ਸਮੱਗਲਰਾਂ ਵਲੋਂ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੇ ਨਾਲ ਇੱਕ ਵਿਅਕਤੀ ਕਾਬੂ
ਸਮੱਗਲਰਾਂ ਵਲੋਂ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੇ ਨਾਲ ਇੱਕ ਵਿਅਕਤੀ ਕਾਬੂ
ਫ਼ਿਰੋਜ਼ਪੁਰ, 03 ਅਪ੍ਰੈਲ -2024 : ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਤੋਂ ਪੰਜਾਬ ਚ ਨਸ਼ਾ ਅਤੇ ਹਥਿਆਰ ਭੇਜਣ ਲਈ ਸਮਗਲਰ ਹਰ ਵੇਲੇ ਸਰਗਰਮ ਰਹਿੰਦੇ ਹਨ ।ਇਸਦਾ ਮੁੱਖ ਕਾਰਨ ਸਰਹੱਦੀ ਰਾਜ ਨੂੰ ਅਤੇ ਸਰਹਦ ਦੇ ਨਾਲ ਲੱਗਦੇ ਲੋਕਾਂ ਨੂੰ ਇਸਦਾ ਆਦੀ ਬਨਾਉਂਣਾ ਤਾ ਜੋ ਸ਼ਾਰੀਰਿਕ , ਆਰਥਿਕ ਅਤੇ ਸਮਾਜਿਕ ਤੋਰ ਤੇ ਓਹਨਾ ਦਾ ਘਾਣ ਕੀਤਾ ਜਾ ਸਕੇ । ਅਤੇ ਸਰਹੱਦੀ ਜਵਾਨੀ ਨੂੰ ਨਸ਼ੇੜੀ ਬਣਾ ਕੇ ਉਸਤੋਂ ਮੁਖਬਰੀ ਕਰਾਈ ਜਾ ਸਕੇ ਜਾ ਫਿਰ ਸ਼ਰਾਰਤੀ ਅਨਸਰਾਂ ਨੂੰ ਹਥਿਆਰ ਮੁਹਈਆ ਕਰਾ ਕੇ ਪੰਜਾਬ ਦੇ ਹਾਲਤ ਖਰਾਬ ਕੀਤੇ ਜਾ ਸਕਣ ।
ਮੁੱਖ ਅਫਸਰ ਗੁਰਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਓਹਨਾ ਦੱਸਿਆ ਕਿ ਅੰਤਰਰਾਸ਼ਟਰੀ ਸਰਹਦ ਦੇ ਨਾਲ ਲਗਦੇ ਫਿਰੋਜ਼ਪੁਰ ਦੇ ਕਸਬੇ ਮਮਦੋਟ ਪੁਲਿਸ ਨੂੰ ਇਤੇਲਾਹ ਮਿਲੀ ਕਿ ਪਾਕਿਸਤਾਨ ਤਰਫ਼ੋਂ ਪੰਜਾਬ ਏਰੀਆ ਵਿਚ ਹੈਰੋਇਨ ਅਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਕੁੱਝ ਵਿਅਕਤੀ ਸਰਗਰਮ ਹਨ ।।ਜੋ ਕੇ ਇਹ ਆਰੋਪੀ ਤਾਰੋ ਪਾਰ ਪਾਕਸਿਤਾਨ ਬਾਰਡਰ ਤਰਫ਼ੋਂ ਹਥਿਆਰ ਅਤੇ ਹੈਰੋਇਨ ਡਰੋਨ ਰਹੀ ਭਾਰਤ ਦੀ ਸੀਮਾ ਦੇ ਨਾਲ ਲੱਗਦੇ ਪਿੰਡ ਫੱਤੇ ਵਾਲਾ ਹਿਠਾੜ ,ਤੇ ਮਬੋ ਕੇ ਵਗੈਰਾ ਦੇ ਏਰੀਆ ਵਿਚ ਮੰਗਵਾਉਂਦੇ ਹਨ ਅਤੇ ਹੁਣ ਇਹਨਾਂ ਨੇ ਕੁੱਝ ਦਿਨ ਪਹਿਲਾ ਡਰੋਨ ਰਹੀ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰਾਂ ਦੀ ਖੇਪ ਮੰਗਵਾਈ ਹੈ । ਜਿਸਨੂੰ ਇਹ ਹੁਣ ਅੱਗੇ ਟਿਕਾਣੇ ਲਗਾ ਰਹੇ ਹਨ ।