Ferozepur News

ਸ਼ਹੀਦ ਭਗਤ ਸਟੇਟ ਯੂਨਿਵਰਸਿਟੀ ਫਿਰੋਜ਼ਪੁਰ ਵਿਖੇ ਸਟਾਫ ਤੇ ਫੈਕਲਟੀ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਹਨਾ ਦੇ ਜਨਮ ਦਿਵਸ ਤੇ ਕੀਤਾ ਨਮਨ

ਸ਼ਹੀਦ ਭਗਤ ਸਟੇਟ ਯੂਨਿਵਰਸਿਟੀ ਫਿਰੋਜ਼ਪੁਰ ਵਿਖੇ ਸਟਾਫ ਤੇ ਫੈਕਲਟੀ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਹਨਾ ਦੇ ਜਨਮ ਦਿਵਸ ਤੇ ਕੀਤਾ ਨਮਨ

ਸ਼ਹੀਦ ਭਗਤ ਸਟੇਟ ਯੂਨਿਵਰਸਿਟੀ ਫਿਰੋਜ਼ਪੁਰ ਵਿਖੇ ਸਟਾਫ ਤੇ ਫੈਕਲਟੀ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਹਨਾ ਦੇ ਜਨਮ ਦਿਵਸ ਤੇ ਕੀਤਾ ਨਮਨ।

ਫਿਰੋਜ਼ਪੁਰ, 28.9.2021: ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਤੇ ਸ਼ਹੀਦ ਭਗਤ ਸਿੰਘ ਸਟੇਟ ਯੂਨਿਵਰਸਿਟੀ ਫਿਰੋਜ਼ਪੁਰ ਵਿਖੇ ਉੱਪ ਕੁਲਪਤੀ ਡਾਕਟਰ ਬੂਟਾ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਤੇ ਡਾਇਰੈਕਟਰ ਡਾ ਟੀ ਐਸ ਸਿੱਧੂ ਦੀ ਅਗਵਾਈ ਵਿੱਚ ਅੱਜ ਫੈਕਲਟੀ ਅਤੇ ਸਟਾਫ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਜੀ ਨੂੰ ਉਹਨਾ ਦੇ ਜਨਮ ਦਿਵਸ ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਉੱਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਨੇ ਸਟਾਫ ਤੇ ਫੈਕਲਟੀ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਅਪਨਾਉਣ ਲਈ ਵਿਸ਼ੇਸ ਸੁਨੇਹਾ ਦਿੱਤਾ। ਡਾਇਰੈਕਟਰ ਡਾ ਟੀ ਐਸ ਸਿੱਧੂ ਵਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾ ਵਲੋਂ ਆਪਣੇ ਦੇਸ਼ ਲਈ ਕੀਤੀ ਕੁਰਬਾਨੀ ਨੂੰ ਯਾਦ ਕੀਤਾ । ਇਸ ਮੌਕੇ ਰਜਿਸਟਰਾਰ ਡਾ ਆਰ ਪੀ ਸਿੰਘ, ਪ੍ਰੋਫ਼ ਜਤਿੰਦਰ ਕੁਮਾਰ ਅਗਰਵਾਲ, ਲੋਕ ਸੰਪਰਕ ਅਧਿਕਾਰੀ ਯਸ਼ ਪਾਲ, ਅਸ਼ੋਕ ਕੁਮਾਰ ਭਗਤ, ਅਮਰਜੀਤ , ਹਰਪਿੰਦਰ ਪਾਲ, ਤੋਂ ਇਲਾਵਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button