ਸ਼੍ਰੀ ਰਾਮ ਫਰਟੀਲਾਇਲਜ਼ਰ ਐਂਡ ਕੈਮੀਕਲ ਕੰਪਨੀ ਵਲੋਂ ਪਿੰਡ ਭਾਂਗਰ 'ਚ ਫਰੀ ਖੂਨ ਜਾਂਚ ਕੈਂਪ ਲਗਾਇਆ
ਫਿਰੋਜ਼ਪੁਰ 21 ਮਾਰਚ (ਏ. ਸੀ. ਚਾਵਲਾ): ਪਿੰਡ ਭਾਂਗਰ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਰਾਮ ਫਰਟੀਲਾਇਲਜ਼ਰ ਐਂਡ ਕੈਮੀਕਲ ਕੰਪਨੀ ਵਲੋਂ ਫਰੀ ਖੂਨ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਸੋਨੀ ਕਲੀਨਿਕ ਫਿਰੋਜ਼ਪੁਰ ਸਿਟੀ ਵਲੋਂ ਡਾ. ਅਜੈ ਕੁਮਾਰ ਨੇ ਕੈਂਪ ਵਿਚ 66 ਦੇ ਕਰੀਬ ਖੂਨ ਦੇ ਨਮੂਨੇ ਟੈਸਟ ਵਜੋਂ ਲਏ ਤੇ ਉਨ•ਾਂ ਦੀ ਰਿਪੋਰਟ ਦਿੱਤੀ। ਇਸ ਮੌਕੇ ਕੰਪਨੀ ਦੇ ਡਿਵੈਲਪਮੈਂਟ ਅਫਸਰ ਡਾ. ਦਲੀਪ ਕੁਮਾਰ, ਮਾਰਕੀਟ ਅਫਸਰ ਡਾ. ਵਰਿੰਦਰ ਸਿੰਘ, ਫੀਲਡ ਇੰਚਾਰਜ਼ ਰਾਜਵਿੰਦਰ ਸਿੰਘ, ਐਸ. ਕੇ. ਜੀ. ਕਮਲ ਕਾਂਤ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਡਾ. ਦਲੀਪ ਕੁਮਾਰ ਨੇ ਕਿਹਾ ਕਿ ਜਿਥੇ ਕੰਪਨੀ ਫਰਟੀਲਾਈਜ਼ਰ ਤੇ ਪੈਸਟੀਸਾਇਡ ਦੇ ਉਤਪਾਦ ਮਾਰਕੀਟ ਵਿਚ ਵੇਚ ਰਹੀ ਹੈ, ਉਸ ਦੇ ਨਾਲ ਨਾਲ ਸਮਾਜ ਵਿਚ ਚੱਲ ਰਹੇ ਸਮਾਜਿਕ ਕੰਮਾਂ ਵਿਚ ਵੀ ਵੱਧ ਚੜ• ਕੇ ਹਿੱਸਾ ਲੈ ਰਹੀ ਹੈ। ਉਨ•ਾਂ ਆਖਿਆ ਕਿ ਪਿੰਡਾਂ ਵਿਚ ਮੈਡੀਕਲ ਹੈੱਲਥ ਕੈਂਪ, ਔਰਤਾਂ ਨੂੰ ਘਰੇਲੂ ਸਮਾਨ ਬਨਾਉਣਾ, ਅਚਾਰ ਬਨਾਉਣਾ, ਫਰੀ ਮਿੱਟੀ ਟੈਸਟ, ਪਾਣੀ ਟੈਸਟ ਜਿਹੇ ਕਾਰਜ ਕਰ ਰਹੀ ਹੈ। ਇਸ ਮੌਕੇ ਸਰਪੰਚ ਗਮਦੂਰ ਸਿੰਘ, ਹਰਇੰਦਰ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਰਾਜਦੀਪ ਸਿੰਘ ਵਿਨੋਦ ਕੁਮਾਰ ਹਾਜ਼ਰ ਸਨ।