ਸਜਾ “ਵਿਜੈ ਗਰਗ ਮਿੰਨੀ ਕਹਾਣੀ
ਰਾਮੀ ਆਪਣੇ ਪਿੰਡ ਤੋਂ ਮਾਲਵਾ ਕਾਲਜ ਬਾਦਲ ਹਰ ਰੋਜ਼ ਪੜਣ ਜਾਂਦੀ ਸੀ ,
ਇੱਕ ਦਿਨ " ਰਾਮੀ " ਹਰ ਰੋਜ਼ ਦੀ ਤਰ੍ਹਾਂ ਘਰੋਂ ਤਿਆਰ ਹੋ ਕੇ ਆਪਣੇ ਪਿੰਡ ਦੇ ਬੱਸ ਅੱਡੇ ਤੇ ਬੱਸ ਦੀ ਉਡੀਕ ਕਰ ਰਹੀ ਸੀ !
" ਰਾਮੀ " ਨੂੰ ਕੱਲ੍ਹੀ ਵੇਖ ਇੱਕ ਮਨਚਲਾ ਮੁੰਡਾ " ਰਾਜ ਕੋਲ ਆ ਕੇ ਖੜਾ ਹੋ ਗਿਆ ਜਿਸ ਕੋਈ ਕੰਮ ਨਹੀ ਸੀ " ਰਾਜ" ਚੋਰ ਅੱਖ ਨਾਲ " ਰਾਮੀ " ਨੂੰ ਤੱਕੀ ਜਾ ਰਿਹਾ ਸੀ , ਹੁਣ " ਰਾਮੀ " ਅੰਦਰੋਂ ਅੰਦਰੀ ਡਰ ਰਹੀ ਸੀ ਕਿਉਂਕਿ ਇਸ ਮਨਚਲੇ ਮੁੰਡੇ ਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ ।
ਇਨ੍ਹਾਂ ਚਿਰ ਨੂੰ ਬੱਸ ਆ ਗਈ " ਰੱਜੀ " ਬੱਸ ਵਿਚ ਚੜ ਗਈ ਤੇ ਸੁੱਖ ਦਾ ਸਾਹ ਲਿਆ ਜਦੋਂ ਬੱਸ ਥੋੜੀ ਅੱਗੇ ਗਈ " ਰਾਮੀ " ਨੇ ਬੱਸ ਵਿੱਚ ਮੁੜਕੇ ਦੇਖਿਆ ਤਾਂ ਉਹ ਮਨਚਲਾ ਮੁੰਡਾ ਵੀ ਉਸਦੇ ਪਿੱਛੇ ਖੜਾ ਸੀ ਹੁਣ ਉਹ ਮਨ ਵਿੱਚ ਕੁੱਝ ਸੋਚ ਰਿਹਾ ਸੀ , ਮੁੰਡੇ ਨੇ " ਰੱਜੀ " ਨੂੰ ਛੇੜਣਾ ਸੁਰੂ ਕਰ ਦਿੱਤਾ !
" ਰਾਮੀ " ਨੇ ਇੱਕ ਦੋ ਵਾਰ ਰੋਕਿਆ ਪਰ ਉਹ ਮਨਚਲਾ ਆਪਣੀਆਂ ਹਰਕਤਾਂ ਤੋ ਵਾਂਜ ਨਾ ਆਇਆ , ਸਵਾਰੀਆਂ ਵੀ ਇੱਕ ਦੂਜੇ ਦਾ ਮੂੰਹ ਤੱਕ ਰਹੀਆਂ ਸੀ ਪਰ ਕੋਈ ਉਸ ਮਨਚਲੇ ਮੁੰਡਾ ਨੂੰ ਕਹਿਣ ਲਈ ਤਿਆਰ ਨਹੀ ਸਗੋਂ ਕੁੜੀ ਵੱਲ ਘੂਰ ਘੂਰ ਦੇਖ ਰਹੇ ਸੀ ।
" ਰਾਮੀ" ਬੇਬੱਸ ਹੋਈ ਡਰਾਈਵਰ ਕੋਲ ਗਈ ਅਤੇ ਕਿਹਾ ਵੀਰ ਜੀ ਗੱਡੀ ਸਿੱਧੀ ਥਾਣੇ ਲੈ ਚੱਲੋਂ ਡਰਾਈਵਰ ਕਿਉਂ ਕੁੜੀਏ ਫਿਰ ਸਾਰੀਆਂ ਸਵਾਰੀਆਂ ਨੇ ਵੀ ਗੱਡੀ ਥਾਣੇ ਲਿਜਾਣ ਲਈ ਕਿਹਾ ।
