Ferozepur News

ਸਰਕਾਰੀ ਰੇਟ ਦੇਣ ਤੋਂ ਭੱਜੇ ਭੱਠਾ ਮਾਲਕ, ਮਜ਼ਦੂਰਾਂ ਦੀ ਲੁੱਟ ਜਾਰੀ

ਫਿਰੋਜ਼ਪੁਰ , 22.1.2019: ਭੱਠਾ ਮਜ਼ਦੂਰ ਯੂਨੀਅਨ ਸਬੰਧਿਤ ਇੰਟਕ ਵੱਲੋਂ ਪ੍ਰਧਾਨ ਸੁਖਦੇਵ ਸਿੰਘ ਝਤਰਾ ਦੀ ਅਗੁਵਾਈ ਵਿੱਚ ਸਾਰਾਗੜ੍ਹੀ ਗੁਰਦੁਆਰਾ ਵਿਖੇ ਭੱਠਾ ਮਜ਼ਦੂਰਾਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਪ੍ਰਧਾਨ ਸੁਖਦੇਵ ਸਿੰਘ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਭੱਠਾ ਮਜ਼ਦੂਰਾਂ ਨੂੰ ਇੱਟ ਅਤੇ ਟਾਈਲਾਂ ਤਿਆਰ ਕਰਨ ਦਾ ਸਰਕਾਰੀ ਰੇਟ ਨਹੀਂ ਮਿਲ ਰਿਹਾ। ਸਰਕਾਰੀ ਰੇਟ 480 ਰੁਪਏ ਪ੍ਰਤੀ ਇੱਕ ਹਜ਼ਾਰ ਇੱਟ ਅਤੇ 764 ਰੁਪਏ ਪ੍ਰਤੀ ਇੱਕ ਹਜ਼ਾਰ ਟਾਇਲ ਹੈ। ਜਦਕਿ ਭੱਠਾ ਮਾਲਕ ਵੱਲੋਂ ਮਜ਼ਦੂਰਾਂ ਨੂੰ 320 ਰੁਪਏ ਪ੍ਰਤੀ ਇੱਕ ਹਜ਼ਾਰ ਇੱਟ ਦੇ ਰਹੇ ਹਨ ਅਤੇ ਉਲਟਾ ਮਜ਼ਦੂਰਾਂ ਤੋਂ 5 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਾਰ ਵਾਰ ਲੇਬਰ ਕਮਿਸ਼ਨ ਫਿਰੋਜ਼ਪੁਰ ਨੂੰ ਦਿੱਤੇ ਮੰਗ ਪੱਤਰਾਂ 'ਤੇ ਵੀ ਮਜ਼ਦੂਰਾਂ ਦੀ ਕੋਈ ਸੁਣਵਾਈ ਨਹੀਂ ਹੈ, ਜਿਸ ਕਾਰਨ ਮਜ਼ਦੂਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਜੀਵਨ ਸਿੰਘ ਖਜ਼ਾਨਚੀ ਨੇ ਦੱਸਿਆ ਕਿ ਭੱਠਾ ਮਜ਼ਦੂਰਾਂ ਦੀ ਨਾ ਤਾਂ ਹਾਜ਼ਰੀ ਲਗਾਈ ਜਾਂਦੀ ਹੈ ਅਤੇ ਨਾ ਹੀ ਤਨਖਾਹਾਂ ਸਬੰਧੀ ਰਜਿਸਟਰ ਲਗਵਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਭੱਠੇ 'ਤੇ ਕਿਸੇ ਕਿਰਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਇੱਕ ਰੁਪਏ ਵੀ ਮੁਆਵਜ਼ਾ ਨਹੀਂ ਮਿਲਦਾ। ਮੀਟਿੰਗ ਵਿੱਚ ਮੁਖਤਿਆਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਮੰਗ ਕਰਦਿਆਂ ਕਿਹਾ ਕਿ ਭੱਠਾ ਮਜ਼ਦੂਰਾਂ ਦਾ ਪੀਐੱਫ ਕੱਟਿਆ ਜਾਵੇ ਤੇ ਭੱਠਾ ਮਾਲਕ ਆਪਣੇ ਕੋਲੋਂ ਮਜ਼ਦੂਰਾਂ ਦੇ ਪੀਐੱਫ ਅਕਾਊਂਟ ਵਿੱਚ ਪੈਸੇ ਜਮ੍ਹਾ ਕਰਵਾਉਣ।

ਉਨ੍ਹਾਂ ਕਿਹਾ ਕਿ ਭੱਠੇ ਬੰਦ ਹੋਣ ਕਰਕੇ ਭੱਠਾ ਮਜ਼ਦੂਰਾਂ 'ਤੇ ਕਾਫੀ ਮਾੜਾ ਆਰਥਿਕ ਅਸਰ ਪਿਆ ਹੈ ਅਤੇ ਮਜ਼ਦੂਰਾਂ ਦੀ ਰੋਜ਼ੀ ਰੋਟੀ ਬੰਦ ਹੋ ਗਈ ਹੈ। ਜਦਕਿ ਭੱਠੇ ਬੰਦ ਹੋਣ ਕਾਰਨ ਭੱਠਾ ਮਾਲਕਾਂ ਨੇ ਮਰਜ਼ੀ ਨਾਲ ਪੱਕੀ ਇੱਟ ਦਾ ਰੇਟ 6 ਹਜ਼ਾਰ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰਾਂ ਨੂੰ ਸਹੀ ਰੇਟ ਦੇਣ ਦੀ ਗੱਲ ਹੁੰਦੀ ਹੈ ਤਾਂ ਮਾਲਕ ਘਾਟੇ ਵਿੱਚ ਜਾ ਰਹੇ ਭੱਠਿਆਂ ਦੀ ਗੱਲ ਕਹਿ ਕੇ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਮਜ਼ਦੂਰਾਂ ਨੂੰ ਇੱਟਾਂ ਅਤੇ ਟਾਇਲਾਂ ਦਾ ਸਰਕਾਰੀ ਰੇਟ ਨਾ ਦਿੱਤਾ ਗਿਆ ਤਾਂ ਭੱਠਾ ਮਜ਼ਦੂਰ ਲੇਬਰ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਬਲਦੇਵ ਸਿੰਘ, ਮੇਜਰ ਸਿੰਘ, ਸ਼ੇਰ ਸਿੰਘ, ਰਾਮ

Related Articles

Back to top button