ਸ਼ਹੀਦਾਂ ਨੂੰ ਸਮਰਪਿਤ ਨਸ਼ਿਆਂ ਵਿਰੁੱਧ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਕੱਢਿਆ ਜਾਗਰੂਕਤਾ ਮਾਰਚ
ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਖੁਦ ਮੋਟਰਸਾਈਕਲ ’ਤੇ ਸਵਾਰ ਹੋ ਕੀਤੀ ਮਾਰਚ ਦੀ ਅਗਵਾਈ
ਸ਼ਹੀਦਾਂ ਨੂੰ ਸਮਰਪਿਤ ਨਸ਼ਿਆਂ ਵਿਰੁੱਧ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਕੱਢਿਆ ਜਾਗਰੂਕਤਾ ਮਾਰਚ
–ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਖੁਦ ਮੋਟਰਸਾਈਕਲ ’ਤੇ ਸਵਾਰ ਹੋ ਕੀਤੀ ਮਾਰਚ ਦੀ ਅਗਵਾਈ
ਫ਼ਿਰੋਜ਼ਪੁਰ, 23 ਮਾਰਚ, 2025: ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹੋਏ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਵਲੋਂ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਪ੍ਰਧਾਨਗੀ ਹੇਠ ਸ਼ਹੀਦਾਂ ਨੂੰ ਸਮਰਪਿਤ ਅਤੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਮਾਰਚ ਕੱਢ ਕਿ ਸ਼ਹੀਦੀ ਸਮਾਰਕ ’ਤੇ ਸਿਜਦਾ ਕਰ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਜਾਗਰੂਕਤਾ ਮਾਰਚ ਦੀ ਅਗਵਾਈ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਕਰ ਰਹੇ ਸਨ, ਜਿਨ੍ਹਾਂ ਨੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਾਜ ਵਿਚ ਯੁੱਧ ਨਸ਼ਿਆਂ ਵਿਰੁੱਧ ਦਾ ਸੱਦਾ ਦਿੰਦੇ ਹੋਏ ਲੋਕਾਂ ਨੂੰ ਜਿੱਥੇ ਨਸ਼ੇ ਛੱਡਣ ਦੀ ਅਪੀਲ ਕੀਤੀ, ਉੁਥੇ ਆਮ ਪਬਲਿਕ ਨੂੰ ਬੇਨਤੀ ਕੀਤੀ ਕਿ ਉਹ ਨਰੋਈ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਜੋ ਨਸ਼ਿਆਂ ਤੋਂ ਰਹਿਤ ਹੋਵੇ ਲਈ ਸੱਚੀ ਅਤੇ ਸਹੀ ਸਮੇਂ ’ਤੇ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਚੱਲ ਰਹੇ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ੍ਹ ਪਾਈ ਜਾ ਸਕੇ। ਸੁਸਾਇਟੀ ਦੇ ਆਗੂ ਰਵਿੰਦਰ ਸਿੰਘ ਢਿੱਲੋਂ ਅਤੇ ਜਸਵਿੰਦਰ ਸਿੰਘ ਸੰਧੂ ਨੇ ਸਮਾਗਮ ਸਬੰਧੀ ਵਿਸਥਾਰ ਸਹਿਤ ਜਾਣਕਾਰੀਆਂ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਰਾਗੀ ਸਿੰਘਾਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ।
ਅਰਦਾਸ ਬੇਨਤੀ ਉਪਰੰਤ ਜਾਗਰੂਕਤਾ ਮਾਰਚ ਕੱਢਿਆ ਗਿਆ, ਜਿਸ ਵਿਚ ਨੌਜਵਾਨ ਬਸੰਤੀ ਦਸਤਾਰਾਂ ਅਤੇ ਚਿੱਟੇ ਕੁੜਤੇ ਪਜਾਮਿਆਂ ’ਚ ਸਜੇ ਹੋਏ ਸਨ, ਦੇ ਹੱਥਾਂ ’ਚ ਫੜੀਆਂ ਬਸੰਤੀ ਰੰਗ ਦੀਆਂ ਝੰਡੀਆਂ ਸੱਦਾ ਦੇ ਰਹੀਆਂ ਸਨ ਕਿ ਆਓ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਕੇ ਖ਼ੁਸ਼ਹਾਲੀ ਵਾਲਾ ਜੀਵਨ ਜਿਉਣ ਲਈ ਅੱਗੇ ਵਧੀਏ। ਜਾਗਰੂਕਤਾ ਮਾਰਚ ਨੂੰ ਬਸੰਤੀ ਝੰਡੀ ਨਾਲ ਰਵਾਨਾ ਕਰਦੇ ਹੋਏ ਸੀਨੀਅਰ ਕਪਤਾਨ ਪੁਲਿਸ ਭਪਿੰਦਰ ਸਿੰਘ ਸਿੱਧੂ ਜਿੱਥੇ ਅੱਗੇ–ਅੱਗੇ ਚੱਲ ਰਹੇ ਸਨ, ਉੱਥੇ ਨੌਜਵਾਨ, ਬਜ਼ੁਰਗ ਅਤੇ ਬੱਚੇ ਵੱਡੇ ਉਤਸ਼ਾਹ ਨਾਲ ਜਾਗਰੂਕਤਾ ਮਾਰਚ ਵਿਚ ਸ਼ਾਮਿਲ ਹੋ ਇਨਕਲਾਬ ਜ਼ਿੰਦਾਬਾਦ, ਨਸ਼ੇ ਛੱਡੋ ਕੋਹੜ ਵੱਢੋ, ਸ਼ਹੀਦੋਂ ਤੁਹਾਡੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਜਿਹੇ ਜੋਸ਼ੀਲੇ ਨਾਅਰੇ ਲਗਾ ਮਾਹੌਲ ਨੂੰ ਖ਼ੁਸ਼ਗੁਵਾਰ ਬਣਾ ਰਹੇ ਸਨ।
ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਜਾਗਰੂਕਤਾ ਮਾਰਚ ਰਵਾਨਾ ਹੁੰਦਾ ਹੋਇਆ ਪਿੰਡ ਮੱਧਰੇ, ਬਾਰੇ ਕੇ ਹੁੰਦਾ ਹੋਇਆ ਹੁਸੈਨੀਵਾਲਾ ਸਮਾਰਕ ਹਿੰਦ–ਪਾਕਿ ਬਾਰਡਰ ’ਤੇ ਸਮਾਪਤ ਹੋਇਆ। ਸ਼ਹੀਦੀ ਸਮਾਰਕਾਂ ’ਤੇ ਨਤਮਸਤਕ ਹੋ ਫੁੱਲ ਮਲਾਵਾਂ ਭੇਟ ਕਰ ਨੌਜਵਾਨਾਂ ਨੇ ਜੋਸ਼ੀਲੇ ਨਾਅਰੇ ਲਗਾਏ ਅਤੇ ਨਸ਼ਿਆਂ ਖ਼ਿਲਾਫ਼ ਡੱਟਣ ਦਾ ਪ੍ਰਣ ਵੀ ਕੀਤਾ।
ਮਾਰਚ ਵਿਚ ਜਿੱਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਆਗੂ ਬਲਦੇਵ ਸਿੰਘ ਭੁੱਲਰ ਰਿਟਾਇਰਡ ਸੀਨੀਅਰ ਜ਼ਿਲ੍ਹਾ ਬਚਤ ਅਫ਼ਸਰ, ਜਥੇਦਾਰ ਕਰਨੈਲ ਸਿੰਘ ਭਾਵੜਾ ਪ੍ਰਧਾਨ ਜੱਟ ਸਭਾ ਪੰਜਾਬ, ਲਖਬੀਰ ਸਿੰਘ ਬੁਲਾਰਾ ਟਰੈਫ਼ਿਕ ਪੁਲਿਸ ਐੱਸ.ਐੱਸ.ਪੀ. ਦਫ਼ਤਰ, ਬਲਕਰਨ ਸਿੰਘ ਜੰਗ ਕੈਨੇਡਾ, ਮਨਬੀਰ ਸਿੰਘ ਬਾਵਾ, ਲਖਵੀਰ ਸਿੰਘ ਵਕੀਲਾਂਵਾਲੀ, ਸੁਖਬੀਰ ਸਿੰਘ ਹੁੰਦਲ ਸਾਬਕਾ ਸਰਪੰਚ ਸ਼ੂਸ਼ਕ, ਗੁਰਮੀਤ ਸਿੰਘ ਸਿੱਧੂ ਮੱਲੋਵਾਲੀਆ, ਤਜਿੰਦਰ ਸਿੰਘ ਹੀਰੋ ਮੋਟਰਸਾਈਕਲ ਵਾਲੇ, ਮਨਦੀਪ ਸਿੰਘ ਜੋਨ, ਪੁਸ਼ਪਿੰਦਰ ਸਿੰਘ ਸ਼ੇਰੀ ਵਸਤੀ ਭਾਗ ਸਿੰਘ, ਗੁਰਦੇਵ ਸਿੰਘ ਸਿੱਧੂ ਮਹਿਮਾ, ਬਲਕਰਨ ਸਿੰਘ ਹਾਜੀ ਵਾਲਾ, ਇੰਦਰਜੀਤ ਸਿੰਘ ਮਹਿਮਾ ਕਿਸਾਨ ਆਊਟਲੈੱਟ ਵਾਲੇ, ਰਿੰਕੂ ਜੱਜ ਨੂਰਪੁਰ ਸੇਠਾ, ਸਾਬਕਾ ਸੈਨਿਕ ਜਥੇਬੰਦੀ ਦੇ ਆਗੂ ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ, ਕਰਨਲ ਗਿੱਲ ਮਖੂ, ਸੂਬੇਦਾਰ ਜਸਵਿੰਦਰ ਸਿੰਘ ਭਲੇਰੀਆ ਮਮਦੋਟ, ਸੂਬੇਦਾਰ ਲਖਵੀਰ ਸਿੰਘ ਨਾਜੁਸ਼ਾਹ ਆਦਿ ਹਾਜ਼ਰ ਸਨ