Ferozepur News

ਸਰਕਾਰ ਠੇਕਾ ਮੁਲਾਜ਼ਮਾਂ ਨੂੰ ਕੀਤੇ ਵਾਅਦੇ ਅਨੁਸਾਰ ਤੁਰੰਤ ਰੈਗੂਲਰ ਆਰਡਰ ਜ਼ਾਰੀ ਕਰੇ

ਮਿਤੀ 09-04-2017 (ਲੁਧਿਆਣਾ) ਸਰਵ ਸਿੱਖਿਆ ਅਭਿਆਨ/ ਰ.ਮ.ਸ.ਅ ਦਫਤਰੀ ਕਰਮਚਾਰੀ ਯੂਨੀਅਨ ਵੱਲੋਂ ਅੱਜ ਲੁਧਿਆਣਾ ਦੇ ਕਿਸਾਨ ਯੂਨੀਅਨ ਦੇ ਦਫਤਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿਚ ਮੁਲਾਜ਼ਮਾਂ ਵੱਲੋਂ ਸੂਬਾ ਕਮੇਟੀ ਦਾ ਕਾਰਜਕਾਲ ਪੂਰਾ ਹੋਣ ਅਤੇ ਜਥੇਬੰਦੀ ਦੇ ਇਕ ਕਾਡਰ ਜੂਨੀਅਰ ਇੰਜੀਨੀਅਰ ਦੇ ਸਰਵ ਸਿੱਖਿਆ ਅਭਿਆਨ ਤੋਂ ਦੂਜੇ ਮਹਿਕਮਿਆ ਵਿਚ ਸ਼ਿਫਟ ਹੋ ਜਾਣ ਕਰਕੇ ਸੂਬਾ ਕਮੇਟੀ ਦੀ ਨਵੇਂ ਸਿਰੇ ਤੋਂ ਚੋਂਣ ਕੀਤੀ ਗਈ।

ਮੀਟਿੰਗ ਵਿਚ ਵੱਖ ਵੱਖ ਜ਼ਿਲਿ•ਆ ਤੋਂ ਆਏ ਮੁਲਾਜ਼ਮ ਆਗੂਆ ਵੱਲੋਂ ਸਰਵ ਸੰਮਤੀ ਨਾਲ ਪਹਿਲਾ ਤੋਂ ਹੀ ਕਮੇਟੀ ਵਿਚ ਕੰਮ ਕਰ ਰਹੇ ਕੁੱਝ ਮੁਲਾਜ਼ਮਾਂ ਨੂੰ ਜ਼ਾਰੀ ਰੱਖਦੇ ਹੋਏ ਕਮੇਟੀ ਦੀ ਚੋਂਣ ਕੀਤੀ ।ਅੱਜ ਹੋਈ ਮੀਟਿੰਗ ਵਿਚ ਸਮੂਹ ਮੁਲਾਜ਼ਮਾਂ ਦੀ ਸਰਵ ਸੰਮਤੀ ਨਾਲ ਵਿਕਾਸ ਕੁਮਾਰ ਨੂੰ ਸੂਬਾ ਪ੍ਰਧਾਨ,ਚਮਕੋਰ ਸਿੰਘ ਨੂੰ ਸੂਬਾ ਮੀਤ ਪ੍ਰਧਾਨ, ਜਗਸੀਰ ਸਿੰਘ ਨੂੰ ਜਰਨਲ ਸਕੱਤਰ, ਰਜਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਦੇਵਿੰਦਰ(ਮਨੀ) ਅਤੇ ਜਤਿੰਦਰਪਾਲ ਸਿੰਘ ਨੂੰ ੱਿਵੱਤ ਸਕੱਤਰ ਨਿਯੁਕਤ ਕੀਤਾ ਗਿਆ। ਕਮੇਟੀ ਵੱਲੋਂ ਕਾਗਰਸ ਸਰਕਾਰ ਵੱਲੋਂ ਚੋਂਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਅਨੁਸਾਰ ਜਲਦ ਹੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣ ਦਾ ਪ੍ਰਣ ਲਿਆ। 

ਮੀਟਿੰਗ ਉਪਰੰਤ ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਕਾਗਰਸ ਸਰਕਾਰ ਵੱਲੋਂ ਵਜ਼ਾਰਤ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਸੂਬੇ ਦੀ ਪਿਛਲੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਐਕਟ ਬਣਾਇਆ ਸੀ ਪ੍ਰੰਤੁ ਅਫਸਰਸ਼ਾਹੀ ਵੱਲੋਂ ਐਕਟ ਲਾਗੂ ਨਹੀ ਕੀਤਾ ਗਿਆ ਜਿਸ ਕਰਕੇ ਮੁਲਾਜ਼ਮ ਹੁਣ ਤੱਕ ਰੈਗੂਲਰ ਹੋਣ ਤੋਂ ਵਾਝੇ ਰਹਿ ਗਏ।ਉਨ•ਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਐਕਟ ਲਾਗੂ ਕਰਵਾਉਣ ਲਈ 30 ਦਿਨ ਸੈਕਟਰ 17 ਚੰਡੀਗੜ ਵਿਖੇ ਭੁੱਖ ਹੜਤਾਲ ਕੀਤੀ ਸੀ ਜੋ ਕਿ 14 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ À.ਐਸ.ਡੀ ਸ਼੍ਰੀ ਗੁਰਿੰਦਰ ਸਿੰਘ ਸੋਢੀ ਤੇ ਕੈਪਟਨ ਸੰਦੀਪ ਸੰਧੂ ਵੱਲੋਂ ਮੁਲਾਜ਼ਮਾਂ ਨੂੰ ਜੂਸ ਪਿਆ ਕੇ ਖਤਮ ਕਰਵਾਈ ਸੀ ਅਤੇ ਜਲਦ ਹੀ ਮੁਲਾਜ਼ਮਾਂ ਦੀ ਮੰਗ ਮੰਨਣ ਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ।ਉਨ•ਾਂ ਕਿਹਾ ਕਿ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਤੇ ਕੋਈ ਵਿੱਤੀ ਬੋਝ ਨਹੀ ਪਵੇਗਾ ਇਸ ਲਈ ਸਰਕਾਰ ਨੂੰ ਜਲਦ ਹੀ ਐਕਟ ਨੂੰ ਲਾਗੂ ਕਰਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ।ਉਨ•ਾਂ ਕਿਹਾ ਕਿ ਮੁਲਾਜ਼ਮ ਸਰਕਾਰ ਨਾਲ ਗੱਲਬਾਤ ਰਾਹੀ ਹੀ ਮਸਲੇ ਹੱਲ ਕਰਵਾਉਣ ਨੂੰ ਪਹਿਲ ਦੇਣਗੇ।

Related Articles

Back to top button