ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸਲੱਮ ਇਲਾਕੇ ਵਿੱਚ ਪੁਲਿਸ ਨੇ ਵੰਡੇ ਫੂਡ ਪੈਕਟ, ਲੋਕਾਂ ਤੱਕ ਪਹੁੰਚਾਈ ਰਸਦ
ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਅਤੇ ਖਾਣਾ ਪਹੁੰਚਾਉਣ ਦੀ ਇੱਛੁਕ 16 ਸਮਾਜ ਸੇਵੀ ਸੰਸਥਾਵਾਂ ਦੀ ਸੂਚੀ ਮੋਬਾਈਲ ਨੰਬਰਾਂ ਸਮੇਤ ਜਾਰੀ
ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸਲੱਮ ਇਲਾਕੇ ਵਿੱਚ ਪੁਲਿਸ ਨੇ ਵੰਡੇ ਫੂਡ ਪੈਕਟ, ਲੋਕਾਂ ਤੱਕ ਪਹੁੰਚਾਈ ਰਸਦ
ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਅਤੇ ਖਾਣਾ ਪਹੁੰਚਾਉਣ ਦੀ ਇੱਛੁਕ 16 ਸਮਾਜ ਸੇਵੀ ਸੰਸਥਾਵਾਂ ਦੀ ਸੂਚੀ ਮੋਬਾਈਲ ਨੰਬਰਾਂ ਸਮੇਤ ਜਾਰੀ
ਫਿਰੋਜ਼ਪੁਰ 26 ਮਾਰਚ 2020 ( ) ਵੀਰਵਾਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਸਲੱਮ ਅਤੇ ਗ੍ਰਾਮੀਣ ਇਲਾਕਿਆਂ ਤੱਕ ਫੂਡ ਪੈਕਟ ਅਤੇ ਰਾਸ਼ਨ ਪਹੁੰਚਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਖ਼ਾਸ ਮੁਹਿੰਮ ਚਲਾਈ ਗਈ। ਡੀਐੱਸਪੀ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਬਸਤੀ ਸੇਖਾਂ ਵਾਲੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਫੂਡ ਪੈਕਟ ਪਹੁੰਚਾਏ। ਇਹ ਫੂਡ ਪੈਕਟ ਇਲਾਕੇ ਦੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਤਿਆਰ ਕੀਤੇ ਗਏ ਹਨ ਜੋਕਿ ਪੂਰੇ ਇਲਾਕੇ ਵਿੱਚ ਵੰਡੇ ਗਏ।
ਡੀਐੱਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਕਰਫ਼ਿਊ ਦੇ ਦੌਰਾਨ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਕਰਫ਼ਿਊ ਦੌਰਾਨ ਆਪਣੇ ਘਰਾਂ ਵਿੱਚ ਰਹੀਏ ਅਤੇ ਸਰਕਾਰ ਦੁਆਰਾ ਜਾਰੀ ਕੀਤੀ ਗਈ ਗਾਈਡ ਲਾਈਨਜ਼ ਦਾ ਪਾਲਨ ਕਰੀਏ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਰਾਸ਼ਨ, ਦੁੱਧ-ਦਹੀ, ਫਲ-ਸਬਜੀਆਂ ਆਦਿ ਪਹੁੰਚਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਪੂਰਾ ਇੰਤਜ਼ਾਮ ਕੀਤਾ ਗਿਆ ਹੈ, ਜਿਸ ਦੇ ਤਹਿਤ ਹੋਮ ਡਿਲਿਵਰੀ ਜਰੀਏ ਇਨ੍ਹਾਂ ਜ਼ਰੂਰੀ ਵਸਤੂਆਂ ਦੀ ਸਪਲਾਈ ਚੱਲ ਰਹੀ ਹੈ। ਇਸ ਦੇ ਇਲਾਵਾ ਸ਼ਹਿਰ ਦੇ ਵੱਖ-ਵੱਖ ਸੰਗਠਨਾਂ ਵੱਲੋਂ ਲੋਕਾਂ ਤੱਕ ਡੋਰ ਟੂ ਡੋਰ ਜ਼ਰੂਰੀ ਵਸਤੂਆਂ ਪਹੁੰਚਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਕੋਲ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਤੇ ਖਾਣਾ ਪਹੁੰਚਾਉਣ ਦੇ ਲਈ 16 ਸਮਾਜ ਸੇਵੀ ਸੰਸਥਾਵਾਂ ਨੇ ਆਵੇਦਨ ਦਾਖਲ ਕੀਤੇ ਹਨ, ਜਿਨ੍ਹਾਂ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇਗੀ। ਇਹ ਸੰਸਥਾਵਾਂ ਡੋਰ ਟੂ ਡੋਰ ਮੁਹਿੰਮ ਚਲਾ ਕੇ ਲੋਕਾਂ ਤੱਕ ਖਾਣਾ ਅਤੇ ਰਾਸ਼ਨ ਦੀ ਮਦਦ ਪਹੁੰਚਾਉਣਗੀਆਂ। ਇਨ੍ਹਾਂ ਸੰਸਥਾਵਾਂ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਵੰਡ ਕੀਤੀ ਗਈ ਹੈ ਅਤੇ ਸਾਰੀਆਂ ਸੰਸਥਾਵਾਂ ਆਪਣੇ ਇਲਾਕਿਆਂ ਵਿੱਚ ਸੇਵਾ ਪਹੁੰਚਾਉਣਗੀਆਂ। ਇਨ੍ਹਾਂ ਸੰਸਥਾਵਾਂ ਅਤੇ ਇਨ੍ਹਾਂ ਦੇ ਨੰਬਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।