Ferozepur News

– ਜਦ ਤੱਕ ਫ਼ਿਲਮ ਸਿਨੇਮਾ ਘਰਾਂ ਵਿਚ ਰੀਲੀਜ਼ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ : ਡੇਰਾ ਪ੍ਰੇਮੀ

ਮਾਮਲਾ ਐਮ.ਐਸ.ਜੀ-2 ਫ਼ਿਲਮ ਸਿਨੇਮਾ ਘਰਾਂ ਵਿਚ ਨਾ ਰੀਲੀਜ਼ ਕੀਤੇ ਜਾਣ ਦਾ
ਡੇਰਾ ਪ੍ਰੇਮੀਆਂ ਨੇ ਕੀਤਾ ਚੱਕਾ ਜਾਮ
– ਜਦ ਤੱਕ ਫ਼ਿਲਮ ਸਿਨੇਮਾ ਘਰਾਂ ਵਿਚ ਰੀਲੀਜ਼ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ : ਡੇਰਾ ਪ੍ਰੇਮੀ

Traffic jam at GHS Traffic Jam at GHS2
ਗੁਰੂਹਰਸਹਾਏ, 18 ਸਤੰਬਰ (ਪਰਮਪਾਲ ਗੁਲਾਟੀ)- ਅੱਜ ਦੇਰ ਸ਼ਾਮ ਡੇਰਾ ਪ੍ਰੇਮੀਆਂ ਵਲੋਂ ਸੰਤ ਬਾਬਾ ਰਾਮ ਰਹੀਮ ਦੀ ਨਵੀਂ ਬਣਾਈ ਫਿਲਮ ਐਮ.ਐਸ.ਜੀ-2 ਪੰਜਾਬ ਦੇ ਸਿਨੇਮਾ ਹਾਲ ਵਿਚ ਰੀਲੀਜ਼ ਨਾ ਕੀਤੇ ਜਾਣ ਦੇ ਵਿਰੋਧ ਵਿਚ ਨਜ਼ਦੀਕੀ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ.ਰੋਡ ਉਪਰ ਸਥਿਤ ਅੱਡਾ ਗੋਲੂ ਕਾ ਮੋੜ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋਏ ਡੇਰਾ ਪ੍ਰੇਮੀਆਂ ਨੇ ਜੀ.ਟੀ.ਰੋਡ &#39ਤੇ ਚੱਕਾ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਧਰਨੇ ਵਿਚ ਬਲਾਕ ਸੈਦੇ ਕੇ ਮੋਹਨ 7 ਮੈਂਬਰ ਕਮੇਟੀ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰ, ਬਜ਼ੁਰਗ ਸੰਮਤੀ ਮੈਂਬਰ, ਯੂਥ ਫੈਡਰੇਸ਼ਨ ਮੈਂਬਰ, ਬਲੱਡ ਸੰਮਤੀ, 4 ਬਲਾਕ ਸੈਦੇ ਕੇ ਮੋਹਨ, ਚੱਕ ਸਿੰਘੇਵਾਲਾ, ਜਲਾਲਾਬਾਦ, ਗੁਰੂਹਰਸਹਾਏ ਦੀ ਸਮੂਹ ਸਾਧ ਸੰਗਤ ਵੱਡੀ ਗਿਣਤੀ ਵਿਚ ਮੋਜ਼ੂਦ ਸੀ।
ਇਸ ਰੋਸ ਧਰਨੇ ਦੌਰਾਨ 45 ਮੈਂਬਰ ਪੰਜਾਬ ਕਮੇਟੀ ਮਹਿੰਦਰਪਾਲ ਬਿੱਟੂ, ਗੁਰਜੀਤ ਸਿੰਘ, ਗੁਰਿੰਦਰ ਸਿੰਘ, ਜਗਜੀਤ ਸਿੰਘ, ਸੇਵਕ ਸਿੰਘ, ਮਨੀਸ਼ ਕੁਮਾਰ ਆਦਿ ਨੇ ਪਹੁੰਚੀ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਮ.ਐਸ.