ਸਰਕਾਰੀ ਹਾਈ ਸਕੂਲ ਤੂਤ ਵਿਚ ਮਨਾਇਆ ਵਿਸ਼ਵ ਤੰਬਾਕੂ ਦਿਵਸ
ਫਿਰੋਜ਼ਪੁਰ 29 ਮਈ (ਏ.ਸੀ.ਚਾਵਲਾ) ਸਰਕਾਰੀ ਹਾਈ ਸਕੂਲ ਵਿਚ ਇੰਚਾਰਜ਼ ਮੈਡਮ ਸੰਤੋਸ਼ ਕੁਮਾਰੀ ਦੀ ਅਗਵਾਈ ਵਿਚ ਈਕੋ ਕਲੱਬ ਸਰਕਾਰੀ ਹਾਈ ਸਕੂਲ ਤੂਤ ਵਲੋਂ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ। ਸਟੇਟ ਐਵਾਰਡੀ ਮਾਸਟਰ ਜਸਵੀਰ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਲੱਖਾਂ ਲੋਕ ਮੂੰਹ ਅਤੇ ਫੇਫੜਿਆਂ ਦੀਆਂ ਭਿਆਨਕ ਬਿਮਾਰੀਆਂ ਤੋਂ ਪੀੜ•ਤ ਹਨ। ਤੰਬਾਕੂ ਦੇ ਸੇਵਨ ਜਿਥੇ ਤੰਬਾਕੂ ਖਾਣ ਵਾਲੇ ਨੂੰ ਨੂਕਸਾਨ ਪਹੁੰਚਉਂਦਾ ਹੈ, ਉਥੇ ਹੀ ਇਹ ਜਿਹੜੇ ਲੋਕ ਤੰਬਾਕੂ ਨਹੀਂ ਖਾਂਦੇ ਅਤੇ ਤੰਬਾਕੂ ਖਾਣ ਵਾਲੇ ਦੇ ਕੋਲ ਖੜੇ ਹੁੰਦੇ ਹਨ, ਉਨ•ਾਂ ਨੂੰ ਵੀ ਨੂਕਸਾਨ ਪਹੁੰਚਾਉਂਦਾ ਹੈ। ਤੰਬਾਕੂ ਦੇ ਸੇਵਨ ਤੇ ਅੱਠਵੀਂ ਕਲਾਸ ਦੀ ਵਿਦਿਆਰਥਣ ਵੀਰਪਾਲ ਕੌਰ ਵਲੋਂ ਪੇਸ਼ ਕੀਤੀ ਕਵਿਤਾ 'ਮਾਵੇਂ ਨੀ ਮੈਂ ਕਿੱਥੇ ਜਾਵਾਂ' ਨੇ ਸਰੋਤਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਇਸ ਤੋਂ ਬਾਅਦ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸਕੂਲ ਦੇ ਸਮੂਹ ਸਟਾਫ ਮਾਸਟਰ ਜਸਵੀਰ ਸਿੰਘ, ਰਜਨੀਸ਼ ਕੁਮਾਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਰਾਜਿੰਦਰ ਕੌਰ, ਪੂਜਾ, ਸੰਦੀਪ, ਗੀਤੂ, ਸੰਤੋਸ਼ ਕੁਮਾਰੀ, ਜਸਪਾਲ ਕੌਰ ਵਲੋਂ ਸਹੁੰ ਚੁਕਾਈ ਗਈ ਕਿ ਉਹ ਕਦੇ ਵੀ ਤੰਬਾਕੂ ਦਾ ਸੇਵਨ ਨਹੀਂ ਕਰਨਗੇ ਅਤੇ ਉਹ ਤੰਬਾਕੂ ਕਰਨ ਵਾਲਿਆਂ ਨੂੰ ਵੀ ਸਮਝਾਉਣਗੇ ਕਿ ਉਹ ਤੰਬਾਕੂ ਦਾ ਸੇਵਨ ਨਾ ਕਰਨ। ਸਹੁੰ ਚੁੱਕਣ ਤੋਂ ਬਾਅਦ ਪਿੰਡ ਵਿਚ ਤੰਬਾਕੂ ਸੇਵਨ ਦੇ ਖਿਲਾਫ ਇਕ ਰੈਲੀ ਕੱਢੀ ਗਈ। ਜਿਸ ਵਿਚ ਵਿਦਿਆਰਥੀਆਂ ਨੇ ਤੰਬਾਕੂ ਸੇਵਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਜਿਹੜੇ ਲੋਕ ਪਿੰਡ ਵਿਚ ਤੰਬਾਕੂ ਦਾ ਸੇਵਨ ਕਰਦੇ ਹਨ, ਬੱਚਿਆਂ ਵਲੋਂ ਉਨ•ਾਂ ਨੂੰ ਅਪੀਲ ਕੀਤੀ ਗਈ ਕਿ ਉਹ ਜਲਦ ਤੋਂ ਜਲਦ ਇਸ ਭਿਆਨਕ ਬਿਮਾਰੀ ਨੂੰ ਛੱਡ ਦੇਣ। ਰੈਲੀ ਵਿਚ ਸ਼ਾਮਲ ਸਾਰੇ ਅਧਿਆਪਕਾ ਅਤੇ ਬੱਚਿਆਂ ਲਈ ਚਾਹ ਦਾ ਪ੍ਰਬੰਧ ਗੁਰੂ ਤੇਗ ਬਹਾਦਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਫੌਜ਼ੀ ਅਤੇ ਮੀਤ ਪ੍ਰਧਾਨ ਗੁਰਮੀਤ ਸਿੰਘ ਤੂਤ ਵਲੋਂ ਕੀਤਾ ਗਿਆ।