Ferozepur News

ਫ਼ਿਰੋਜ਼ਪੁਰ ਸ਼ਹਿਰ ਦੇ ਵਾਰਡ ਨੰਬਰ 14 ਦੇ ਵਾਸੀਆਂ ਨੇ ਕਾਂਗਰਸ ਦੇ ਬੱਬੂ ਨੂੰ ਦਿਵਾਈ ਜਿੱਤ

11023281_357243587812842_990546174_nਫਿਰੋਜ਼ਪੁਰ 8 ਮਾਰਚ (ਏ. ਸੀ. ਚਾਵਲਾ): ਫ਼ਿਰੋਜ਼ਪੁਰ ਸ਼ਹਿਰ ਦੇ ਵਾਰਡ ਨੰਬਰ 14 ਦੀ ਅੱਜ ਹੋਈ ਚੋਣ ਵਿਚ ਭਾਜਪਾ ਦੇ ਉਮੀਦਵਾਰ ਨੂੰ ਮਾਤ ਦਿੰਦਿਆਂ ਕਾਂਗਰਸ ਦੇ ਬੱਬੂ ਪ੍ਰਧਾਨ ਨੇ 77 ਵੋਟਾਂ ਦੇ ਫਰਕ ਨਾਲ ਨਗਰ ਕੌਂਸਲ ਵਿਚ ਆਪਣਾ ਪੈਰ ਧਰਿਆ ਅਤੇ ਇਸ ਚੋਣ ਵਿਚ ਵਾਰਡ ਵਾਸੀਆਂ ਨੇ 73.54 ਪ੍ਰਤੀਸ਼ਤ ਵੋਟ ਪੋਲ ਕੀਤਾ। ਭਾਵੇਂ ਫ਼ਿਰੋਜ਼ਪੁਰ ਦੇ 31 ਵਾਰਡਾਂ ਵਿਚੋਂ 25 &#39ਤੇ ਅਕਾਲੀ ਦਲ ਬਾਦਲ-ਭਾਜਪਾ ਦਾ ਕਬਜ਼ਾ ਹੈ, ਪ੍ਰੰਤੂ ਇਸ ਵੰਗਾਰੀ ਸੀਟ &#39ਤੇ ਭਾਜਪਾ ਅਤੇ ਕਾਂਗਰਸ ਵਿਚ ਗਹਿਗੱਚ ਦਾ ਮੁਕਾਬਲਾ ਸੀ, ਜਿਸ ਵਿਚ ਭਾਜਪਾ ਨੂੰ ਮਾਤ ਦਿੰਦਿਆਂ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਦੀ ਜਿੱਤ ਦਰਜ ਕਰਾਈ। ਜਿੱਤ ਦਾ ਐਲਾਨ ਹੁੰਦਿਆਂ ਹੀ ਕਾਂਗਰਸ ਦੇ ਉਮੀਦਵਾਰ ਦੇ ਸਮੱਰਥਕਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਸਮੱਰਥਕਾਂ ਦੇ ਇਕੱਠ ਨੇ ਜੈ ਜਨਤਾ ਜੈ ਵਿਕਾਸ ਦੇ ਨਾਅਰੇ ਲਗਾਏ। ਆਪਣੀ ਜਿੱਤ &#39ਤੇ ਲੋਕਾਂ ਦਾ ਧੰਨਵਾਦ ਕਰਦਿਆਂ ਬੱਬੂ ਪ੍ਰਧਾਨ ਜੇਤੂ ਉਮੀਦਵਾਰ ਕਾਂਗਰਸ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ ਅਤੇ ਉਨ•ਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਨਾਲ ਨਾ ਹੁੰਦਾ ਹੋਇਆ ਭਾਜਪਾ ਪ੍ਰਧਾਨ ਨਾਲ ਸੀ, ਜਿਸ ਨੂੰ ਹਰਾ ਕੇ ਉਸ ਨੇ ਸਪੱਸ਼ਟ ਕੀਤਾ ਕਿ ਲੋਕ ਚਿਹਰਿਆਂ ਨੂੰ ਪਸੰਦ ਕਰਦੇ ਹਨ ਨਾ ਕਿ ਝੂਠੇ ਲਾਰਿਆਂ ਨੂੰ। ਨਗਰ ਕੌਂਸਲ ਫ਼ਿਰੋਜ਼ਪੁਰ ਦੀ ਮੁਲਤਵੀਂ ਹੋਈ ਵਾਰਡ ਨੰਬਰ 14 ਦੀ ਚੋਣ ਵਿਚ ਅੱਜ ਭਾਜਪਾ ਦੇ ਉਮੀਦਵਾਰ ਨੂੰ ਮਾਤ ਦਿੰਦਿਆਂ ਕਾਂਗਰਸ ਦੇ ਬੱਬੂ ਪ੍ਰਧਾਨ ਨੇ ਚੋਣ ਮੈਦਾਨ ਫਤਹਿ ਕਰਦਿਆਂ ਕਿਹਾ ਕਿ ਲੋਕਾਂ ਨੇ ਭਾਜਪਾ ਦੇ ਉਮੀਦਵਾਰ ਨੂੰ ਹਰਾ ਕੇ ਸਪੱਸ਼ਟ ਕੀਤਾ ਹੈ ਕਿ ਲੋਕ ਵਿਕਾਸ ਚਾਹੁੰਦੇ ਹਨ। ਭਾਜਪਾ ਦੇ ਉਮੀਦਵਾਰ ਨਾਲ ਮੁਕਾਬਲਾ ਨਾ ਹੋਣ ਦੀ ਗੱਲ ਕਰਦਿਆਂ ਉਨ•ਾਂ ਕਿਹਾ ਕਿ ਉਸ ਦਾ ਸਿੱਧਾ ਮੁਕਾਬਲਾ ਪ੍ਰਧਾਨ ਭਾਜਪਾ ਪ੍ਰਧਾਨ ਨਾਲ ਸੀ, ਜਿਸ ਵਿਚੋਂ ਲੋਕਾਂ ਨੇ ਉਸ ਨੂੰ ਸਰਾਹਿਆ ਹੈ। ਉਨ•ਾਂ ਕਿਹਾ ਕਿ ਲੋਕਾਂ ਦੇ ਪ੍ਰਗਟਾਏ ਵਿਸਵਾਸ਼ &#39ਤੇ ਖਰਾ ਉਤਰਿਆਂ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਭਾਰੀ ਗਿਣਤੀ ਵਿਚ ਇਕੱਤਰ ਸਮੱਰਥਕਾਂ ਨੇ ਢੋਲ-ਨਗਾਰਿਆਂ &#39ਤੇ ਨਜਦਿਆਂ ਪਟਾਕੇ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

Related Articles

Back to top button