ਜੀ-2 ਫ਼ਿਲਮ ਨੂੰ ਸਿਨੇਮਾ ਘਰਾਂ ਵਿਚ ਪ੍ਰਸਾਰਿਤ ਕਰਨ ਲਈ ਹਾਈਕੋਰਟ ਵਲੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਫ਼ਿਲਮ ਦੇਸ਼ ਭਰ ਅੰਦਰ ਅੱਜ 18 ਸਿਤੰਬਰ ਨੂੰ ਰੀਲੀਜ਼ ਹੋ ਚੁੱਕੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਹਿਣ &#39ਤੇ ਸਿਨੇਮਾ ਘਰਾਂ ਵਿਚ ਫਿਲਮ ਨਾ ਦਿਖਾਉਣ ਲਈ ਪੁਲਸ ਅਤੇ ਸਿਵਲ ਪ੍ਰਸ਼ਾਸ਼ਨ ਵਲੋਂ ਸਿਨੇਮਾ ਮਾਲਿਕਾਂ ਨੂੰ ਰੋਕਿਆ ਜਾ ਰਿਹਾ ਹੈ। ਜਿਸ ਕਾਰਨ ਅੱਜ ਫ਼ਿਲਮ ਪੰਜਾਬ ਦੇ ਸਿਨੇਮਾ ਘਰਾਂ ਵਿਚ ਰੀਲੀਜ਼ ਨਹੀਂ ਹੋ ਸਕੀ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਅੱਜ ਇਸ ਫ਼ਿਲਮ ਦੀ ਰੀਲੀਜ਼ ਨੂੰ ਲੈ ਕੇ ਡੇਰਾ ਪ੍ਰੇਮੀ ਪੂਰੀ ਤਰ•ਾਂ ਉਤਸ਼ਾਹਿਤ ਸਨ ਅਤੇ ਸਿਨੇਮਾਂ ਘਰਾਂ ਵਿਚ ਟਿਕਟਾਂ ਵੀ ਬੁੱਕ ਹੋ ਚੁੱਕੀਆਂ ਸਨ ਪਰੰਤੂ ਅੱਜ ਇਹ ਫ਼ਿਲਮ ਰੀਲੀਜ਼ ਕਰਨ &#39ਤੇ ਰੋਕ ਲਗਾ ਦਿੱਤੀ ਗਈ, ਜਿਸ &#39ਤੇ ਰੋਸ ਵਜੋਂ ਡੇਰਾ ਪ੍ਰੇਮੀਆਂ ਨੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਹੈ। ਉਨ•ਾਂ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਸਿਨੇਮਾ ਘਰਾਂ ਵਿਚ ਫ਼ਿਲਮ ਰੀਲੀਜ਼ ਨਹੀਂ ਕਰਦੀ ਤੱਦ ਤੱਕ ਉਹਨਾਂ ਦਾ ਧਰਨਾ ਪੰਜਾਬ ਭਰ ਵਿਚ ਜਾਰੀ ਰਹੇਗਾ। ਉਨ•ਾਂ ਕਿਹਾ ਕਿ ਡੇਰਾ ਪ੍ਰੇਮੀਆਂ ਲਗਾਤਾਰ ਰੋਡ &#39ਤੇ ਬੈਠੇ ਰਹਿਣਗੇ ਅਤੇ ਸੰਗਤ ਜੀ.ਟੀ. ਰੋਡ &#39ਤੇ ਹੀ ਬੈਠ ਕੇ ਲੰਗਰ ਛਕੇਗੀ।
ਉਧਰ ਇਸ ਧਰਨੇ ਦੌਰਾਨ ਆਉਣ ਜਾਣ ਵਾਲੇ ਰਾਹੀਗਰਾਂ ਤੇ ਵਾਹਨਾਂ ਨੂੰ ਵੱਡੀ ਗਿਣਤੀ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀ ਐਸ.ਡੀ.ਐਮ ਹਰਦੀਪ ਸਿੰਘ ਧਾਲੀਵਾਲ, ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਨਾਇਬ ਤਹਿਸੀਲਦਾਰ ਵਿਪਨ ਕੁਮਾਰ, ਐਸ.ਐਚ.ਓ ਛਿੰਦਰ ਸਿੰਘ ਵੀ ਆਪਣੀ ਪੁਲਸ ਪਾਰਟੀ ਨਾਲ ਹਾਜ਼ਰ ਸਨ ਪਰੰਤੂ ਇਸਦੇ ਬਾਵਜੂਦ ਰਾਤ ਹੋਣ ਤੱਕ ਵੀ ਡੇਰਾ ਪ੍ਰੇਮੀਆਂ ਦਾ ਧਰਨਾ ਜਾਰੀ ਸੀ।

Related Articles

Back to top button