Ferozepur News

ਸਵੈ ਰੋਜ਼ਗਾਰ ਲਈ ਫੂਡ ਪ੍ਰੋਸੈਸਿੰਗ ਕੈਂਪ ਲਗਾਇਆ

ਸਵੈ ਰੋਜ਼ਗਾਰ ਲਈ ਫੂਡ ਪ੍ਰੋਸੈਸਿੰਗ ਕੈਂਪ ਲਗਾਇਆ
– ਐਸ.ਡੀ.ਐਮ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤੀ ਜਾਣਕਾਰੀ

food processing camp
ਗੁਰੂਹਰਸਹਾਏ, 3 ਜੁਲਾਈ (ਪਰਮਪਾਲ ਗੁਲਾਟੀ)- ਸਥਾਨਕ ਬੀ.ਡੀ.ਪੀ.ਓ ਦਫ਼ਤਰ ਵਿਖੇ ਏ.ਸੀ.ਡੀ. ਫਿਰੋਜ਼ਪੁਰ ਦੀ ਹਦਾਇਤਾਂ ਅਨੁਸਾਰ ਬਲਾਕ ਗੁਰੂਹਰਸਹਾਏ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਦੋ ਦਿਨਾਂ ਫੂਡ ਪ੍ਰੋਸੈਸਿੰਗ ਸਪੈਸ਼ਲ ਉਦਮਿਤਾ ਜਾਗਰੁਕਤਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਉਪ ਮੰਡਲ ਮਜਿਸਟ੍ਰੇਟ ਪ੍ਰੋ. ਜਸਪਾਲ ਸਿੰਘ ਗਿੱਲ ਪੀ.ਸੀ.ਐਸ. ਵਿਸ਼ੇਸ਼ ਤੌਰ &#39ਤੇ ਹਾਜ਼ਰ ਹੋਏ। ਇਸ ਕੈਂਪ ਵਿਚ ਇਲਾਕੇ ਦੇ ਪਿੰਡਾਂ ਤੋਂ 70 ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਅਤੇ ਆਂਗਣਵਾੜੀ ਵਰਕਰਾਂ ਨੇ ਵੀ  ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਬਾਰੇ ਜਾਣੂ ਕਰਵਾਉਣਾ ਸੀ। ਕੈਂਪ ਦੌਰਾਨ ਏ.ਜੀ.ਐਮ. ਨਿਕਟੋਨ ਵਿਜੈ ਅਰੋੜਾ ਅਤੇ ਸੀਨੀਅਰ ਬੈਂਕਰਜ਼ ਆਰ.ਕੇ. ਗੁਪਤਾ ਨੇ ਨੌਜਵਾਨਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਬੈਂਕਾਂ ਵਲੋਂ ਸਵੈ-ਰੁਜ਼ਗਾਰ ਲਈ ਦਿੱਤੀ ਜਾ ਰਹੀ ਲੋਨ ਸਹੂਲਤ ਸਬੰਧੀ ਵੀ ਵਿਸਥਾਰ ਪੂਰਵਕ ਦੱਸਿਆ।
ਇਸ ਮੌਕੇ ਐਸ.ਡੀ.ਐਮ ਪ੍ਰੋ. ਜਸਪਾਲ ਸਿੰਘ ਗਿੱਲ ਨੇ ਕਿਹਾ ਕਿ ਜ਼ਿਆਦਾ ਤੌਰ &#39ਤੇ ਇਸ ਕੈਂਪ ਵਿਚ ਫੂਡ ਪ੍ਰੋਸੈਸਿੰਗ ਦੇ ਛੋਟੇ ਉਦਯੋਗਾਂ ਦੀ ਭਰਪੂਰ ਜਾਣਕਾਰੀ ਦਿੱਤੀ ਜਾਣੀ ਸੀ ਤਾਂ ਜੋ ਇਹ ਬੇਰੁਜ਼ਗਾਰ ਲੋਕ ਛੋਟੇ ਉਦਯੋਗਾਂ ਨੂੰ ਘੱਟ ਖਰਚ &#39ਤੇ ਅਸਾਨੀ ਨਾਲ ਸਥਾਪਿਤ ਕਰ ਸਕਣ ਅਤੇ ਹੋਰ ਲੋਕਾਂ ਨੂੰ ਨੌਕਰੀ ਦੇ ਕਾਬਿਲ ਬਣਾਉਣ ਅਤੇ ਗੁਰੂਹਰਸਹਾਏ ਬਲਾਕ ਦੀ ਆਰਥਿਕ ਸਥਿਤੀ ਦੀ ਤਰੱਕੀ ਵਿਚ ਹਿੱਸਾ ਪਾਉਣ। ਐਸ.ਡੀ.ਐਮ. ਨੇ ਲੋਕਾਂ ਨੂੰ ਇਨ•ਾਂ ਕੈਂਪਾਂ ਦਾ ਭਰਪੂਰ ਫਾਇਦਾ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਮੈਡਮ ਸੀਮਾ, ਸੈਕਟਰੀ ਰਣਧੀਰ ਸਿੰਘ ਆਦਿ ਵੀ ਹਾਜ਼ਰ ਸਨ।

Related Articles

Back to top button