਜਾਵੇ । ਕੇਂਦਰ ਸਰਕਾਰ ਕਿਸਾਨੀ ਅੰਦੋਲਨ ਦੀਆਂ ਸਾਰੀਆਂ ਮੰਗ ਮੰਨੇ ਜਿਵੇ 23 ਫਸਲਾਂ ਦੀ ਖਰੀਦ ਗਰੰਟੀ , ਸ਼ਹੀਦਾਂ ਦੇ ਪਰਿਵਾਰਾਂ ਨੂੰ ਪਰਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਬਾਕੀ ਰਹਿੰਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ । ਸ਼ੰਭੂ ਮੋਰਚੇ ਤੇ ਖਨੋਰੀ ਬਾਰਡਰ ਤੇ ਕੀਤਾ ਜਾ ਰਿਹਾ ਅਰਧ ਸੈਨਿਕਾ ਵੱਲੋਂ ਤਸ਼ਦੱਦ ਬੰਦ ਕੀਤਾ ਜਾਵੇ । ਕਿਸਾਨ ਆਗੂ ਸਲਵਿੰਦਰ ਸਿੰਘ ਤੇ ਗੁਰਦੇਵ ਸਿੰਘ ਨੇ ਕਿਹਾ ਕਿ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ ਤੇ ਪਿੰਡਾਂ ਸ਼ਹਿਰਾਂ ਤੋਂ ਵੱਡੇ ਵੱਡੇ ਕਾਫ਼ਲੇ ਲਗਾਤਾਰ ਆਉਂਦੇ ਰਹਿਣਗੇ । ਇਸ ਮੌਕੇ ਹੋਰ ਕਿਸਾਨ ਆਗੂ ਗੁਰਮੇਲ ਸਿੰਘ ਸੁਰਜੀਤ ਸਿੰਘ,ਹਰਫੂਲਸਿੰਘ,ਭੁਪਿੰਦਰਸਿੰਘ,,ਸਾਬ ਸਿੰਘ ਦੀਨੇਕਾ,ਬਲਜਿੰਦਰ ਸਿੰਘ ਤਲਵੰਡੀ,ਹਰਨੇਕ ਸਿੰਘ ਭੁੱਲਰ ਆਦਿ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button