Ferozepur News

ਵਿਧਾਇਕ ਰਣਬੀਰ ਭੁੱਲਰ ਨੇ ਲੋੜਵੰਦ ਨੂੰ ਦਿੱਤੀ ਇਲੈਕਟ੍ਰੋਨਿਕ  ਟਰਾਈਸਾਈਕਲ  

ਵਿਧਾਇਕ ਰਣਬੀਰ ਭੁੱਲਰ ਨੇ ਲੋੜਵੰਦ ਨੂੰ ਦਿੱਤੀ ਇਲੈਕਟ੍ਰੋਨਿਕ  ਟਰਾਈਸਾਈਕਲ
ਵਿਧਾਇਕ ਰਣਬੀਰ ਭੁੱਲਰ ਨੇ ਲੋੜਵੰਦ ਨੂੰ ਦਿੱਤੀ ਇਲੈਕਟ੍ਰੋਨਿਕ  ਟਰਾਈਸਾਈਕਲ  
ਗੌਰਵ ਮਾਣਿਕ
ਫਿਰੋਜ਼ਪੁਰ 23 ਜੁਲਾਈ 2022 –  ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ  ਰਣਬੀਰ ਸਿੰਘ ਭੁੱਲਰ ਵੱਲੋਂ ਇਕ ਲੋੜਵੰਦ ਵਿਅਕਤੀ ਨੂੰ ਇਲੈਕਟ੍ਰੋਨਿਕ ਟਰਾਈਸਾਈਕਲ ਦਿੱਤੀ ਗਈ। ਜਿਸ ਸੰਬੰਧੀ ਗੱਲਬਾਤ ਕਰਦੇ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਬਲਵੰਤ ਸਿੰਘ ਵਾਰਡ ਨੰਬਰ ਪੰਜ ਦੇ ਨਿਵਾਸੀ ਹਨ, ਜੋ ਬਿਰਧ ਹੋਣ ਕਾਰਨ ਚੱਲਣ ਫਿਰਨ ਤੋਂ ਅਸਮਰੱਥ ਸਨ, ਉਨ੍ਹਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ  ਰੈੱਡ ਕਰਾਸ ਫਿਰੋਜ਼ਪੁਰ ਤੋਂ ਇਕ ਇਲੈਕਟ੍ਰਾਨਿਕ ਟ੍ਰਾਈਸਾਈਕਲ ਦਵਾਇਆ ਗਿਆ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ  ਹਲਕਾ ਫਿਰੋਜ਼ਪੁਰ ਸ਼ਹਿਰੀ ਚ ਰਹਿੰਦੇ  ਅਪਹਾਜ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਮੇਂ ਸਿਰ ਲੋੜਵੰਦਾਂ ਨੂੰ ਪੈਨਸ਼ਨਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਦੌਰਾਨ ਗੱਲਬਾਤ ਕਰਦੇ  ਬਲਵੰਤ ਸਿੰਘ ਵਾਸੀ ਮੇਹਰ ਮੁਹੰਮਦ ਖੂਹ  ਨੇ ਕਿਹਾ ਕਿ  ਉਹ ਦੋਵੇਂ ਲੱਤਾਂ ਤੋਂ  ਕਮਜ਼ੋਰ ਹੋਣ ਕਾਰਨ ਚੱਲਣ ਫਿਰਨ ਤੋਂ ਅਸਮਰੱਥ ਹੈ, ਜਿਸ ਸਬੰਧੀ ਉਸ ਨੇ ਇਕ ਦਰਖਾਸਤ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ  ਦਿੱਤੀ ਸੀ ਜਿਸ ਵਿੱਚ ਉਸ ਨੇ ਗੁਹਾਰ ਲਗਾਈ ਸੀ ਕਿ  ਉਸ ਨੂੰ ਇਲੈਕਟ੍ਰਾਨਿਕ ਟ੍ਰਾਈਸਾਈਕਲ ਦਵਾਈ ਜਾਵੇ। ਬਿਰਧ  ਵਿਅਕਤੀ ਨੇ ਦੱਸਿਆ ਕਿ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ  ਨੇ ਪਹਿਲ ਦੇ ਆਧਾਰ ਤੇ ਉਸ ਦੀ ਮੁਸ਼ਕਲ ਦਾ ਹੱਲ ਕਰਦੇ ਹੋਏ ਉਸ ਨੂੰ  ਇਲੈਕਟ੍ਰੋਨਿਕ ਟ੍ਰਾਈਸਾਈਕਲ ਮੁਹੱਈਆ ਕਰਵਾਈ ਹੈ। ਇਸ ਮੌਕੇ  ਰਾਜ ਬਹਾਦੁਰ, ਨੇਕ ਪ੍ਰਤਾਪ ਸਿੰਘ ਗਿੱਲ,ਮਨਮੀਤ ਮਿੱਠੂ ਸਾਬਕਾ ਕੌਂਸਲਰ, ਡਾ ਸਤਿੰਦਰ ਸਿੰਘ, ਸੁਰਜੀਤ ਸਿੰਘ ਵਿਲਾਸਰਾ, ਦਲੇਰ ਭੁੱਲਰ, ਗੋਰਾ ਨੱਥੂਵਾਲਾ, ਚਮਕੌਰ ਸਿੰਘ, ਗਗਨ ਕੰਤੋਡ਼ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button