Ferozepur News

ਸਨਮੁੱਖ ਸਵੀਪ ਸੀਨੀਅਰ ਸਿਟੀਜਨ ਬੈਠਕ-2024 ਦਾ ਆਯੋਜਨ -ਲੋਕ ਸਭਾ ਚੋਣਾਂ ਦੌਰਾਨ ਸੀਨੀਅਰ ਸਿਟਿਜ਼ਨਾਂ ਦਾ ਸਨਮਾਨ

 ਲੋਕ ਸਭਾ ਚੋਣਾਂ 'ਚ ਪੋਲਿੰਗ ਬੂਥਾਂ ਤੇ ਸੀਨੀਅਰ ਸਿਟੀਜਨ ਨੂੰ ਵੋਟਿੰਗ ਦੌਰਾਨ ਸਨਮਾਨਿਤ ਤਰਜੀਹ ਮਿਲੇਗੀ:ਐਸ.ਡੀ.ਐਮ. ਗਗਨਦੀਪ ਸਿੰਘ

ਸਨਮੁੱਖ ਸਵੀਪ ਸੀਨੀਅਰ ਸਿਟੀਜਨ ਬੈਠਕ-2024 ਦਾ ਆਯੋਜਨ -ਲੋਕ ਸਭਾ ਚੋਣਾਂ ਦੌਰਾਨ ਸੀਨੀਅਰ ਸਿਟਿਜ਼ਨਾਂ ਦਾ ਸਨਮਾਨ

ਸਨਮੁੱਖ ਸਵੀਪ ਸੀਨੀਅਰ ਸਿਟੀਜਨ ਬੈਠਕ-2024 ਦਾ ਆਯੋਜਨ-ਲੋਕ ਸਭਾ ਚੋਣਾਂ ਦੌਰਾਨ ਸੀਨੀਅਰ ਸਿਟਿਜ਼ਨਾਂ ਦਾ ਸਨਮਾਨ

ਲੋਕ ਸਭਾ ਚੋਣਾਂ ‘ਚ ਪੋਲਿੰਗ ਬੂਥਾਂ ਤੇ ਸੀਨੀਅਰ ਸਿਟੀਜਨ ਨੂੰ ਵੋਟਿੰਗ ਦੌਰਾਨ ਸਨਮਾਨਿਤ ਤਰਜੀਹ ਮਿਲੇਗੀ:ਐਸ.ਡੀ.ਐਮ. ਗਗਨਦੀਪ ਸਿੰਘ

ਗੁਰੂਹਰਸਹਾਏ, 15-4-2024: ਸਵੀਪ ਟੀਮ ਵੱਲੋਂ ਸੀਨੀਅਰ ਸਿਟੀਜਨ ਦੇ ਮਾਧਿਅਮ ਰਾਹੀ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਰੌਣਕ ਦਾ ਇਜਾਫਾ ਕਰਨ ,ਡੂੰਘੇ ਵਿਚਾਰ ਅਤੇ ਸਿਖਰਲੀਆਂ ਰਮਜ਼ਾਂ ਸਮਝਣ ਹਿੱਤ ਅੱਜ ਸਥਾਨਕ ਸਕੂਲ ਆਫ ਐਮੀਨੈਂਸ, ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ, ਗੁਰੂਹਰਸਹਾਏ’ਚ ਸੀਨੀਅਰ ਸਿਟੀਜਨ ਵੋਟਰ ਫੋਰਮ ਦੀ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ।

ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਗੁਰੂਹਰਸਹਾਏ ਸ਼੍ਰੀ ਗਗਨਦੀਪ ਸਿੰਘ ਦੀ ਅਗਵਾਈ ਹੇਠ ਤਹਿਸੀਲਦਾਰ ਚਾਂਦ ਪ੍ਰਕਾਸ਼ , ਸੁਪਰਡੈਂਟ ਕੇਵਲ ਕ੍ਰਿਸ਼ਨ,ਜਿਲਾ ਸਵੀਪ ਕੋਆਰਡੀਨੇਟਰ ਡਾ: ਸਤਿੰਦਰ ਸਿੰਘ ,ਜਿਲਾ ਸੀਨੀਅਰ ਸਿਟਿਜ਼ਨ ਆਇਕਨ ਸ਼੍ਰੀ ਹਰੀਸ਼ ਮੋਂਗਾ ਇਲੈਕਸ਼ਨ,ਕਾਨੂੰਗੋ ਮੈਡਮ ਗਗਨਦੀਪ ਦੇ ਸਹਿਯੋਗ ਨਾਲ ਚੋਣ ਕਮਿਸ਼ਨ ਵੱਲੋਂ ਜਾਰੀ ਸਵੀਪ ਦਿਸ਼ਾ ਨਿਰਦੇਸ਼ਾਂ ਵਿੱਚ ਸੀਨੀਅਰ ਸਿਟੀਜਨ ਦੇ ਮਾਧਿਅਮ ਰਾਹੀਂ ਲੋਕਤੰਤਰੀ ਵਿਰਾਸਤ ਦੀ ਸ਼ਾਨ ਕਾਇਮ ਰੱਖਣ ਲਈ ਵੋਟਿੰਗ ਪ੍ਰਕਿਰਿਆ ਵਿੱਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਦਾ ਭਰਵਾਂ ਟੀਚਾ ਮਿਥਿਆ ਗਿਆ ਹੈ।

ਸਨਮੁੱਖ ਸਵੀਪ ਸੀਨੀਅਰ ਸਿਟੀਜਨ ਬੈਠਕ-2024 ਦਾ ਆਯੋਜਨ -ਲੋਕ ਸਭਾ ਚੋਣਾਂ ਦੌਰਾਨ ਸੀਨੀਅਰ ਸਿਟਿਜ਼ਨਾਂ ਦਾ ਸਨਮਾਨ

ਇਸ ਮੌਕੇ ਸੰਬੋਧਨ ਕਰਦਿਆਂ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਗੁਰੂਹਰਸਹਾਏ ਸ਼੍ਰੀ ਗਗਨਦੀਪ ਸਿੰਘ ਦੁਆਰਾ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੀ ਪੰਜਾਬ ਪੋਲਿੰਗ 1 ਜੂਨ ਨੂੰ ਪੋਲਿੰਗ ਬੂਥਾਂ ਤੇ ਸੀਨੀਅਰ ਸਿਟੀਜਨ ਨੂੰ ਵੋਟਿੰਗ ਦੌਰਾਨ ਸਨਮਾਨਿਤ ਤਰਜੀਹ ਮਿਲੇਗੀ। ਸੀਨੀਅਰ ਸਿਟੀਜਨ ਵੋਟਰ 85 ਪਲੱਸ ਬਜ਼ੁਰਗਾਂ ਨੂੰ ਘਰੋਂ ਬੈਠਿਆਂ ਵੋਟਿੰਗ ਕਰਨ, ਵੀਲ੍ਹ ਚੇਅਰ ਦੀ ਸਹੂਲਤ ,ਦੂਰ ਦੁਰਾਡੇ ਇਲਾਕੇ ਤੋਂ ਈ-ਰਿਕਸ਼ਾ ਦੀ ਸਹੂਲਤ ਦੇ ਕੇ ਵੋਟਿਗ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਜਾ ਰਿਹਾ ਹੈ ।

