Ferozepur News

ਰੁਜ਼ਗਾਰ ਪ੍ਰਾਪਤੀ ਮੁਹਿੰਮ ਵਲੋਂ 23 ਮਾਰਚ ਤੋਂ 16 ਨਵੰਬਰ ਤੱਕ “ਬਨੇਗਾ” ਲਈ ਦਸਤਖਤੀ ਮੁਹਿੰਮ ਦਾ ਆਗਾਜ਼

ਰੁਜ਼ਗਾਰ ਪ੍ਰਾਪਤੀ ਮੁਹਿੰਮ ਵਲੋਂ 23 ਮਾਰਚ ਤੋਂ 16 ਨਵੰਬਰ ਤੱਕ “ਬਨੇਗਾ” ਲਈ ਦਸਤਖਤੀ ਮੁਹਿੰਮ ਦਾ ਆਗਾਜ਼

ਰੁਜ਼ਗਾਰ ਪ੍ਰਾਪਤੀ ਮੁਹਿੰਮ ਵਲੋਂ 23 ਮਾਰਚ ਤੋਂ 16 ਨਵੰਬਰ ਤੱਕ "ਬਨੇਗਾ" ਲਈ ਦਸਤਖਤੀ ਮੁਹਿੰਮ ਦਾ ਆਗਾਜ਼

