Ferozepur News

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਮਾਂ-ਬੋਲੀ ਦਿਹਾੜਾ

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਮਾਂ-ਬੋਲੀ ਦਿਹਾੜਾ

ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਮਾਂ-ਬੋਲੀ ਦਿਹਾੜਾ

ਫਿਰੋਜ਼ਪੁਰ, ਫਰਵਰੀ 21, 2023: ਅੱਜ ਸਰਕਾਰੀ ਹਾਈ ਸਕੂਲ ਚੱਕ ਘੁਬਾਈ ਉਰਫ ਟਾਂਗਣ ਵਿਖੇ ਮਾਂ ਬੋਲੀ ਦਿਹਾੜਾ ਬਹੁਤ ਹੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ – ਵੱਖ ਤਰ੍ਹਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ । ਜਿਸ ਵਿੱਚ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ,ਗੀਤ ,ਸਕਿੱਟਾਂ ਤੇ ਭਾਸ਼ਣ ਸ਼ਾਮਿਲ ਸੀ ।

ਇਸ ਤੋਂ ਇਲਾਵਾ ਸ਼ਬਦ -ਅਰਥ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਸਕੂਲ ਮੁੱਖੀ ਮੈਡਮ ਸ੍ਰੀਮਤੀ ਸ਼ਿਵਾਨੀ ਮੋਂਗਾ ਜੀ ਵੱਲੋਂ ਵੀ ਮਾਂ ਬੋਲੀ ਵਿਸ਼ੇ  ਤੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ ਗਏ।ਇਸ ਸਮੁੱਚੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਜਿੱਥੇ ਸਕੂਲ ਮੁੱਖੀ ਮੈਡਮ

ਸ੍ਰੀਮਤੀ ਸ਼ਿਵਾਨੀ ਮੋਂਗਾ ਜੀ ਤੇ ਸਮੂਹ ਸਟਾਫ਼ ਨੇ ਭਰਪੂਰ ਯੋਗਦਾਨ ਪਾਇਆ ਉੱਥੇ ਹੀ ਪੰਜਾਬੀ ਅਧਿਆਪਕਾ ਸ੍ਰੀਮਤੀ ਕੁਲਵਿੰਦਰ ਕੌਰ ਦੇ ਯਤਨ ਵੀ ਵਿਸ਼ੇਸ਼ ਤੌਰ ਤੇ ਸਲਾਹੁਣਯੋਗ ਸਨ।

Related Articles

Leave a Reply

Your email address will not be published. Required fields are marked *

Back to top button