Ferozepur News

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਟਾਹਲੀ ਵਾਲਾ ਦਾ 1993 ਤੋਂ ਪਹਿਲੋਂ ਦਾ ਦਾਖਲਾ ਖਾਰਜ ਰਜਿਸਟਰ ਤੇ ਹੋਰ ਸਮਾਨ ਚੋਰੀ

ਫਿਰੋਜ਼ਪੁਰ, 19 ਸਤੰਬਰ, 2018: ਹਲਕਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਚੱਕ ਟਾਹਲੀ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਚੋਂ 1993 ਤੋਂ ਪਹਿਲੋਂ ਦਾ ਦਾਖਲਾ ਖਾਰਜ ਰਜਿਸਟਰ, ਵਿਜੀਟਰ ਬੁੱਕ, ਮਿਡ ਡੇ ਮੀਲ ਦਾ ਰਿਕਾਰਡ, ਕੈਸ਼ ਬੁੱਕ ਆਦਿ ਸਮਾਨ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਈ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਟਾਹਲੀ ਵਾਲਾ ਦੀ ਮੁੱਖ ਅਧਿਆਪਕਾ ਸਵਰਨਜੀਤ ਕੌਰ ਨੇ ਦੱਸਿਆ ਕਿ ਮਿਤੀ 17 ਸਤੰਬਰ 2018 ਨੂੰ ਜਦੋਂ ਸਕੂਲ ਦੀ ਕੁੱਕ ਬਲਵਿੰਦਰ ਕੌਰ ਸਕੂਲ ਪਹੁੰਚੀ ਤਾਂ ਸਕੂਲ ਦੇ ਸਾਰੇ ਤਾਲੇ ਟੁੱਟੇ ਪਏ ਸਨ।

ਸਵਰਨਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਸਕੂਲ ਪਹੁੰਚੀ ਤਾਂ ਕੁੱਕ ਨੇ ਉਨ੍ਹਾਂ ਨੂੰ ਦੱਸਿਆ ਕਿ ਦਫਤਰ ਦੇ ਵਿਚੋਂ ਕੁਝ ਸਮਾਨ ਗਾਇਬ ਹੈ। ਮੁੱਖ ਅਧਿਆਪਕਾ ਨੇ ਦੱਸਿਆ ਕਿ ਸਮਾਨ ਗਾਇਬ ਹੋਣ ਦੀ ਸੂਚਨਾ ਜਦੋਂ ਪਿੰਡ ਵਾਸੀਆਂ ਨੂੰ ਦਿੱਤੀ ਅਤੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿਚ ਸਕੂਲ ਦੇ ਦਫਤਰ ਦੀ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੋਈ ਅਣਪਛਾਤੇ ਚੋਰ 1993 ਤੋਂ ਪਹਿਲੋਂ ਦਾ ਦਾਖਲਾ ਖਾਰਜ ਰਜਿਸਟਰ, ਵਿਜੀਟਰ ਬੁੱਕ, ਮਿਡ ਡੇ ਮੀਲ ਦਾ ਰਿਕਾਰਡ, ਕੈਸ਼ ਬੁੱਕ ਆਦਿ ਸਮਾਨ ਚੋਰੀ ਕਰਕੇ ਲੈ ਗਏ ਹਨ।

ਮੁੱਖ ਅਧਿਆਪਕਾ ਸਵਰਨਜੀਤ ਕੌਰ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਦੱਸਿਆ ਕਿ ਅਣਪਛਾਤੇ ਚੋਰ ਸਕੂਲ ਦੇ ਤਾਲੇ ਵੀ ਆਪਣੇ ਨਾਲ ਹੀ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦੇ ਸਬੰਧ ਵਿਚ ਪੰਚਾਇਤ ਤੋਂ ਇਲਾਵਾ ਸਬੰਧਤ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਮੁੱਖ ਅਧਿਆਪਕਾ ਸਵਰਨਜੀਤ ਕੌਰ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ ਕਾਰਵਾਈ ਕੀਤੀ ਗਈ,

ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਿੰਡ ਚੱਕ ਟਾਹਲੀ ਵਾਲਾ ਦੀ ਪੰਚਾਇਤ ਨੇ ਪੁਲਿਸ ਨੂੰ ਦਿੱਤੇ ਗਏ ਲਿਖਤੀ ਸ਼ਿਕਾਇਤ ਪੱਤਰ ਵਿਚ ਪੰਚਾਇਤ ਨੇ ਦੋਸ਼ ਲਗਾਉਂਦਿਆ ਦੱਸਿਆ ਕਿ ਪਿੰਡ ਚੱਕ ਟਾਹਲੀ ਵਾਲਾ ਦੇ ਰਹਿਣ ਵਾਲੇ ਦਲਬੀਰ ਸਿੰਘ, ਧਰਮਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ ਜਿਨ੍ਹਾਂ ਨਾਲ ਸਕੂਲ ਦੀ ਜ਼ਮੀਨ ਵਿਵਾਦ ਚੱਲਦਾ ਆ ਰਿਹਾ ਹੈ। ਪੰਚਾਇਤ ਵਲੋਂ ਦਿੱਤੀ ਗਈ ਦਰਖਾਸਤ ਵਿਚ ਸ਼ੱਕ ਜਾਹਰ ਕੀਤਾ ਗਿਆ ਹੈ ਕਿ ਦਲਬੀਰ ਸਿੰਘ, ਧਰਮਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ ਹੀ ਸਕੂਲ ਦਾ ਰਿਕਾਰਡ ਚੋਰੀ ਕਰ ਸਕਦੇ ਹਨ। ਏਐਸਆਈ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Related Articles

Back to top button