ਹੁਸੈਨੀਵਾਲਾ/ਫਿਰੋਜ਼ਪੁਰ 23 ਮਾਰਚ, 2021:
ਅੱਜ 23 ਮਾਰਚ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਹੁਸੈਨੀਵਾਲਾ ਤੱਕ ਸੈਂਕੜੇ ਮੋਟਰਸਾਈਕਲਾਂ ਤੇ ਨੌਜਵਾਨ ਪਰੇਡ ਕੀਤੀ ਗਈ। ਇਸ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ,ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ,ਸੂਬਾ ਮੀਤ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ, ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਕੌਰ ਬੱਧਨੀ ਅਤੇ ਹਰਭਜਨ ਛੱਪੜੀਵਾਲਾ ਅਤੇ ਜਗਵਿੰਦਰ ਕਾਕਾ ਨੇ ਕੀਤੀ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਦੋਨੋ ਜਥੇਬੰਦੀਆਂ ਦੇ ਸੂਬਾਈ ਆਗੂਆਂ ਅਤੇ ਕਾਰਕੁੰਨਾਂ ਨੇ ਸ਼ਹੀਦ ਭਗਤ ਸਿੰਘ,ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆਂ ਤਸਵੀਰਾਂ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ (ਬਨੇਗਾ), 6 ਘੰਟੇ ਦੀ ਛੁਟੇਰੀ ਕਾਨੂੰਨੀ ਕੰਮ ਦਿਹਾੜੀ, ਸਭ ਨੂੰ ਲਾਜਮੀ-ਮੁਫਤ ਅਤੇ ਮਿਆਰੀ ਵਿਦਿਆ ਅਤੇ ਮੁਫਤ ਸਿਹਤ ਸਹੂਲਤਾਂ , ਕਰਜਾ ਮੁਕਤੀ ਅਤੇ ਵਿਕਾਸ ਲਈ ਸਾਧਨ ਮੁਹੱਈਆ ਕਰਨ ਲਈ ਸਾਰੇ ਮਾਲੀ ਸਰਮਾਏ ਦਾ ਕੌਮੀਕਰਨ ਆਦਿ ਦੀ ਪ੍ਰਾਪਤੀ ਲਈ 23 ਮਾਰਚ ਤੋਂ 16 ਨਵੰਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਤੱਕ ਲੋਕ ਰਾਏ ਇਕਠੀ ਕਰਨ ਲਈ ਇਕ ਵਿਸ਼ੇਸ਼ ਦਸਤਖਤੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਅਦੁੱਤੀ ਸ਼ਹਾਦਤ ਨੇ ਦੇਸ਼ ਦੇ ਲੋਕਾਂ ਵਿਚ ਨਵੀਂ ਰੂਹ ਫੂਕੀ ਓਥੇ ਉਹਨਾਂ ਦੀ ਮਹਾਨ ਵਿਚਾਰਧਾਰਾ ਅੱਜ ਵੀ ਸੰਘਰਸ਼ਾਂ ਦੀ ਯੋਗ ਅਗਵਾਈ ਕਰ ਰਹੀ ਹੈ। ਉਹਨਾਂ ਅੱਗੇ ਸੰਬੋਧਨ ਕਰਦਿਆਂ।ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਸਰਗਰਮ ਹੈ ਅਤੇ ਇਹਦੇ ਲਈ ਹੀ ਉਕਤ ਮੁੱਖ ਮੁੱਦਿਆਂ ਦੀ ਪ੍ਰਾਪਤੀ ਲਈ ਅੱਜ ਦੇ ਇਤਿਹਾਸਕ ਦਿਨ ਤੇ ਵਿਸ਼ੇਸ਼ ਦਸਤਖਤੀ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ, ਜੋ ਲਗਾਤਾਰ 9 ਮਹੀਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਦੀ ਰਾਏ ਇਕੱਠੀ ਕਰਨ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਇਹਨਾਂ 9 ਮਹੀਨਿਆਂ ਵਿੱਚ ਇਕੱਠੇ ਕੀਤੇ ਦਸਤਖ਼ਤ ਲੋਕ ਸਭਾ ਦੇ ਸਪੀਕਰ ਨੂੰ ਸੌਂਪ ਕੇ ਉਕਤ ਮੁੱਦਿਆਂ ਤੇ ਕਾਨੂੰਨ ਬਣਾਉਣ ਲਈ ਦਬਾਅ ਪਾਇਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਕੌਰ ਬੱਧਨੀ ਅਤੇ ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ ਨੇ ਕਿਹਾ ਕਿ ਦੇਸ਼ ਦੀ ਕੇਂਦਰ ਅਤੇ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਲਗਾਤਾਰ ਵਿਦਿਆਰਥੀ ਵਿਰੋਧੀ ਨੀਤੀਆਂ ਅਖਤਿਆਰ ਕੀਤੀਆਂ ਜਾ ਰਹੀਆਂ ਹਨ । ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਬਣਾਉਣ ਦੀ ਬਜਾਏ ਉਨ੍ਹਾਂ ਦੇ ਵਿਰੁੱਧ ਨੀਤੀਆਂ ਘੜੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਉਨ੍ਹਾਂ ਨੇ ਲੜਕੀਆਂ ਨੂੰ ਐਮ ਏ ਤੱਕ ਮੁਫਤ ਵਿੱਦਿਆ ਤੇਲ ਦਾ ਅੈਲਾਨ ਕੀਤਾ ਸੀ, ਪਰੰਤੂ ਇਹ ਵਾਅਦਾ ਚਾਰ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਪੂਰਾ ਨਹੀਂ ਹੋਇਆ।
ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਸਭਾ ਦੇ ਸੂਬਾਈ ਸਕੱਤਰ ਸੁਖਜਿੰਦਰ ਮਹੇਸ਼ਰੀ,ਪ੍ਰਧਾਨ ਪਰਮਜੀਤ ਢਾਬਾਂ ਅਤੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਛਾਂਗਾ ਰਾਏ ਨੇ ਕਿਹਾ ਕਿ ਕੇਂਦਰ ਚ ਬੀਜੇਪੀ ਦੀ ਸਰਕਾਰ ਨੇ 2014 ‘ਚ ਸੱਤਾ ਇਸ ਵਾਅਦੇ ਨਾਲ ਹਾਸਲ ਕੀਤੀ ਸੀ, ਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ,ਦੂਜੇ ਪਾਸੇ ਪੰਜਾਬ ਸੂਬੇ ਦੀ ਕਾਂਗਰਸ ਪਾਰਟੀ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ,ਪਰੰਤੂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਨੌਜਵਾਨ ਰੁਜ਼ਗਾਰ ਦੇਣ ਦੀ ਬਜਾਏ, ਉਲਟਾ ਰੋਜ਼ਗਾਰ ਖੋਹਿਆ ਜਾ ਰਿਹਾ ਹੈ।
ਅੱਜ ਪਰਮਗੁਣੀ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਅਹਿਦ ਲੈਂਦਿਆਂ ਕਿਹਾ ਕਿ ਸਭ ਲਈ ਮੁਫ਼ਤ ਤੇ ਲਾਜ਼ਮੀ ਵਿੱਦਿਆ ਅਤੇ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ (ਬਨੇਗਾ) “ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ” ਨੂੰ ਦੇਸ਼ ਦੀ ਪਾਰਲੀਮੈਂਟ ਚ ਪਾਸ ਕਰਵਾਉਣ ਤਕ ਸਰਗਰਮੀ ਲਗਾਤਾਰ ਬੇਰੋਕ ਜਾਰੀ ਰਹੇਗੀ।
ਇਸ ਮੌਕੇ ਹੋਰਾਂ ਤੋਂ ਇਲਾਵਾ ਸੁਖਵਿੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ,ਵਿਸ਼ਾਲ ਵਲਟੋਹਾ,ਗੁਰਪ੍ਰੀਤ ਫਰੀਦਕੋਟ,ਗੋਰਾ ਪਿੱਪਲੀ, ਮੰਗਤ ਰਾਏ ਮੋਗਾ,ਹਰਬਿੰਦਰ ਕਸੇਲ,ਲਵਪ੍ਰੀਤ ਮਾੜੀਮੇਘਾ, ਜਸਪ੍ਰੀਤ ਬੱਧਨੀ,ਮਨੀਸ਼ਾ ਮਹੇਸਰੀ, ਸ਼ੁਬੇਗ ਝੰਗਡ਼ ਭੈਣੀ,ਗੁਰਦਿੱਤ ਦੀਨਾ,ਵੀਰਪਾਲ ਕੌਰ ਮਨਸੂਰਦੇਵਾ,ਰਮਨ ਧਰਮੂਵਾਲਾ,ਗੌਰਵ ਮਲੋਟ,ਕੇਵਲ ਛਾਂਗਾ ਰਾਏ,ਸਵਰਾਜ ਸਿੰਘ,ਵੀਨਾ ਰਾਨੀ,ਇੰਦਰਜੀਤ ਦੀਨਾ,ਅਮਰੀਕ ਸਿੱਧੂਵਾਲਾ,ਖਰੈਤ ਬੱਘੇਕੇ,ਸੰਦੀਪ ਲਾਧੂਕਾ, ਪਿਆਰਾ ਮੇਘਾ, ਭਗਵਾਨ ਦਾਸ ਬਹਾਦਰ ਕੇ,ਸਤੀਸ਼ ਛੱਪਡ਼ੀਵਾਲਾ,ਸੰਦੀਪ ਜੋਧਾ,ਪਰਮਿੰਦਰ ਰਹਿਮੇਸ਼ਾਹ,ਸੁਖਰਾਜ ਭਾਬੜਾ,ਕੁਲਦੀਪ ਬੱਖੂਸ਼ਾਹ,ਮੁਲਾਜ਼ਮ ਆਗੂ ਵਰਿਆਮ ਘੁੱਲਾ,ਪਰਮਜੀਤ ਪੰਮਾ,ਅਵਤਾਰ ਮਮਦੋਟ,ਵੀਰਪਾਲ ਕੌਰ ਘੁੱਲਾ,ਗੁਰਦਿਆਲ ਸਿੰਘ,ਕੁਲਵੰਤ ਸਿੰਘ ਬੱਧਨੀ ਸਰਪੰਚ,ਦਵਿੰਦਰ ਸੋਹਲ ਅਤੇ ਪਰਮਜੀਤ ਵਿੱਕੀ ਵੀ ਆਗੂ ਦੇ ਤੌਰ ਤੇ ਹਾਜ਼ਰ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।

Related Articles

Leave a Reply

Your email address will not be published. Required fields are marked *

Back to top button