ਮਿਲੀ ਇਤੇਲਾਹ ਦੇ ਮੁਤਾਬਿਕ ਤੇਜ਼ੀ ਨਾਲ ਥਾਣਾ ਮਮਦੋਟ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਉਕਤ ਜਗ੍ਹਾ ਤੇ ਰੇਡ ਕਰਿ ਗਈ ।ਪੁਲਿਸ ਪਾਰਟੀ ਨੂੰ ਰੇਡ ਦੌਰਾਨ ਇਕ ਵਿਅਕਤੀ ਗਗਨਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸ਼ੇਰ ਮੁਡਾਰ ਥਾਣਾ ਮੱਖੂ ਨੂੰ ਗਿਰਫ਼ਤਾਰ ਕੀਤਾ ਗਿਆ ਤੇ ਬਾਕੀ ਸਾਥੀ ਫਰਾਰ ਹੋ ਗਏ ਅਤੇ ਇਸ ਕੋਲੋਂ 550 ਗ੍ਰਾਮ ਹੈਰੋਇਨ ਅਤੇ 1 ਪਿਸਟਲ 32 ਬੌਰੇ ਸਮੇਤ ਇਕ ਮੈਗਜ਼ੀਨ ਬਰਾਮਦ ਹੋਇਆ ।
ਤਫਤੀਸ਼ ਅਫਸਰ ਵਲੋਂ ਗਗਨਦੀਪ ਸਿੰਘ ਤੋਂ ਇਲਾਵਾ ਉਸਦੇ 3 ਸਾਥੀਆਂ ਖਿਲਾਫ NDPS ਐਕਟ ਦੀਆ ਅਲੱਗ ਅਲੱਗ ਧਾਰਾਵਾਂ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਫਰਾਰ ਆਰੋਪੀਆਂ ਦੀ ਭਾਲ ਜਾਰੀ ਹੈ ।
ਦਸਣਯੋਗ ਇਹ ਵੀ ਹੈ ਕਿ 1 ਫਰਵਰੀ 2024 ਤਕ ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਚਾਰ ਸਾਲਾਂ ਵਿੱਚ, ਭੇਜੇ ਜਾ ਰਹੇ ਡਰੋਨਾਂ ਦੀ ਗਿਣਤੀ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। 2023 ਵਿੱਚ, ਬੀਐਸਐਫ ਨੇ ਪਾਕਿਸਤਾਨ ਤੋਂ ਭੇਜੇ ਗਏ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਆਉਣ ਵਾਲੇ ਘੱਟੋ-ਘੱਟ 100 ਡਰੋਨਾਂ ਨੂੰ ਮਾਰ ਸੁੱਟਿਆ। ਪਿਛਲੇ ਸਾਲ 2022 ਚ ਜ਼ਬਤ ਕੀਤੇ ਗਏ 22 ਡਰੋਨਾਂ ਦੇ ਮੁਕਾਬਲੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬ ਦੀ ਸਰਹੱਦ ‘ਤੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਆਉਣ ਵਾਲੇ ਡਰੋਨ ਦਾ ਪਹਿਲਾ ਮਾਮਲਾ 2019 ਵਿੱਚ ਦੇਖਿਆ ਗਿਆ ਸੀ। ਉਸ ਸਾਲ(2019), ਬੀਐਸਐਫ ਦੁਆਰਾ ਦੋ ਡਰੋਨਾਂ ਨੂੰ ਗੋਲੀ ਮਾਰ ਕੇ ਡੇਗਿਆ ਗਿਆ ਸੀ। 2020 ਵਿੱਚ ਕੋਈ ਕੇਸ ਨਹੀਂ ਸੀ, ਅਤੇ ਇੱਕ ਕੇਸ 2021 ਵਿੱਚ। ਪਿਛਲੇ ਸਾਲ 2022 ਚ , BSF ਫੋਰਸ ਨੇ ਘੱਟੋ-ਘੱਟ 22 ਡਰੋਨ ਜ਼ਬਤ ਕੀਤੇ ਸਨ।