Ferozepur News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਐਨ ਸੀ ਸੀ ਕੈਡਿਟਸ ਦਾ ਟ੍ਰੇਨਿੰਗ ਕੈਂਪ ਸੁਰੂ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਐਨ ਸੀ ਸੀ ਕੈਡਿਟਸ ਦਾ ਟ੍ਰੇਨਿੰਗ ਕੈਂਪ ਸੁਰੂ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਐਨ ਸੀ ਸੀ ਕੈਡਿਟਸ ਦਾ ਟ੍ਰੇਨਿੰਗ ਕੈਂਪ ਸੁਰੂ।
ਫਿਰੋਜ਼ਪੁਰ, 5.11.2022: ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ  ਫਿਰੋਜ਼ਪੁਰ ਵਿਖੇ ਬੀਤੀ  2 ਨਵੰਬਰ   2022 ਤੋਂ 13 ਪੰਜਾਬ ਐਨ ਸੀ 1 ਸੀ ਬਟਾਲੀਅਨ, ਫਿਰੋਜ਼ਪੁਰ ਕੈਂਟ ਨੇ CATC -91 ਸਾਲਾਨਾ ਟਰੇਨਿੰਗ ਕੈਂਪ ਦੀ ਸ਼ੂਰੂਆਤ ਕੀਤੀ।
ਕੈਂਪ ਕਮਾਂਡਰ ਐੱਮ ਐੱਲ ਸ਼ਰਮਾ  ਨੇ ਕੈਂਪ ਦਾ ਆਰੰਭ ਕਰਦਿਆਂ ਤੇ ਇਸ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲੱਗ-ਭੱਗ 500 ਕੈਂਡਿਟ ਇਸ ਵਿਚ ਸ਼ਮੂਲੀਅਤ ਕਰ ਰਹੇ ਹਨ।ਕਰਨਲ ਐਮ ਐਲ ਸ਼ਰਮਾ ਨੇ  ਆਪਣੇ ਭਾਸ਼ਨ  ਰਾਹੀਂ ਬੱਚਿਆਂ ਨੂੰ ਇਸ ਕੈਂਪ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਕਿਵੇਂ ਇਹੋ ਜਹੇ ਕੈਂਪ ਕੈਡਿਟਸ ਦੇ ਸਰਬਪੱਖੀ ਵਿਕਾਸ ਲਈ ਸਹਾਈ ਹੁੰਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ  ਕਿ   ਇਸ ਕੈਂਪ ਦੌਰਾਨ ਕੈਡਿਟਸ ਨੂੰ ਵੱਖ- ਵੱਖ ਤਰ੍ਹਾਂ ਦੀ  ਟ੍ਰੇਨਿੰਗ ਜਿਵੇਂ ਕਿ ਡਰਿੱਲ, ਨਿਸ਼ਾਨੇਬਾਜ਼ੀ ਮੈਪ ਰੀਡਿੰਗ, ਪੀ ਟੀ ਤੋਂ ਇਲਾਵਾ ਐਨ.ਸੀ.ਸੀ ਦੇ ਸਿਲੇਬਸ ਦੀਆਂ ਕਲਾਸਾਂ ਵੀ ਲਗਾਈਆਂ ਜਾਣਗੀਆਂ।
ਓਹ੍ਨਾ ਕਿਹਾ ਕਿ ਇਹ ਕੈਂਪ 09 ਨਵੰਬਰ  ਤੱਕ ਜਾਰੀ ਰਹੇਗਾ ਤੇ ਅਗਲੇ ਦਿਨਾਂ ਵਿੱਚ ਕੈਡਿਟਸ ਨੂੰ ਵੱਖ-ਵੱਖ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਣ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ ।ਇਸ ਮੌਕੇ ਡਿਪਟੀ ਕੈਂਪ ਕਮਾਂਡੈਂਟ ਕਰਨਲ ਪਿਊਸ਼ ਬੇਰੀ ਨੇ ਵੀ  ਕੈਡਿਟਸ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ।
ਇਸ ਮੌਕੇ ਕੈਪਟਨ ਕੁਲਬੂਸ਼ਨ ਅਗਨੀਹੋਤਰੀ , ਕੈਪਟਨ ਇੰਦਰਪਾਲ ਸਿੰਘ  , ਲੈਫਟੀਨੈਂਟ ਡਾ ਅਜ਼ਾਦਵਿੰਦਰ ਸਿੰਘ   ਸਿੰਘ,ਸੈਕਿੰਡ ਅਫ਼ਸਰ ਵਿਨੈ ਵੋਹਰਾ   ਸੂਬੇਦਾਰ ਮੇਜਰ ਅੰਗਰੇਜ ਸਿੰਘ, ਟਰੈਨਿੰਗ ਦਫਤਰ ਸਟਾਫ਼ ਹਾਜ਼ਰ ਸਨ। ਕਰਨਲ ਸ਼ਰਮਾ ਨੇ  ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਦਾ ਵੀ ਖਾਸ ਤੌਰ ਤੇ ਧੰਨਵਾਦ ਕੀਤਾ  ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਸਾਲਾਨਾ ਕੈਂਪ ਲਗਾਉਣ ਲਈ ਆਪਣੇ ਕੈਂਪਸ ਵਿਚ  ਸਹੂਲਤ ਪ੍ਰਦਾਨ ਕੀਤੀ  ।

Related Articles

Leave a Reply

Your email address will not be published. Required fields are marked *

Back to top button