ਸਰਹੱਦੀ ਜ਼ਿਲਹਾ ਦੇ ਰਹਿਣ ਵਾਲੇ ਮਨਦੀਪ ਬੱਬੂ ਦਾ ਗੀਤ ''ਕੱਬਾ ਯਾਰ'' ਪਾ ਰਿਹਾ ਚਾਰੇ ਪਾਸੇ ਧੂੰਮਾਂ
ਸਰਹੱਦੀ ਜ਼ਿਲ•ੇ ਦੇ ਰਹਿਣ ਵਾਲੇ ਮਨਦੀਪ ਬੱਬੂ ਦਾ ਗੀਤ ''ਕੱਬਾ ਯਾਰ'' ਪਾ ਰਿਹਾ ਚਾਰੇ ਪਾਸੇ ਧੂੰਮਾਂ
-ਵੈਬਸਾਈਟ 'ਤੇ ਸਰੋਤਿਆ ਦਾ ਮਿਲ ਰਿਹਾ ਹੈ ਭਰਪੂਰ ਸਹਿਯੋਗ: ਬੱਬੂ
-ਬਾਬਾ ਬਲਦੇਵ ਰਾਜ ਜੀ ਹਿਮਾਚਲ ਵਾਲਿਆਂ ਨੇ ਕੀਤਾ ਗੀਤ ਦਾ ਪੋਸਟਰ ਰਲੀਜ਼
-ਅਗਲਾ ਗੀਤ ਹੋਵੇਗਾ ਨਸ਼ਿਆਂ 'ਚ ਗਰਕ ਹੋ ਰਹੀ ਨੌਜ਼ਵਾਨ ਪੀੜ•ੀ 'ਤੇ
ਫਿਰੋਜ਼ਪੁਰ 16 ਜੁਲਾਈ () : ਸਰਹੱਦੀ ਜ਼ਿਲ•ਾ ਫਿਰੋਜ਼ਪੁਰ ਉਹ ਜ਼ਿਲ•ਾ ਹੈ, ਜਿਥੋਂ ਕਈ ਨੌਜ਼ਵਾਨ ਚੰਗੀਆਂ ਪੜ•ਾਈ ਕਰਕੇ ਵਿਦੇਸ਼ਾਂ ਵਿਚ ਮੱਲਾਂ ਮਾਰ ਰਹੇ ਹਨ, ਜਦਕਿ ਕਈ ਨੌਜ਼ਵਾਨ ਚੰਗੀ ਸਿਹਤ ਬਣਾ ਕੇ ਭਾਰਤ ਤਾਂ ਕੀ ਵਿਸ਼ਵ ਵਿਚ ਵੀ ਸਰਹੱਦੀ ਜ਼ਿਲ•ੇ ਫਿਰੋਜ਼ਪੁਰ ਦਾ ਨਾਮ ਰੋਸ਼ਨ ਕਰ ਰਹੇ ਹਨ। ਅੱਜ ਕੱਲ• ਸਰਹੱਦੀ ਜ਼ਿਲ•ੇ ਫਿਰੋਜ਼ਪੁਰ ਵਿਚ ਮਿੱਠੀ ਅਤੇ ਸੁਰੀਲੀ ਅਵਾਜ਼ ਦੇ ਮਾਲਕ ਗਾਇਕ ਅਤੇ ਗੀਤਕਾਰ ਮਨਦੀਪ ਬੱਬੂ ਆਪਣੇ ਨਵੇਂ ਸਿੰਗਲ ਟ੍ਰੈਕ ਗੀਤ ''ਕੱਬਾ ਯਾਰ'' ਨਾਲ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ''ਕੱਬਾ ਯਾਰ'' ਗੀਤ ਨੌਜ਼ਵਾਨ ਵਰਗ ਦਾ ਪਹਿਲੀ ਪਸੰਦ ਬਣ ਚੁੱਕਿਆ ਹੈ ਅਤੇ ਹੁਣ ਹਰ ਟਰੈਕਟਰ ਗਲੀ ਮੁਹੱਲੇ ਵੀ ਤਾਂ ਬੱਸ ਕੱਬਾ ਯਾਰ ਗੀਤ ਹੀ ਸੁਣਨ ਨੂੰ ਮਿਲ ਰਿਹਾ ਹੈ। ਗੀਤ ਵਿਚ ਅੱਜ ਦੇ ਨੌਜਵਾਨਾਂ ਦੇ ਸੁਭਾਅ ਦੀ ਗੱਲ ਕਰਕੇ ਨੌਜਵਾਨ ਗਾਇਕ ਨੇ ਇਕ ਨਵਾਂ ਅਤੇ ਵੱਖਰਾ ਰੰਗ ਰੂਪ ਪੇਸ਼ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁੰਦਰ 'ਤੇ ਸੁਰੀਲੀ ਆਵਾਜ਼ ਦੇ ਮਾਲਕ ਗੀਤਕਾਰ ਅਤੇ ਗਾਇਕ ਮਨਦੀਪ ਬੱਬੂ ਨੇ ਦੱਸਿਆ ਕਿ ਉਸ ਦਾ ਜਨਮ ਫਿਰੋਜ਼ਪੁਰ ਦੇ ਛੋਟੇ ਜਿਹੇ ਪਿੰਡ ਵਰਿਆਮ ਵਾਲਾ ਵਿਖੇ ਹੋਇਆ। ਸ਼ੁਰੂ ਤੋਂ ਹੀ ਉਸ ਨੂੰ ਗੀਤ ਲਿਖਣ ਅਤੇ ਗਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਕ ਸੀ। ਬੱਬੂ ਨੇ ਦੱਸਿਆ ਕਿ ਉਸ ਨੇ ਆਪਣਾ ਪਹਿਲਾ ਗੀਤ ਸ਼੍ਰੀ ਗੁਰੂ ਹਰਕ੍ਰਿਸ਼ਨ ਆਈ ਟੀ ਆਈ ਫਾਜ਼ਿਲਕਾ ਵਿਖੇ ਗਾਇਆ ਜੋ ਅੱਜ ਕੱਲ• ਦੀ ਨੌਜ਼ਵਾਨ ਪੀੜੀ ਨਸ਼ਿਆ ਦੀ ਦਲਦਲ ਵਿਚ ਫਸਦੀ ਜਾ ਰਹੀ ਸੀ 'ਤੇ ਸੀ। ਇਸ ਦੌਰਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਆਈ ਟੀ ਆਈ ਫਾਜ਼ਿਲਕਾ ਦੇ ਸਮੂਹ ਸਟਾਫ ਅਤੇ ਹੋਰ ਨੇ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਅਤੇ ਆਈ ਟੀ ਆਈ ਵਿਚ ਵਿਸੇਸ਼ ਤੌਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸੀ। ਗਾਇਕ ਮਨਦੀਪ ਬੱਬੂ ਨੇ ਦੱਸਿਆ ਕਿ ਨਸ਼ਿਆਂ ਵਾਲੇ ਗੀਤ ਤੋਂ ਬਾਅਦ ਉਸ ਨੇ ਸਖਤ ਮਿਹਨਤ ਕਰਨ ਤੋਂ ਬਾਅਦ ਨਵਾਂ ਸਿੰਗਲ ਟ੍ਰੈਕ ਜੋ ਕਿ ਗੀਤ ''ਕੱਬਾ ਯਾਰ'' ਚੱਲ ਰਿਹਾ ਹੈ ਨੂੰ ਵੀ ਸਰੋਤੇ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਹਨ। ਬੱਬੂ ਨੇ ਦੱਸਿਆ ਕਿ ਇਸ ਗੀਤ ਸੰਗੀਤ ਡੀ ਜੇ ਡੈਨੀ ਨੇ ਦਿੱਤਾ ਹੈ, ਜਦਕਿ ਸੁਰਜੀਤ ਥਿੰਦ ਦੀ ਪੇਸ਼ਕਸ਼ ਹੈ। ਡਾਇਰੈਕਟਰ ਸੋਨੂੰ ਬਚਨ ਨੇ ਦੱਸਿਆ ਕਿ ਵੈਬਸਾਈਟ ਤੇ ਸਰੋਤਿਆ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਲੋਕ ਧੜਾਧੜ ਡਾਊਨਲੋਡ ਕਰ ਰਹੇ ਹਨ। ਇਸੇ ਦੇ ਚੱਲਦਿਆ ਬੀਤੇ ਦਿਨ ਫਿਰੋਜ਼ਪੁਰ ਵਿਖੇ ''ਕੱਬਾ ਯਾਰ'' ਗੀਤ ਦਾ ਪੋਸਟਰ ਰਲੀਜ਼ ਕਰਨ ਵਾਸਤੇ ਬਾਬਾ ਬਲਦੇਵ ਰਾਜ ਜੀ ਹਿਮਾਚਲ ਵਾਲੇ ਪਹੁੰਚੇ। ਜਿਨ•ਾਂ ਨੇ ਗਾਇਕ ਮਨਦੀਪ ਬੱਬੂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਇਸ ਤੋਂ ਵੀ ਚੰਗਾ ਗਾਉਣ ਲਈ ਆਖਿਆ। ਇਸ ਮੌਕੇ ਪੋਸਟਰ ਰਲੀਜ਼ ਕਰਨ ਮੌਕੇ ਚੰਨ ਵਰਿਆਮ ਵਾਲਾ, ਅਵਤਾਰ ਸੈਣੀ, ਅਮਿਤ ਕੁਮਾਰ ਫਿਰੋਜ਼ਪੁਰ, ਵਰਿੰਦਰ ਸੋਈ, ਗੁਰਜੰਟ ਸੈਣੀ, ਜਗਦੀਪ, ਬਲਵਿੰਦਰ ਬਿੱਲਾ, ਮੀਤ ਸੈਣੀ, ਬਿੰਦੂ ਟਿੱਬੀ, ਹਰਜੀਤ ਸੈਣੀ, ਜਸਵਿੰਦਰ ਬੁੱਟਰ ਅਤੇ ਹੋਰ ਵੀ ਕਈ ਹਾਜ਼ਰ ਸਨ।