Ferozepur News

ਸਵਾ ਕਰੋੜ ਦੇ ਅੰਤਰਰਾਸ਼ਟਰੀ ਮੁੱਲ ਦੀ 250 ਗ੍ਰਾਮ ਹੈਰੋਇਨ ਸਮੇਤ ਇਕ ਗ੍ਰਿਫਤਾਰ

ਫਿਰੋਜ਼ਪੁਰ 31 ਜਨਵਰੀ () :-  ਜਿਲ•ਾ ਫਿਰੋਜਪੁਰ ਵਿਚ ਐਸ ਐਸ ਪੀ ਹਰਦਿਆਲ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਸ਼ੇ  ਦੇ ਖਿਲਾਫ ਅਭਿਆਨ ਚਲਾਂਉਦਿਆਂ ਥਾਣਾ ਕੁੱਲਗੜ•ੀ ਦੀ ਪੁਲਸ ਨੇ ਏ ਐਸ ਆਈ ਸੁਰਜੀਤ ਸਿੰਘ ਦੀ ਅਗਵਾਈ ਹੇਠ ਇਕ ਵਿਅਕਤੀ ਖ਼ 250 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਅੰਤਰਰਾਸ਼ਟਰੀ ਬਜਾਰ ਵਿਚ ਫੜੀ ਗਈ ਹੈਰੋਇਨ ਦੀ ਕੀਮਤ ਕਰੀਬ ਸਵਾ ਕਰੋੜ ਰੁਪਏ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਥਾਣਾ ਕੁਲਗੜ•ੀ ਦੀ ਪੁਲਸ ਵਲੋਂ ਪਿੰਡ ਵਲੂਰ ਦੀ ਸੋਕੜ ਨਹਿਰ ਦੇ ਇਲਾਕੇ ਵਿਚ ਏ ਐਸ ਆਈ ਸੁਰਜੀਤ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਦ ਪੁਲਸ ਨੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ।ਪੁਲਸ ਵਲੋਂ ਪੁੱਛਗਿੱਛ ਕਰਨ ਤੇ ਹੈਰੋਇਨ ਸਮੇਤ ਫੜੇ ਗਏ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਂਅ ਗੁਰਜੰਟ ਸਿੰਘ ਪੁੱਤਰ ਨਿਸ਼ਾਨਸਿੰਘ ਵਾਸੀ ਪਿੰਡ ਭਿੱਖੀ ਵਿੰਡ ਜ਼ਿਲ•ਾ ਤਰਨਤਾਰਨ ਦੱਸਿਆ ਹੈ ਜਿਸ ਦੇ ਖਿਲਾਫ਼ਪੁਲਸ ਵਲੋਂ ਐਨਡੀ ਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਦਿਆਂ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Back to top button