ਫਿਰ ਮਨਚਲੇ ਮੁੰਡੇ " ਰਾਜ" ਨੂੰ ਕੁੜੀ ਦੇ ਕਹਿਣ ਤੇ ਪੁਲਿਸ ਵਾਲਿਆਂ ਫੜਕੇ ਜੱਜ ਕੋਲ ਪੇਸ਼ ਕੀਤਾ ਅਤੇ ਜੱਜ ਨੇ ਪੁਛਿਆ ਦੱਸੋ ਮੈਂ ਇਸ ਨੂੰ ਕੀ ਸ਼ਜਾ ਦੇਵਾਂ । ਕੋਲ ਖੜੀ ਪੀਡ਼ਤ ਕੁੜੀ " ਰਾਮੀ " ਬੋਲੀ ਰੱਬ ਇਸਨੂੰ ਮੇਰੇ ਵਰਗੀ ਧੀ ਦੇਵੇ ।
ਜਦੋਂ ਫਿਰ ਤੇਰੀ ਦੀ ਧੀ ਬੱਸ ਚੜਕੇ ਜਾਇਆ ਕਰੂਗੀ ਫਿਰ ਇਸ ਨੂੰ ਵੀ ਮੇਰੇ ਗਰੀਬ ਮਾਪਿਆ ਵਾਂਗ ਚਿੰਤਾ ਖਾਇਆ ਕਰੂਗੀ ਮੇਰੀ ਧੀ ਦਾ ਚਿਹਰਾ ਕੋਈ ਸਾੜ ਨਾ ਦੇਵੇ , ਮੇਰੀ ਧੀ ਦੀ ਇੱਜ਼ਤ ਕੋਈ ਕਿਤਾਬ ਵਾਂਗ ਖਿਲਾਰ ਨਾ ਦੇਵੇ ਫਿਰ ਕੋਟਿ ਕਚਿਹਰੀ ਵਿੱਚ ਅਫਸਰ ਵੀ ਦੋ ਅਰਥੇ ਵਿਅੰਗ ਕਰਨਗੇ ਫਿਰ ਇਹ ਆਉਂਦੀਆਂ ਜਾਦੀਆਂ ਕੁੜੀਆਂ ਨੂੰ ਸਤਾਵੇ ਕੱਲ੍ਹ ਨੂੰ ਇਹ ਦੇ ਘਰ ਧੀ ਜੰਮ ਪੈਣੀ ਫਿਰ ਮੈਨੂੰ ਸੌਂ ਕੇ ਦਿਖਾਵੇ !
ਇੰਨੀ ਗੱਲ ਕਹਿਣ ਤੇ ਮਨਚਲੇ ਮੁੰਡੇ " ਰਾਜ " ਨੇ ਆਪਣੀ ਗਲਤੀ ਮੰਨੀ ਅਤੇ " ਰਾਮੀ" ਦੇ ਪੈਂਰੀ ਹੱਥ ਲਾ ਕੇ ਮੁਆਫ਼ੀ ਮੰਗੀ ਅਤੇ ਕਿਹਾ ਭੈਣ ਤੇਰੀ ਦਿੱਤੀ ਹੋਈ ਸਜਾ ਮੈਨੂੰ ਕਬੂਲ ਆ ਪਰ ਮੇਰੇ ਸਾਰੀ ਉਮਰ ਯਾਦ ਰਹੂਗੀ ਮੈ ਇਹ ਸਜਾ ਨੂੰ ਕਦੇ ਵੀ ਭੁੱਲ ਨਹੀਂ ਸਕਦਾ ਅੱਜ ਤੂੰ ਮੈਨੂੰ ਭੈਣ ਨਵੀ ਦੁਨੀਆ ਦਿਖਾ ਦਿੱਤੀ ਮੇਰੀਆਂ ਅੱਖਾਂ ਤੇ ਵੰਨੀ ਗੰਦਗੀ ਦੀ ਪੱਟੀ ਤੂੰ ਭੈਣ ਵਿੱਚ ਅਦਾਲਤ ਉਤਾਰ ਦਿੱਤੀ !
ਮੈਨੂੰ ਇੱਕ ਨਵੀਂ ਜਿੰਦਗੀ ਜਿਉਣ ਦਾ ਮੌਕਾ ਬਖਸ਼ ਦਿੱਤਾ ।