Ferozepur News

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਿਆਂ ਅਸਤੀਆਂ ਸਤਲੁਜ ਵਿਚ ਪ੍ਰਵਾਹਿਤ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਿਆਂ ਅਸਤੀਆਂ ਸਤਲੁਜ ਵਿਚ ਪ੍ਰਵਾਹਿਤ
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਿਆਂ ਅਸਤੀਆਂ ਸਤਲੁਜ ਵਿਚ ਪ੍ਰਵਾਹਿਤ
 ਫਿਰੋਜ਼ਪੁਰ 27 ਮਈ 2021 —   ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਮੌਤ ਤੋਂ ਬਾਅਦ ਅੱਜ ਪਰਿਵਾਰ ਵੱਲੋਂ ਉਹਨਾਂ ਦੀਆਂ ਅਸਤੀਆਂ ਸਤਲੁਜ ਦਰਿਆ ਵਿੱਚ ਵਿਸਰਜਿਤ ਕੀਤੀਆਂ ਗਈਆਂ , ਜਿਕਰਯੋਗ ਹੈ ਕਿ  ਅਭੈ ਸਿੰਘ ਸੰਧੂ ਕੁਝ ਦਿਨ ਪਹਿਲਾਂ ਕੋਰੋਨਾ  ਦੇ ਕਾਰਨ ਅਕਾਲ ਚਲਾਣਾ ਕਰ ਗਏ ਸੀ , ਉਹਨਾਂ  ਦੀ ਆਖਰੀ ਇੱਛਾ ਦੇ ਮੁਤਾਬਿਕ ਅੱਜ ਉਹਨਾਂ ਦੀਆਂ ਅਸਤੀਆਂ ਸਤਲੁਜ ਵਿੱਚ ਪ੍ਰਵਾਹਿਤ ਕੀਤੀਆਂ ਗਈਆਂ,   ਫਿਰੋਜ਼ਪੁਰ ਦੇ ਸਮਾਧੀ ਸਥਲ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਨ ਤੋਂ ਬਾਅਦ, ਪੰਜਾਬ ਮਾਤਾ ਦੇ ਸਮਾਧਿ ਸਥਲ  ਤੇ ਨਤਮਸਤਕ ਹੋਏ ,   ਅਭੈ ਸਿੰਘ ਦੀ ਪਤਨੀ ਤਜਿੰਦਰ ਕੌਰ ਨੇ ਦੱਸਿਆ ਕਿ  ਅਭੈ ਸਿੰਘ ਦੇ  ਕੋਰੋਨਾ ਬਿਮਾਰੀ ਦੀ ਚਪੇਟ ਵਿਚ ਆ ਜਾਣ ਕਾਰਨ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ ਸੀ ,  ਉਨ੍ਹਾਂ ਦੀ ਤਰਫੋਂ ਚੱਲ ਰਹੀ ਸੰਸਥਾ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ, ਉਨ੍ਹਾਂ ਨੇ ਸੰਘਰਸ਼ ਵਿਚ ਕਿਸਾਨਾਂ ਦਾ ਸਮਰਥਨ ਕੀਤਾ ਸੀ, ਉਨ੍ਹਾਂ ਨੇ ਇਥੇ ਕਿਹਾ ਕਿ ਅਭੈ ਸਿੰਘ ਸੰਧੂ ਵੱਲੋਂ ਕਿਸਾਨੀ ਸੰਘਰਸ਼ ਲਈ ਬਹੁਤ ਯਾਤਰਾ ਕੀਤੀ ਸੀ, ਪਰ ਕੋਵਿਡ  ਵਰਗੀ  ਭਿਆਨਕ ਬਿਮਾਰੀ  ਤੋਂ ਨਹੀਂ ਜਿੱਤ ਪਾਏ , ਅੱਜ ਉਨ੍ਹਾਂ ਦੀ ਅੰਤਮ ਇੱਛਾ ਦੇ ਤਹਿਤ, ਅਸੀਂ ਅੱਜ ਇਥੇ ਉਹਨਾਂ ਦੀਆਂ ਅਸਤੀਆਂ ਜਲ ਪ੍ਰਵਾਹ ਕਰਨ ਲਈ ਆਏ ਹਾਂ.

Related Articles

Leave a Reply

Your email address will not be published. Required fields are marked *

Back to top button