ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥਣਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਦੀ ਟਰੇਨਿੰਗ ਦਿੱਤੀ
ਫਿਰੋਜ਼ਪੁਰ 7 ਅਕਤੂਬਰ (ਏ.ਸੀ.ਚਾਵਲਾ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਹਾਤਮਾ ਗਾਂਧੀ ਸਟੇਟ ਪਬਲਿਕ ਐਡਮੀਸਟਰੇਸ਼ਨ ਪੰਜਾਬ ਵਲੋਂ ਡਿਜਾਸਟਰ ਮੈਨੇਜਮੈਂਟ ਟਰੇਨਿੰਗ ਕੈਂਪ ਦਾ ਆਯੋਜਿਨ ਕੀਤਾ ਗਿਆ। ਪ੍ਰਿੰਸੀਪਲ ਮੈਡਮ ਹਰਕਿਰਨ ਕੌਰ ਦੀ ਅਗਵਾਈ ਵਿਚ ਲਗਾਏ ਇਸ ਕੈਂਪ ਦੌਰਾਨ ਸਟਾਫ, ਵਿਦਿਆਰਥਣਾਂ ਅਤੇ ਉਨ•ਾਂ ਦੇ ਮਾਪਿਆਂ ਨੇ ਵੱਧ ਚੜ• ਕੇ ਹਿੱਸਾ ਲਿਆ। ਇਸ ਮੌਕੇ ਬਤੌਰ ਪਰਸਨ ਪਹੁੰਚੇ ਬਲਰਾਜ ਸਿੰਘ ਅਤੇ ਮੈਡਮ ਸੁਖਦੀਪ ਕੌਰ ਵਲੋਂ ਹਾਜ਼ਰੀਨ ਨੂੰ ਹੜ•ਾਂ, ਭੂਚਾਲ, ਅੱਗ ਲੱਗਣ, ਪ੍ਰਮਾਣੂ ਹਮਲੇ ਆਦਿ ਤੋਂ ਆਪਣੇ ਅਤੇ ਸਮਾਜ ਦਾ ਬਚਾਅ ਕਰਨ ਸੌਖੇ ਤਰੀਕਿਆਂ ਨਾਲ ਟਰੇਨਿੰਗ ਦਿੱਤੀ। ਇਸ ਮੌਕੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ''ਮੌਕ ਡਰਿੱਲ'' ਵੀ ਕਰਵਾਈ ਗਈ। ਸੰਸਥਾ ਦੇ ਅਧਿਕਾਰੀਆਂ ਵਲੋਂ ਬੱਚਿਆਂ ਨੂੰ ਚੋਟ, ਐਕਸੀਡੈਂਟ ਆਦਿ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੀ ਵੀ ਟਰੇਨਿੰਗ ਦਿੱਤੀ ਗਈ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਿਤਪਾਲ ਕੌਰ ਸਿੱਧੂ ਗਾਈਡੈਂਸ ਕੌਂਸਲਰ, ਮੈਡਮ ਮਲਿਕਾ ਵੋਕੇਸ਼ਨਲ ਹੈੱਲਥ ਅਤੇ ਕੇਅਰ ਇੰਚਾਰਜ਼ ਅਤੇ ਮੈਡਮ ਕੰਚਨ ਹਿੰਦੀ ਲੈਕਚਰਾਰ ਨੇ ਅਹਿਮ ਯੋਗਦਾਨ ਪਾਇਆ।