Ferozepur News

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਸ਼ਹਿਰ ਦਾ ਬਾਰ੍ਹਵੀ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਸ਼ਹਿਰ ਦਾ ਬਾਰ੍ਹਵੀ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਸ਼ਹਿਰ ਦਾ ਬਾਰ੍ਹਵੀ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ
ਫਿਰੋਜ਼ਪੁਰ, ਜੁਲਾਈ 4, 2022: ਇਸ ਸਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਿਰੋਜ਼ਪੁਰ ਸ਼ਹਿਰ ਦਾ ਬਾਰ੍ਹਵੀ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ। ਜਿਥੇ ਸਕੂਲ ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਓਥੇ ਨਾਨ-ਮੈਡੀਕਲ ਦੀ ਵਿਦਿਆਰਥਣ ਤਮੰਨਾ ਨੇ 493/500 ਅੰਕ ਪ੍ਰਾਪਤ ਕਰਕੇ ਮੈਰਿਟ ਵਿਚ ਸਥਾਨ ਹਾਸਲ ਕੀਤਾ। ਉਸਨੇ ਸਟੇਟ ਰੈਂਕ 7 ਅਤੇ ਜ਼ਿਲ੍ਹਾ ਰੈਂਕ 2 ਹਾਸਲ ਕੀਤਾ।
ਇਸ ਤੋ ਬਿਨਾਂ ਸਾਇੰਸ ਸਟਰੀਮ ਦੀ  ਵਿਦਿਆਰਥਣ
ਮਾਨਸੀ ਨੇ 477/500 ਅੰਕ ਹਾਸਲ ਕਰਕੇ ਸਕੂਲ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਅਤੇ ਖੁਸ਼ੀ ਤੇ ਰੀਆ ਧਵਨ ਨੇ 473/500 ਅੰਕ ਹਾਸਲ ਕਰਕੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਵਿਚ ਲਕਸ਼ਦੀਪ ਕੌਰ ਨੇ 483/500 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋ ਬਿਨਾਂ ਅਮਨਪ੍ਰਤੀ ਕੌਰ ਨੇ 477/500 ਅੰਕ ਹਾਸਲ ਕਰਕੇ ਸਕੂਲ ਵਿਚੋਂ ਦੂਜਾ ਅਤੇ ਅਨਮੋਲਪ੍ਰੀਤ ਕੌਰ ਨੇ 476/500 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਆਰਟਸ ਵਿਚ ਸਾਨੀਆ ਨੇ 477/500 ਅੰਕ ਹਾਸਲ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ, ਰੀਆ ਨੇ 458/500 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਸ਼ਿਵਾਨੀ ਨੇ 457/500 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਵੋਕੇ਼ਸਨਲ ਦੀ ਗਾਰਮੈਜ਼ਟਸ ਮੇਕਿੰਗ ਸਟਰੀਮ ਵਿਚ ਜਗਮੀਤ ਕੌਰ ਨੇ 94 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋ ਬਿਨਾਂ ਪ੍ਰੀਆ ਰਾਣੀ ਨੇ 93 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਵਿ`ਚੋਜ਼ ਦੂਜਾ ਸਥਾਨ ਅਤੇ ਮਨਿੰਦਰ ਕੌਰ ਨੇ 91 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਵੋਕੇਸ਼ਨਲ ਦੀ ਆਰਕੀਟੈਕਚਰ ਸਟਰੀਮ ਵਿਚ 464/500 ਅੰਕ ਹਾਸਲ ਕਰਕੇ ਸਕੂਲ ਵਿ`ਚੋਜ਼ ਪਹਿਲਾ ਸਥਾਨ, ਸਿਮਰਨਜੀਤ ਕੌਰ ਨੇ 461/500 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਸਪਨਾ ਨੇ 459/500 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਬਚਿਆਂ ਦੀ ਹੌਜ਼ਸਲਾ ਅਫ਼ਜ਼ਾਈ ਕਰਨ ਲਈ ਸਕੂਲ ਵਿਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਸਕੂਲ ਪਿੰ੍ਰਸੀਪਲ  ਰਾਜੇਸ਼ ਮਹਿਤਾ ਅਤੇ ਸਮੂਹ ਸਟਾਫ਼ ਨੇ ਇਹਨਾਂ ਬਚਿਆਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਤੇ ਲੈਕਚਰਾਰ ਮਨਜੀਤ ਭਲਾ, ਅਵਿੰਦਰਪ੍ਰੀਤ ਕੌਰ, ਜਗਦੀਪ ਕੌਰ, ਪਰਦੀਪ ਕੌਰ, ਕੁਲਜੀਤ ਕੌਰ, ਕੰਚਨ ਕਕੜ, ਮੀਨਾਕਸ਼ੀ ਸ਼ਰਮਾ, ਮਮਤਾ ਖੰਨਾ, ਵੀਨਾ ਰਾਣੀ, ਮਲਕੀਤ ਸਿੰਘ, ਜਗਦੀਸ਼ ਲਾਲ, ਰਾਜੀਵ ਮੌਗਾ, ਕਮਲਦੀਪ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਕੌਰ, ਸ਼ੈਲੀ ਕੰਬੋਜ਼ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button