Ferozepur News

ਸਿੱਖ ਜਥੇਬੰਦੀਆਂ ਦਾ ਜੀ.ਟੀ.ਰੋਡ &#39ਤੇ ਤੀਜੇ ਦਿਨ ਵੀ ਜਾਰੀ ਰਿਹਾ ਧਰਨਾ

ਸਿੱਖ ਜਥੇਬੰਦੀਆਂ ਦਾ ਜੀ.ਟੀ.ਰੋਡ &#39ਤੇ ਤੀਜੇ ਦਿਨ ਵੀ ਜਾਰੀ ਰਿਹਾ ਧਰਨਾ
ਗੁਰਦੁਆਰਿਆਂ &#39ਚ ਪਿੰਡ ਵਾਸੀਆਂ ਵੱਲੋਂ ਪਹਿਰੇਦਾਰੀ ਸ਼ੁਰੂ
Dharna on GT Road Fzr Fzk

ਗੁਰੂਹਰਸਹਾਏ/ਫਿਰੋਜ਼ਪੁਰ, 19 ਅਕਤੂਬਰ (FON) : ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਸੰਘਰਸ਼ ਕਰ ਰਹੇ ਸਿੱਖਾਂ ਤੇ ਹਮਲਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਕੋਟ ਸ਼ਿੰਗਾਰ ਸਿੰਘ ਵਾਲਾ ਵਿਖੇ ਜੀ.ਟੀ.ਰੋਡ ਤੇ ਲੱਗਿਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਸਿੱਖ ਸ਼ਰਧਾਲੂਆਂ ਨੇ ਰੁੱਖ ਵੱਢ ਕੇ ਸੜਕ ਬੰਦ ਕਰ ਦਿੱਤੀ ਹੋਈ ਹੈ ਅਤੇ ਸੜਕ ਤੇ ਦਰੀਆਂ ਵਿਸ਼ਾ ਕੇ ਅਤੇ ਹੱਥਾਂ ਵਿਚ ਕਾਲੀਆਂ ਝੰਡੀਆਂ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਸ. ਇਕਬਾਲ ਸਿੰਘ ਗੁਰੂਹਰਸਹਾਏ ਨੇ ਕਿਹਾ ਕਿ ਜਦ ਤੱਕ ਦੋਸ਼ੀਆਂ ਨੂੰ ਬਣਦੀ ਸਜਾ ਨਹੀਂ ਦਿੱਤੀ ਜਾਂਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਜਥੇਦਾਰ ਜਸਵੰਤ ਸਿੰਘ ਹਾਮਦ, ਦਿਲਬਾਗ ਸਿੰਘ ਮੋਠਾਂ ਵਾਲਾ, ਅਮਰਜੀਤ ਸਿੰਘ ਰਾਉ ਕੇ ਨੇ ਵੀ ਸੰਬੋਧਨ ਕੀਤਾ। ਧਰਨੇ ਵਾਲੇ ਸਥਾਨ ਬਿਲਕੁਲ ਨਾਲ ਹੀ ਸੜਕ ਕਿਨਾਰੇ ਗੁਰਦੁਆਰਾ ਹੈ। ਇਸ ਗੁਰਦੁਆਰੇ ਵਿਚ ਪਿੰਡ ਕੋਟ ਸ਼ਿਗਾਰ ਸਿੰਘ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ, ਸੁਖਦੇਵ ਸਿੰਘ ਅਤੇ ਦਵਿੰਦਰ ਸਿੰਘ ਵਿਰਕ ਵੱਲੋਂ ਪਿੰਡ ਦੇ ਸਹਿਯੋਗ ਨਾਲ ਲੰਗਰ ਅਤੇ ਚਾਹ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਹੁੰਦੇ ਗੁਰਬਾਣੀ ਦੇ ਪਾਠ ਵਿਚ ਮੁਜ਼ਾਹਰਾਕਾਰੀ ਸ਼ਾਮਲ ਹੋ ਰਹੇ ਹਨ। ਅੱਜ ਦੇ ਧਰਨੇ ਵਿਚ ਗੁਰਮੀਤ ਸਿੰਘ ਮੋਠਾਂ ਵਾਲਾ, ਜਗਤਾਰ ਸਿੰਘ ਗਜਨੀ ਵਾਲਾ, ਸੂਰਤ ਸਿੰਘ, ਬਾਬਾ ਸਰਦੂਲ ਸਿੰਘ, ਨਿਰੰਜਨ ਸਿੰਘ ਸਾਬਕਾ ਸਰਪੰਚ ਗਜਨੀ ਵਾਲਾ, ਸੁਖਵਿੰਦਰ ਸਿੰਘ ਨੰਬਰਦਾਰ, ਹਰਬੰਸ ਸਿੰਘ ਵਾਦੀਆਂ, ਗੁਰਬਚਨ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ ਆਦਿ ਸ਼ਾਮਲ ਸਨ। ਵਰਣਨਯੋਗ ਹੈ ਕਿ ਵਾਪਰ ਰਹੀਆਂ ਘਟਨਾਵਾਂ ਦੇ ਮੱਦੇ ਨਜ਼ਰ ਪਿੰਡਾਂ ਅਤੇ ਸ਼ਹਿਰ ਵਿਚ ਮੌਜੂਦ ਗੁਰਦੁਆਰਾ ਸਾਹਿਬਾਨ ਵਿਖੇ ਪਿੰਡ ਵਾਸੀਆਂ ਵੱਲੋਂ ਪਹਿਰੇਦਾਰੀ ਸ਼ੁਰੂ ਕੀਤੀ ਗਈ ਹੈ, ਜਿਥੇ ਦਿਨ ਸਮੇਂ ਕੁਝ ਲੋਕ ਮੌਜੂਦ ਰਹਿੰਦੇ ਹਨ ਅਤੇ ਕੁਝ ਵਿਅਕਤੀ ਰਾਤ ਸਮੇਂ ਜਾਗ ਕੇ ਪਹਿਰੇਦਾਰੀ ਕਰਦੇ ਹਨ।

Related Articles

Back to top button