Ferozepur News

ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਸਾਇੰਸ ਮੋਬਾਇਲ ਵੈਨ ਦੀ ਪ੍ਰਦਰਸ਼ਨੀ ਲਗਾਈ

DSC_5736ਫਿਰੋਜ਼ਪੁਰ 13 ਜਨਵਰੀ (ਏ.ਸੀ.ਚਾਵਲਾ ) ਵਿਗਿਆਨ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਾਇੰਸ ਵਿਸ਼ੇ ਨਾਲ ਸਬੰਧਤ ਗਤੀਵਿਧੀਆ ਨੂੰ ਵਧਾਉਦੇ ਹੋਏ ਮਾਣਯੋਗ ਡਾਇਰੈਕਟਰ ਜਰਨਲ ਪੰਜਾਬ ਸਿੱਖਿਆ ਪੰਜਾਬ ,ਸ੍ਰੀ ਪ੍ਰਦੀਪ ਅਗਰਵਾਲ ਦੇ ਉਪਰਾਲੇ ਸਦਕਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੁਆਰਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋ ਸਾਇੰਸ ਵਿਸ਼ੇ ਨੂੰ ਇੰਟਰਐਕਟਿਵ ਅਤੇ ਐਕਸਪਲੋਰੈਟਰੀ ਢੰਗ ਨਾਲ ਸਿੱਖਣ ਲਈ ਮੋਬਾਇਲ ਸਾਇੰਸ ਐਗਜ਼ਵਿਸ਼ਨ ਜਿਲ•ਾ ਸਿੱਖਿਆ ਅਫ਼ਸਰ (ਸੈ.ਸਿ)ਫਿਰੋਜ਼ਪੁਰ ਸ੍ਰੀ ਜਗਸੀਰ ਸਿੰਘ , ਜਿਲ•ਾ ਸਾਇੰਸ ਸੁਪਰਵਾਇਜ਼ਰ ਸ੍ਰੀ ਰਾਜੇਸ਼ ਮਹਿਤਾ ਅਤੇ ਜਿਲ•ਾ ਪ੍ਰੋਜੈਕਟ ਨੋਡਲ ਇੰਚਾਰਜ ਸ੍ਰੀ ਦੀਪਕ ਸ਼ਰਮਾਂ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਖੇ ਸਾਇੰਸ  ਮੋਬਾਇਲ ਵੈਨ ਦੀ ਪ੍ਰਦਰਸ਼ਨੀ ਲਗਾਈ ਗਈ । ਇਸ ਮੋਕੇ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਕ੍ਰਿਸ਼ਨਾ ਦੇਵੀ ਨੇ ਸਾਇੰਸ ਵੈਨ ਦੇ ਸਕੂਲ ਪਹੁੰਚਣ ਤੇ ਹਰੀ ਝੰਡੀ  ਰਾਹੀ ਨਿਘਾ ਸਵਾਗਤ ਕੀਤਾ ਇਸ ਮੋਕੇ ਇਹਨਾ ਨਾਲ ਲਖਬੀਰ ਸਿੰਘ ਸੰਧੂ ਚੈਅਰਮੈਨ, ਮਹਿੰਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰੰਘ ਪੰਚ, ਆਦਿ ਹਾਜਰ ਸਨ। ਇਸ ਸਾਇੰਸ ਵੈਨ ਪ੍ਰਦਰਸ਼ਨੀ ਨੂੰ ਵੇਖਣ ਲਈ ਝੋਕ ਹਰੀ ਹਰ ਦੇ ਨਾਲ ਲਗਦੇ 15 ਦੇ ਕਰੀਬ ਸਕੂਲਾ ਦੇ 1500 ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਗਾਇਡ ਅਧਿਆਪਕਾ ਨਾਲ ਜਾਣਕਾਰੀ ਹਾਸਲ ਕੀਤੀ।  ਇਸ ਮੋਕੇ ਸ਼ਿਲਪਾ ਸ਼ਰਮਾ ਪ੍ਰੋਜੈਕਟ ਐਸੋਸ਼ਿਏਟ , ਸਾਇੰਸ ਗਾਇਡ ਰੁਪਿੰਦਰ ਕੌਰ , ਰਾਜਾ ਬਾਬੂ, ਨੇ ਸਾਇੰਸ ਆਧਿਆਪਕਾ ਅਤੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਨੂੰ ਚੰਗੀ ਸਹਿਤ ਰੱਖਣ ਲਈ ਨਸ਼ਿਆ ਅਤੇ ਮੋਟਾਪੇ ਤੋ ਦੁਰ ਰਹਿਣਾ ਚਾਹੀਦਾ ਹੈ । ਵਿਸੇਸ਼ ਤੋਰ ਤੇ ਸਕੂਲ ਵਿਚ ਪਹੁੰਚੇ ਜਿਲ•ਾ ਸਾਇੰਸ ਅਫ਼ਸਰ ਸ੍ਰੀ ਰਜੇਸ਼ ਮਹਿਤਾ ਨੇ ਦੱਸਿਆ ਕਿ ਇਸ ਵੈਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਨਾਲ ਜੋੜਨਾ ਹੈ ਤਾਂ ਜੋ ਵਿਦਿਆਰਥੀਆਂ ਵਿਚ ਇਨਸਪੀਰੇਸ਼ਨਲ ਅਤੇ ਵਿਗਿਆਨ ਸੋਚ ਵਿਚ ਵਾਧਾ ਹੋ ਸਕੇ ਤਾ ਜੋ ਵਿਦਿਆਰਥੀ ਅੱਜ ਦੇ ਯੁਗ ਦੇ ਹਾਣੀ ਬਣ ਸਕਣ। ਇਸ ਮੋਕੇ ਮੈਡਮ ਗੁਰਵਿੰਦਰ ਕੌਰ ਸਾਇੰਸ ਮਿਸਟ੍ਰਸ, ਸ੍ਰੀਮਤੀ ਰਾਜਬੀਰ ਕੌਰ, ਸ: ਗੁਰਦੇਵ ਸਿੰਘ, ਸ੍ਰੀ ਕਪਿਲ ਸਾਨਨ, ਅਸ਼ੀਸ ਚੋਪੜਾ, ਸਵੇਤਾ ਸ਼ਰਮਾ ਅਤੇ ਸਮੂਹ ਸਟਾਫ ਹਾਜ਼ਰ ਸਨ।

Related Articles

Back to top button