ਉਨਾਂ ਸੀਨੀਅਰ ਸਿਟੀਜਨ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਘੱਟ ਪੋਲਿੰਗ ਬੂਥਾਂ ਤੇ ਵੋਟਿੰਗ ਦਰ ਵਧਾਉਣ ਲਈ ਘਰਾਂ ਦੇ ਮੁਖੀਆਂ ,ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਨਾਲ ਮੇਲ ਮਿਲਾਪ ਵਧਾਉਣ। ਇਸ ਮੌਕੇ ਸਹਾਇਕ ਸਟਰਨਿੰਗ ਅਫਸਰ ਵੱਲੋਂ ਪੋਲਿੰਗ ਮੁਸ਼ਕਲਾਂ ਨਾਲ ਉਠਾਏ ਗਏ ਨੁਕਤਿਆਂ ਦੀ ਤਾਕੀਦ ਕਰਦਿਆਂ ਹਰ ਸੰਭਵ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸ ਮੌਕੇ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਵੀ ਸ਼ਰਮਾ,ਰਿਟਾਇਟਡ ਭਲਾਈ ਅਫਸਰ ਸ਼ਿੰਦਰ ਪਾਲ ਕਪਾਹੀ, ਪਿੰਕਾ ਵੋਹਰਾ, ਬੂੜ ਚੰਦ ਬਿੰਦਰਾ, ਰਿਟਾਇਰਡ ਬੀ.ਪੀ.ਓ ਸ੍ਰੀ ਮਦਨ ਮੋਹਨ ਕੰਧਾਰੀ, ਸੋਡੀ ਬੇਅੰਤ ਸਿੰਘ ਦੁਆਰਾ ਵੱਖ-ਵੱਖ ਮੁਸ਼ਕਿਲਾਂ ਤੇ ਸੁਝਾਆਂ ਦੇ ਹੱਲ ਤੇ ਤਸੱਲੀ ਪ੍ਰਗਟਾਉਦਿਆਂ ਵਿਸ਼ਵਾਸ ਦਵਾਇਆ ਕਿ ਉਹ ਲੋਕਤੰਤਰ ਦੀ ਸ਼ਾਨ ਖਾਤਰ ਵੱਧ ਤੋਂ ਵੱਧ ਪੋਲਿੰਗ ਕਰਾਉਣ ਲਈ ਹਿੱਸਾ ਪਾਉਣਗੇ ।
ਪ੍ਰਿੰਸੀਪਲ ਕਰਨ ਸਿੰਘ ਧਾਲੀਵਾਲ, ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ ਅਤੇ ਸਵੀਪ ਅਕਾਦਮਿਕ ਮਾਹਰ ਸੁਰਿੰਦਰ ਕੰਬੋਜ ਦੁਆਰਾ ਵਿਸਾਖੀ ਦਾ ਤਿਓਹਾਰ ਨੂੰ ਸਮਰਪਿਤ ਅਤੇ ਲੋਕ ਸਭਾ ਚੋਣਾਂ-2024 ਦੇ ਸਨਮੁੱਖ ਸਵੀਪ ਸੀਨੀਅਰ ਸਿਟੀਜਨ ਬੈਠਕ-2024 ਦੇ ਆਯੋਜਨ ਦੀ ਪਹਿਲ ਕਦਮੀ ਦਾ ਸਵਾਗਤ ਕਰਦਿਆਂ ਸੀਨੀਅਰ ਪਤਵੰਤਿਆਂ ਰਾਹੀ ਉਮਰਾਂ ਦੇ ਤਜਰਬੇ ਰਾਹੀ ਸੁਚੱਜੇ ਵੋਟਰਾਂ ਦੀ ਘਾੜਤ ਕਰਨ ਦਾ ਪ੍ਰਭਾਵ ਕਬੂਲਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਚੋਣ ਵੋਟਿੰਗ ਰਜਿਸਟ੍ਰੇਸ਼ਨ ਟੀਮ ਦੇ ਮਾਹਰ ਸ਼ੁਸ਼ੀਲ ਕੁਮਾਰ,ਮੈਡਮ ਚਰਨਜੀਤ ਕੌਰ,ਸਵੀਪ ਟੀਮ ਦੇ ਮੈਂਬਰ ਕਰਨਵੀਰ ਸਿੰਘ ਸੋਢੀ,ਹਰਮਨਪ੍ਰੀਤ ਸਿੰਘ, ਮੈਡਮ ਰਿੰਪੀ ਕਾਲੜਾ, ਸ਼ਿਵਾਲੀ ਗਰੋਵਰ, ਮੈਡਮ ਕੰਚਨ ਬਾਲਾ, ਵਿਜੈ ਕੁਮਾਰ ਮੋਂਗਾ, ਆਦਰਸ਼ ਧਵਨ, ਆਰ.ਕੇ ਮਨਚੰਦਾ, ਤਜਿੰਦਰ ਸ਼ਰਮਾਂ, ਰਜਿੰਦਰ ਸ਼ਰਮਾਂ ਸਮੇਤ ਅਨੇਕਾਂ ਪਤਵੰਤੇ ਸ਼ਹਿਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button