Ferozepur News

ਛੇ ਮਾਸੀ ਨਹਿਰਾਂ ਹੋਈਆਂ ਬਾਰਾਂ ਮਾਸੀ –  ਕਣਕ ਵਾਸਤੇ ਕਿਸਾਨਾਂ ਨੂੰ ਮਿਲੇਗਾ ਨਹਿਰੀ ਪਾਣੀ ਕਿਸਾਨਾਂ ਦੀ ਪੁਰਾਣੀ ਮੰਗ ਕੀਤੀ ਪੂਰੀ

ਛੇ ਮਾਸੀ ਨਹਿਰਾਂ ਹੋਈਆਂ ਬਾਰਾਂ ਮਾਸੀ -  ਕਣਕ ਵਾਸਤੇ ਕਿਸਾਨਾਂ ਨੂੰ ਮਿਲੇਗਾ ਨਹਿਰੀ ਪਾਣੀ ਕਿਸਾਨਾਂ ਦੀ ਪੁਰਾਣੀ ਮੰਗ ਕੀਤੀ ਪੂਰੀ
ਛੇ ਮਾਸੀ ਨਹਿਰਾਂ ਹੋਈਆਂ ਬਾਰਾਂ ਮਾਸੀ,
ਕਣਕ ਵਾਸਤੇ ਕਿਸਾਨਾਂ ਨੂੰ ਮਿਲੇਗਾ ਨਹਿਰੀ ਪਾਣੀ
ਕਿਸਾਨਾਂ ਦੀ ਪੁਰਾਣੀ ਮੰਗ ਕੀਤੀ ਪੂਰੀ
ਫਿਰੋਜ਼ਪੁਰ, 24 ਅਕਤੂਬਰ,
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਜਿ਼ਲ੍ਹੇ  ਦੇ ਕਿਸਾਨਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕਰਦਿਆਂ ਛੇ ਮਾਸੀ ਨਹਿਰਾਂ ਨੂੰ ਬਾਰਾਂਮਾਸੀ ਕਰ ਦਿੱਤਾ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜਿ਼ਲ੍ਹੇ ਅੰਦਰ ਨਹਿਰਾਂ ਸਿਰਫ ਸਾਊਣੀ ਦੀ ਫਸਲ ਦੌਰਾਨ ਕੇਵਲ 6 ਮਹੀਨੇ ਲਈ ਹੀ ਚੱਲਦੀਆਂ ਸਨ ਅਤੇ ਹਾੜ੍ਹੀ ਦੀ ਰੁੱਤ ਦੌਰਾਨ ਇਹ ਨਹਿਰਾਂ ਨਹੀਂ ਚਲਦੀਆਂ ਸਨ।ਪਰ ਹੁਣ ਆਗਾਮੀ ਹਾੜ੍ਹੀ ਲਈ ਵੀ ਇਹ ਨਹਿਰਾਂ ਚੱਲਣਗੀਆਂ ਅਤੇ ਸਰਕਾਰ ਦਾ ਇਹ ਫੈਸਲਾ ਸਦਾ ਲਈ ਲਾਗੂ ਹੋ ਗਿਆ ਹੈ।
ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਫਿਰੋਜਪੁਰ ਨਹਿਰ ਹਲਕੇ ਅਧੀਨ ਪੈਂਦੀਆਂ ਸਾਰੀਆਂ ਛੇ ਮਾਸੀ ਨਹਿਰਾਂ ਨੂੰ ਬਾਰਾਂ ਮਾਸੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਇਸ ਲਈ ਹਰੀਕੇ ਨਹਿਰ ਮੰਡਲ, ਫਾਜਿ਼ਲਕਾ ਨਹਿਰ ਅਤੇ ਗਰਾਊਂਡ ਮੰਡਲ ਅਧੀਨ ਪੈਂਦੀਆਂ ਛੇ ਮਾਸੀ ਨਹਿਰਾਂ ਨੂੰ ਬਾਰਾਂ ਮਾਸੀ ਕਰਦਿਆਂ ਹੋਇਆਂ ਇੰਨ੍ਹਾਂ ਨੂੰ ਹਾੜ੍ਹੀ ਦੇ ਸੀਜਨ ਦੌਰਾਨ ਵੀ ਚਲਾਇਆ ਜਾਵੇਗਾ ਅਤੇ ਇਹ ਹੁਕਮ ਭਵਿੱਖ ਵਿਚ ਵੀ ਲਾਗੂ ਰਹਿਣਗੇ।ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਗਾਮੀ ਫਸਲਾਂ ਦੀ ਵਿਊਂਤਬੰਦੀ ਇਸੇ ਅਨੁਸਾਰ ਕਰਨ ਅਤੇ ਹਾੜ੍ਹੀ ਸੀਜਨ ਦੌਰਾਨ ਖਾਲਿਆ ਨੂੰ ਢਾਹਿਆ ਨਾ ਜਾਵੇ ਅਤੇ ਇੰਨ੍ਹਾਂ ਨੂੰ ਚਾਲੂ ਹਾਲਤ ਵਿਚ ਹੀ ਰੱਖਿਆ ਜਾਵੇ। ਇਸੇ ਤਰਾਂ ਫਸਲਾਂ ਦੀ ਬਿਜਾਈ ਲਈ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button