Ferozepur News
ਸਪੱਸ਼ਟ ਦ੍ਰਿਸ਼ਟੀ ਪ੍ਰੋਜੈਕਟ ਤਹਿਤ ਸਮਾਜ ਸੇਵੀ ਵਿਪੁਲ ਨਾਰੰਗ ਨੇ ਕੀਤੀ ਨਿਵੇਕਲੀ ਪਹਿਲ
ਗੱਟੀ ਰਾਜੋ ਕੇ ਸਕੂਲ' ਚ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ
ਗੱਟੀ ਰਾਜੋ ਕੇ ਸਕੂਲ’ ਚ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ
ਸਪੱਸ਼ਟ ਦ੍ਰਿਸ਼ਟੀ ਪ੍ਰੋਜੈਕਟ ਤਹਿਤ ਸਮਾਜ ਸੇਵੀ ਵਿਪੁਲ ਨਾਰੰਗ ਨੇ ਕੀਤੀ ਨਿਵੇਕਲੀ ਪਹਿਲ
250 ਵਿਦਿਆਰਥੀਆਂ ਦੀਆਂ ਅੱਖਾਂ ਦਾ ਕੀਤਾ ਚੈੱਕਅੱਪ
ਫਿਰੋਜ਼ਪੁਰ, 14.10.2022: ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵਿਦਿਆਰਥੀਆਂ ਦੀਆਂ ਅੱਖਾਂ ਦੇ ਚੈੱਕਅਪ ਤੇ ਐਨਕਾਂ ਲਗਾਉਣ ਦਾ ਵਿਸ਼ੇਸ਼ ਕੈਂਪ ਸਪਸ਼ਟ ਦ੍ਰਿਸ਼ਟੀ ਪ੍ਰਾਜੈਕਟ ਤਹਿਤ ਸਮਾਜਸੇਵੀ ਵਿਪੁਲ ਨਾਰੰਗ ਵੱਲੋਂ ਲਗਾਇਆ ਗਿਆ। ਜਿਸ ਤਹਿਤ 250 ਤੋ ਵੱਧ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈੱਕਅਪ ਡਿਜੀਟਲ ਅਤੇ ਮੈਨੁਅਲ ਦੋਵੇਂ ਤਰੀਕਿਆਂ ਨਾਲ ਕੀਤਾ ਗਿਆ ਜਿਸ ਵਿਚ 55 ਤੋ ਵੱਧ ਵਿਦਿਆਰਥੀਆਂ ਦੀਆਂ ਨਿਗ੍ਹਾ ਕਮਜ਼ੋਰ ਆਈ।
ਜਿਨ੍ਹਾਂ ਨੂੰ ਦੀਵਾਲੀ ਦੇ ਮੌਕੇ ਤੇ ਮੁਫਤ ਐਨਕਾਂ ਵੰਡੀਆਂ ਜਾਣਗੀਆਂ । ਇਸ ਕੈਪ ਵਿਚ ਅਸ਼ੋਕ ਬਹਿਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਸਮਾਜ ਸੇਵੀ ਸੂਰਜ ਮਹਿਤਾ ਵਿਸ਼ੇਸ਼ ਤੋਰ ਤੇ ਹਾਜ਼ਰ ਰਹੇ। ਸਕੂਲ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਇਨ੍ਹਾਂ ਲੋੜਵੰਦ ਬੱਚਿਆਂ ਦੀ ਮੱਦਦ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਪਾਏ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਸਿਹਤ ਸਹੂਲਤਾਂ ਦੀ ਕਮੀ ਹੋਣ ਕਾਰਨ ਆਮ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਅਜਿਹੇ ਮੈਡੀਕਲ ਕੈਂਪ ਇਨ੍ਹਾਂ ਲਈ ਵਰਦਾਨ ਸਾਬਿਤ ਹੁੰਦੇ ਹਨ। ਵਿਪੁਲ ਨਾਰੰਗ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਵਲੋਂ ਸਪੱਸ਼ਟ ਦ੍ਰਿਸ਼ਟੀ ਪ੍ਰੋਜੈਕਟ ਤਹਿਤ ਲੋੜਵੰਦ ਵਿਦਿਆਰਥੀਆਂ ਦੀ ਨਿਗ੍ਹਾ ਦੀ ਕਮਜ਼ੋਰੀ ਪੜ੍ਹਾਈ ਵਿਚ ਰੁਕਾਵਟ ਨਾ ਬਣੇ’ ਇਸ ਉਦੇਸ਼ ਨੂੰ ਲੈ ਕੇ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ । ਜਿਸ ਤਹਿਤ ਵੱਖ ਵੱਖ ਸਕੂਲਾਂ ਦੇ ਵਿੱਚ ਜਾ ਕੇ ਅਜਿਹੇ ਅੱਖਾਂ ਦੇ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ ਤੇ ਵਿਦਿਆਰਥੀਆਂ ਨੂੰ ਮੁਫਤ ਐਨਕਾਂ ਵੰਡੀਆਂ ਜਾ ਰਹੀਆਂ ਹਨ ।
ਅੱਖਾਂ ਦੀ ਚੈਕਅੱਪ ਦੇ ਮਾਹਿਰ ਭਰਤ ਅਹੂਜਾ ਨੇ ਇਸ ਮੌਕੇ ਦੱਸਿਆ ਕਿ ਸਕੂਲਾਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆ ਦੀਆਂ ਅੱਖਾਂ ਦੀ ਨਿਗ੍ਹਾ ਕਮਜ਼ੋਰ ਵਾਲੇ ਮਿਲਨਾ ਚਿੰਤਜਨਕ ਹੈ। ਇਸ ਸਬੰਧੀ ਵਿਦਿਆਰਥੀਆਂ ਦੀ ਜੀਵਨ ਸ਼ੈਲੀ ਅਤੇ ਖੁਰਾਕ ਸਬੰਧੀ ਆਏ ਬਦਲਾਅ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਵੱਡੀ ਜ਼ਰੂਰਤ ਹੈ । ਇਸ ਮੌਕੇ ਵਿਦਿਆਰਥੀਆਂ ਨੂੰ ਮੁਬਾਇਲ ਫੋਨ ਅਤੇ ਟੀ ਵੀ ਦੀ ਸਕਰੀਨ ਤੋ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ । ਇਸ ਕੈਪ ਨੂੰ ਸਫਲ ਬਨਾਉਣ ਵਿੱਚ ਸਕੂਲ ਅਧਿਆਪਕ ਪਰਮਿੰਦਰ ਸਿੰਘ ਸੋਢੀ ,ਗੀਤਾ ਰਾਣੀ ,ਵਿਸ਼ਾਲ ਗੁਪਤਾ,ਮਨਦੀਪ ਸਿੰਘ ਅਤੇ ਸਮੂਹ ਸਟਾਫ ਨੇ ਵਿਸ਼ੇਸ਼ ਸਹਿਯੋਗ ਦਿੱਤਾ । ਕੈਪ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵਿਪੁਲ ਨਾਰੰਗ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ।