Ferozepur News

ਸਰਵ ਸਿੱਖਿਆ ਅਭਿਆਨ ਮੁਲਾਜ਼ਮਾਂ ਦੇ ਘਰ ਦਿਵਾਲੀ ਦੇ ਦੀਵੇ ਜਗਣ ਤੋਂ ਪਹਿਲਾਂ ਬੁੱਝੇ

Akhar
DRChatrikWeb
GurbaniAkhar
GurbaniLipi
Gurmukhi
ISCII
Joy
Punjabi
Satluj
Unicode
WebAkhar
to
Akhar
DRChatrikWeb
GurbaniAkhar
GurbaniLipi
Gurmukhi
ISCII
Joy
Punjabi
Satluj
Unicode
WebAkhar

ਸਰਵ ਸਿੱਖਿਆ ਅਭਿਆਨ ਮੁਲਾਜ਼ਮਾਂ ਦੇ ਘਰ ਦਿਵਾਲੀ ਦੇ ਦੀਵੇ ਜਗਣ ਤੋਂ ਪਹਿਲਾਂ ਬੁੱਝੇ
ਭਾਰਤ ਸਰਕਾਰ ਤੋਂ 68 ਕਰੋੜ ਮਿਲਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਲਈ ਬਜਟ ਨਹੀ ਕੀਤਾ ਗਿਆ ਜ਼ਾਰੀ
Ferozepur, November 10, 2015 (Harish Monga FOB): ਸੂਬੇ ਵਿਚ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਦੀ ਦਿਵਾਲੀ ਇਸ ਵਾਰ ਫਿੱਕੀ ਰਹਿਣ ਦੇ ਆਸਾਰ ਹਨ ਅਤੇ ਇਹਨਾਂ ਮੁਲਾਜ਼ਮਾਂ ਦੇ ਘਰ ਦਿਵਾਲੀ ਦੇ ਦੀਵੇ ਜਗਣ ਤੋਂ ਪਹਿਲਾਂ ਹੀ ਬੁੱਝਦੇ ਜਾਪਦੇ ਹਨ।ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਸਰਵ ਸਿੱਖਿਆ ਅਭਿਆਨ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨੇ ਤੋਂ ਤਨਖਾਹ ਨਸੀਬ ਨਹੀ ਹੋਈ ਹੈ ਜਿਸ ਕਰਕੇ ਕਰਮਚਾਰੀ ਕਾਲੀ ਦਿਵਾਲੀ ਮਨਾਉਣ ਨੂੰ ਮਜਬੂਰ ਹਨ।ਸੂਬਾ ਪ੍ਰਧਾਨ ਇਮਰਾਨ ਭੱਟੀ ਅਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਬੀਤੀ 3 ਨਵੰਬਰ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ ਵਿਖੇ ਸਿੱਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿਚ ਸਿੱਖਿਆ ਮੰਤਰੀ ਵੱਲੋਂ ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੁਲਰ ਕਰਨ,ਫੀਜ਼ਿਉਥੈਰਪਿਸਟ ਨੂੰ ਪੇ ਸਕੇਲ ਲਾਗੂ ਕਰਨ ਅਤੇ ਰੁਕੀਆ ਤਨਖਾਹਾਂ ਦਿਵਾਲੀ ਤੋਂ ਪਹਿਲਾਂ ਜ਼ਾਰੀ ਕਰਨ ਦਾ ਭਰੋਸਾ ਦਿੱਤਾ ਸੀ।ਮੀਟਿੰਗ ਦੋਰਾਨ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕੇਂਦਰ ਸਰਕਾਰ ਤੋਂ 68 ਕਰੋੜ ਰੁਪਏ ਦਾ ਬਜਟ ਪ੍ਰਾਪਤ ਹੋ ਚੁੱਕਿਆ ਹੈ ਅਤੇ ਸੂਬਾ ਸਰਕਾਰ ਆਪਣਾ ਬਣਦਾ ਹਿੱਸਾ ਪਾ ਕੇ ਮੁਲਾਜ਼ਮਾਂ ਦੀਆ ਤਨਖਾਹਾਂ ਲਈ ਜਲਦ ਹੀ ਜ਼ਿਲਿਆ ਨੂੰ ਬਜਟ ਜਾਰੀ ਕਰ ਦਿੱਤਾ ਜਾਵੇਗਾ।ਪ੍ਰੰਤੂ ਦੇਸ਼ ਦੇ ਸਭ ਤੌ ਮਹੱਤਵਪੂਰਨ ਦਿਵਾਲੀ ਦੇ ਤਿਉਹਾਰ ਮੋਕੇ ਕਰਮਚਾਰੀਆ ਨੂੰ ਤਨਖਾਹਾਂ ਨਾ ਮਿਲਣ ਕਰਕੇ ਮੁਲਾਜ਼ਮਾਂ ਦੇ ਘਰਾਂ ਵਿਚ ਹਨੇਰਾ ਰਹੇਗਾ।
ਸੂਬਾ ਮੀਤ ਪ੍ਰਧਾਨ ਅਸ਼ੀਸ਼ ਜੁਲਾਹਾ ਤੇ ਜਰਨਲ ਸਕੱਤਰ ਦਲਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਰਾਸ਼ੀ ਜ਼ਾਰੀ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆ ਤਨਖਾਹਾਂ ਜ਼ਾਰੀ ਨਹੀ ਕੀਤੀਆ ਜੋ ਕਿ ਸੂਬਾ ਸਰਕਾਰ ਦੇ ਮਾੜੇ ਪ੍ਰਬੰਧਾ ਨੂੰ ਉਜਾਗਰ ਕਰਦਾ ਹੈ।ਉਨ•ਾਂ ਐਲਾਨ ਕੀਤਾ ਕਿ ਜੇਕਰ ਕਰਮਚਾਰੀਆ ਦੀਆ ਰੁਕੀਆ ਤਨਖਾਹਾਂ ਜਲਦ ਜ਼ਾਰੀ ਨਾ ਹੋਈਆ ਅਤੇ 3 ਨਵੰਬਰ ਦੀ ਮੀਟਿੰਗ ਵਿਚ ਕੀਤੇ ਫੈਸਲੇ ਜਲਦ ਲਾਗੂ ਨਾ ਕੀਤੇ ਤਾਂ ਕਰਮਚਾਰੀ ਸੰਘਰਸ਼ ਕਰਨ ਨੂੰ ਮਜ਼ਬੂਰ ਹੋਣਗੇ।

Related Articles

Back to top button