ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ 152 ਵਿਦਿਆਰਥੀਆ ਨੇ ਪੈਲੇਸਮੇਂਟ ਦੌਰਾਨ ਮਾਰੀਆਂ ਮੱਲਾਂ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ 152 ਵਿਦਿਆਰਥੀਆ ਨੇ ਪੈਲੇਸਮੇਂਟ ਦੌਰਾਨ ਮਾਰੀਆਂ ਮੱਲਾਂ
ਫ਼ਿਰੋਜ਼ਪੁਰ, 19 ਮਈ 2023:
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੀ ਇੱਕ ਮਾਣਮੱਤੀ ਤਕਨੀਕੀ ਯੂਨੀਵਰਸਿਟੀ, ਇਸ ਸਰਹੱਦੀ ਪੱਟੀ ਦੇ ਲੋਕਾਂ ਅਤੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੂਨੀਵਰਸਿਟੀ ਨੇ ਜਨਵਰੀ 2022 ਤੋਂ ਦਸੰਬਰ 2022 ਵਿੱਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ), ਰਿਲਾਇੰਸ ਜੀਓ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਸੋਨਾਲੀਕਾ ਟਰੈਕਟਰਜ਼), ਪਦਮਿਨੀ ਵੀਐਨਐਸ, ਸੋਪਰਾ ਸਟੀਰੀਆ, ਰੀਲਿਨਸ ਟੈਕਨਾਲੋਜੀ, ਜੇਡੀ ਕ੍ਰਿਏਸ਼ਨਜ਼, ਮੈਕਸ ਸਪੈਸ਼ਲਿਟੀ ਫਿਲਮਜ਼ ਲਿਮਟਿਡ, ਸੋਲੀਟੇਅਰ ਇਨਫੋ, ਐਡਵਾਂਸ ਟੈਕਨਾਲੋਜੀ, ਰੌਕਮੈਨ, ਐਮਿਕੋਨ, ਡਾਈਕਿਨ, ਬਾਈਜਸ, ਫਿਊਨਿਕਸ, ਇਲੈਕਟਬਿਟਸ, ਕੋਰਲ ਟੈਲੀਕਾਮ ਆਦਿ ਵਰਗੇ ਬਹੁਤ ਸਾਰੇ ਸਨਮਾਨਿਤ ਬਹੁ-ਰਾਸ਼ਟਰੀ ਉੱਦਮਾਂ ਨੂੰ ਸੱਦਾ ਦੇ ਕੇ ਪਲੇਸਮੈਂਟ ਡਰਾਈਵਾਂ ਦਾ ਆਯੋਜਨ ਕੀਤਾ ਅਤੇ ਆਪਣੇ ਵਿਦਿਆਰਥੀਆਂ ਨੂੰ ਨੌਕਰੀਆਂ/ਇੰਟਰਨਸ਼ਿਪ ਪ੍ਰਦਾਨ ਕੀਤੀਆਂ। ਇਹ ਪ੍ਰਗਟਾਵਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕੀਤਾ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਛੇ ਵਿਦਿਆਰਥੀ ਟੀ.ਸੀ.ਐਸ. ਨੇ 7.0 ਐਲ.ਪੀ.ਏ. ਅਤੇ 3.36 ਐਲ.ਪੀ.ਏ. ਦੇ ਪੈਕੇਜ ‘ਤੇ ਦੀ ਚੋਣ ਕੀਤੀ ਹੈ। ਸੋਪਰਾ ਸਟੀਰੀਆ ਨੇ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਨੂੰ 6.0 ਐਲ.ਪੀ.ਏ. ਦੇ ਪੈਕੇਜ ‘ਤੇ ਚੁਣਿਆ ਹੈ। ਰਿਲਾਇੰਸ ਜੀਓ ਨੇ 5.0 ਐਲ.ਪੀ.ਏ. ਦੇ ਪੈਕੇਜ ‘ਤੇ ਯੂਨੀਵਰਸਿਟੀ ਦੇ ਛੇ ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਇਸ ਤੋਂ ਇਲਾਵਾ ਹੋਰਨਾਂ ਕੰਪਨੀਆਂ ਨੇ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 2.40 ਐਲ.ਪੀ.ਏ. ਤੋਂ 4.50 ਐਲ.ਪੀ.ਏ. ਦੇ ਪੈਕੇਜ ਦੀ ਪੇਸ਼ਕਸ਼ ਕੀਤੀ।
ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਕੰਪਨੀਆਂ ਨੇ ਸਖ਼ਤ ਪਲੇਸਮੈਂਟ ਦੌਰ ਚਲਾ ਕੇ ਉਮੀਦਵਾਰਾਂ ਦੀ ਚੋਣ ਕੀਤੀ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਨੇ ਪਿਛਲੇ ਸਮੇਂ ਵਿੱਚ ਟੀ.ਸੀ.ਐਸ, ਰਿਲਾਇੰਸ ਜੀਓ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਸੋਨਾਲੀਕਾ ਟਰੈਕਟਰਜ਼), ਪਦਮਿਨੀ ਵੀ.ਐਨ.ਐਸ, ਸੋਪਰਾ ਸਟੀਰੀਆ ਆਦਿ ