Ferozepur News

ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ 10 ਰੋਜ਼ਾ ਅੰਤਰ-ਰਾਸ਼ਟਰੀ ਟੂਰ ਰਵਾਨਾ

mlmschoolਫਿਰੋਜ਼ਪੁਰ 1 ਅਪ੍ਰੈਲ  (ਏ. ਸੀ. ਚਾਵਲਾ) ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ: ਜਗਜੀਤ ਸਿੰਘ ਚਾਹਲ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਇੱਕ 10 ਰੋਜ਼ਾ ਅੰਤਰ-ਰਾਜੀ ਟੂਰ  ਫਿਰੋਜ਼ਪੁਰ ਤੋਂ ਰਵਾਨਾ ਹੋਇਆ। ਇਸ ਟੂਰ ਨੂੰ ਸ. ਸੁਰਿੰਦਰ ਸਿੰਘ ਬੱਬੂ ਵਾਈਸ ਪ੍ਰਧਾਨ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਟੂਰ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਸ.ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਇਹ ਟੂਰ ਫਿਰੋਜ਼ਪੁਰ ਤੋਂ ਚੱਲ ਕੇ ਨਾਢਾ ਸਾਹਿਬ, ਪਾਉਂਟਾ ਸਾਹਿਬ, ਦੇਹਰਾਦੂਨ, ਮਸੂਰੀ, ਰਿਸ਼ੀਕੇਸ਼, ਹਰਿਦੁਆਰ, ਫਤਿਹਗੜ• ਸਾਹਿਬ ਤੋਂ ਹੁੰਦਾ ਹੋਈਆ ਵਾਪਸ ਫਿਰੋਜ਼ਪੁਰ ਆਵੇਗਾ। ਉਨ•ਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਭਾਗੀਦਾਰਾਂ ਨੂੰ ਵੱਖ-ਵੱਖ ਰਾਜਾਂ ਦੀਆਂ ਧਾਰਮਿਕ, ਸਭਿਆਚਾਰ, ਇਤਿਹਾਸਕ ਅਤੇ ਭੂਗੋਲਿਕ ਥਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਉਨ•ਾਂ ਨੂੰ ਆਪਣੇ ਅੰਦਰ ਛਿਪੀਆਂ ਹੋਇਆ ਕਲਾਵਾਂ ਦਾ ਪ੍ਰਗਟਾਵਾ ਕਰਨ ਦਾ ਵੀ ਮੌਕਾ ਮਿਲੇਗਾ। ਟੂਰ ਵਿੱਚ ਸ਼ਾਮਲ ਭਾਗੀਦਾਰਾਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ।ਇਸ ਟੂਰ ਪ੍ਰੋਗਰਾਮ ਵਿੱਚ ਸ. ਗੁਰਜੀਤ ਸਿੰਘ , ਅੰਗਰੇਜ਼ ਸਿੰਘ ਪ੍ਰੋਗਰਾਮ ਅਫਸਰ, ਜਗਦੀਪ ਪਾਲ ਸਿੰਘ ਪ੍ਰੋਗਰਾਮ ਅਫਸਰ ਅਤੇ ਬਲਕਾਰ ਸਿੰਘ ਵੀ ਸ਼ਾਮਲ ਹਨ। ਇਸ ਟੂਰ ਵਿੱਚ ਵੱਖ-ਵੱਖ ਸਕੂਲਾਂ ਅਤੇ ਪੇਂਡੂ ਯੂਥ ਕਲੱਬਾਂ ਦੇ 45 ਮੈਂਬਰ ਸ਼ਾਮਲ ਹਨ।

Related Articles

Back to top button