Ferozepur News

ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਰੇਂਜ਼, ਆਰਮੀ ਅਤੇ ਬੀ ਐਸ ਐਫ ਵੱਲੋ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਇੱਕ ਡਰੋਨ, 3.200 ਕਿਲੋ  ਹੈਰੋਇਨ ਬ੍ਰਾਮਦ

ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਰੇਂਜ਼, ਆਰਮੀ ਅਤੇ ਬੀ ਐਸ ਐਫ ਵੱਲੋ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਇੱਕ ਡਰੋਨ, 3.200 ਕਿਲੋ  ਹੈਰੋਇਨ ਬ੍ਰਾਮਦ
ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਰੇਂਜ਼, ਆਰਮੀ ਅਤੇ ਬੀ ਐਸ ਐਫ ਵੱਲੋ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਇੱਕ ਡਰੋਨ, 3.200 ਕਿਲੋ  ਹੈਰੋਇਨ ਬ੍ਰਾਮਦ

ਫਿਰੋਜ਼ਪੁਰ, ਅਗਸਤ 24, 2023: ਨਸ਼ਿਆਂ ਦੇ ਖਿਲਾਫ ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ ਵਿੱਢੀ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਡਾ ਬਲ ਮਿਲਿਆ ਜਦ ਭੁਪਿੰਦਰ ਸਿੰਘ ਏ.ਆਈ.ਜੀ., ਐਸ.ਟੀ.ਐਫ., ਫਿਰੋਜਪੁਰ ਰੇਂਜ ਨੂੰ ਇਤਲਾਹ ਮਿਲੀ ਕਿ ਭਾਰਤ-ਪਾਕਿਸਤਾਨ ਸਰਹੱਦ ਪਰ ਹੁਸੈਨੀਵਾਲਾ ਬਾਰਡਰ ਪਰ ਡਰੋਨ ਰਾਹੀਂ ਹੈਰੋਇਨ ਡਰੋਪ ਹੋਣੀ ਹੈ। ਜੋ ਏ.ਆਈ.ਜੀ. ਦੀ ਇਤਲਾਹ ਅਤੇ ਹਦਾਇਤ ਮੁਤਾਬਿਕ ਰਾਜਬੀਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਐਸ.ਟੀ.ਐਫ., ਫਿਰੋਜਪੁਰ ਰੇਂਜ ਦੀ ਅਗਵਾਈ ਵਿੱਚ ਸਥ. ਸਤਪਾਲ ਨੰਬਰ 107/ਫਿਰੋਜਪੁਰ ਸਮੇਤ ਪੁਲਿਸ ਪਾਰਟੀ ਦੇ ਏ.ਆਈ.ਜੀ. ਸਾਹਿਬ, ਐਸ.ਟੀ.ਐਫ., ਫਿਰੋਜਪੁਰ ਰੇਂਜ ਦੀ ਸੁਪਰਵੀਜਨ ਹੇਠ ਆਰਮੀ ਅਤੇ ਬੀ.ਐਸ.ਐਫ. ਨਾਲ ਸਾਂਝਾ ਆਪਰੇਸ਼ਨ ਚਲਾਇਆ ਗਿਆ। ਜੋ ਦੌਰਾਨੇ ਆਪਰੇਸ਼ਨ ਆਰਮੀ ਦੇ ਜਵਾਨਾਂ ਵੱਲੋਂ ਇੱਕ ਡਰੋਨ ਅਤੇ ਇੱਕ ਸੰਤਰੀ ਰੰਗ ਦਾ ਬੈਗ ਮਮੂਲਾ ਹੈਰੋਇਨ ਹੁਸੈਨੀਵਾਲਾ ਬਾਰਡਰ ਬਾ-ਹੱਦ ਪਿੰਡ ਹਜਾਰਾ ਸਿੰਘ ਵਾਲਾ, ਥਾਣਾ ਸਦਰ ਫਿਰੋਜਪੁਰ ਦੇ ਏਰੀਆ ਵਿੱਚ ਕੰਡਿਆਲੀ ਤਾਰ ਤੋਂ ਕਰੀਬ 700/800 ਮੀਟਰ ਭਾਰਤ ਵਾਲੀ ਸਾਈਡ ਵਿੱਚੋਂ ਬ੍ਰਾਮਦ ਕੀਤਾ ਗਿਆ ਹੈ।
ਬ੍ਰਾਮਦਾ ਡਰੋਨ ਅਤੇ ਸੰਤਰੀ ਰੰਗ ਦਾ ਬੈਗ ਮਮੂਲਾ ਹੈਰੋਇਨ ਨੂੰ ਆਰਮੀ ਵੱਲੋਂ ਆਪਣੀ ਕਾਰਵਾਈ ਕਰਨ ਉਪਰੰਤ ਐਸ.ਟੀ.ਐਫ., ਫਿਰੋਜਪੁਰ ਰੇਂਜ ਦੇ ਹਵਾਲੇ ਕੀਤਾ। ਬੈਗ ਵਿੱਚੋਂ 3.200 ਕਿਲੋ  ਹੈਰੋਇਨ ਬ੍ਰਾਮਦ ਹੋਈ। ਡਰੋਨ ਨੂੰ ਆਰਮੀ ਨੇ ਆਪਣੇ ਕਬਜੇ ਵਿੱਚ ਰੱਖ ਲਿਆ, ਜਿਸ ਨੂੰ ਜਾਂਚਣ ਲਈ ਆਰਮੀ ਵੱਲੋ ਆਪਣੇ ਤੌਰ ਤੇ ਲੈਬ ਨੂੰ ਭੇਜਿਆ ਜਾ ਰਿਹਾ ਹੈ।
ਇਸ ਬ੍ਰਾਮਦਗੀ ਸਬੰਧੀ ਮੁਕੱਦਮਾ ਨੰਬਰ 259 ਮਿਤੀ 23-08-2023 ਅ/ਧ 21(C) ਐਨ.ਡੀ.ਪੀ.ਐਸ. ਐਕਟ ਥਾਣਾ ਐਸ.ਟੀ.ਐਫ., ਐਸ.ਏ.ਐਸ. ਨਗਰ ਦਰਜ ਰਜਿਸਟਰ ਕੀਤਾ ਗਿਆ ਹੈ।
ਮੁਕੱਦਮਾ ਦੀ ਤਫਤੀਸ਼ ਜਾਰੀ ਹੈ, ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button