Ferozepur News

ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ ਵਿਖੇ ਬਣਾਇਆ ਮਨਾਇਆ ਗਿਆ ਬਾਲ ਮੇਲਾ 

ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ ਵਿਖੇ ਬਣਾਇਆ ਮਨਾਇਆ ਗਿਆ ਬਾਲ ਮੇਲਾ

ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ ਵਿਖੇ ਬਣਾਇਆ ਮਨਾਇਆ ਗਿਆ ਬਾਲ ਮੇਲਾ 

ਅਲੀਕੇ, 14.11.2023: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਅਲੀਕੇ ਵਿਖੇ ਇੱਕ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੇਲੇ ਵਿੱਚ ਬੱਚਿਆਂ ਵੱਲੋਂ ਹੁਣ ਤੱਕ ਕੀਤੀ ਗਈ ਆਪਣੀ ਕਾਰਗੁਜ਼ਾਰੀ ਮਾਪਿਆਂ ਨਾਲ ਸਾਂਝੀ ਕੀਤੀ ਗਈ।

ਸਕੂਲ ਅਧਿਆਪਕ ਪ੍ਰਤਾਪ ਸਿੰਘ ਮੱਲ ਨੇ ਦੱਸਿਆ ਕਿ ਇਹ ਬਾਲ ਮੇਲਾ ਹਰ ਸਾਲ 14 ਨਵੰਬਰ ਨੂੰ ਸਕੂਲਾਂ ਵਿੱਚ ਮਨਾਇਆ ਜਾਂਦਾ ਹੈ ਇਸ ਦੌਰਾਨ ਨਵੇਂ ਬੱਚਿਆਂ ਦਾ ਦਾਖਲਾ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਲਈ ਕਿਹਾ ਗਿਆ। ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਮਿਲਦੀਆਂ ਮੁਫਤ ਸਹੂਲਤਾਂ ਜਿਵੇਂ ਵਰਦੀ, ਦੁਪਹਿਰ ਦਾ ਖਾਣਾ, ਵਜੀਫੇ ਸਮੇਂ ਤੇ ਮੈਡੀਕਲ ਚੈੱਕਅਪ, ਈ ਕੰਟੈਂਟ ਰਾਹੀਂ ਵਧੀਆ ਪੜ੍ਹਾਈ ਬਾਰੇ ਦੱਸਿਆ ਗਿਆ ।

ਇਸ ਦੌਰਾਨ ਪ੍ਰੀ ਪ੍ਰਾਇਮਰੀ ਅਧਿਆਪਕਾ ਦੇਵੀ ਰਾਣੀ, ਬਲਜਿੰਦਰ ਕੌਰ, ਪੂਜਾ ਧੀਰ, ਨੇਹਾ ਧਵਨ, ਮਲਵਿੰਦਰ ਕੌਰ, ਆਰਤੀ ਦੇਵੀ, ਸਕੂਲ ਸਟਾਫ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button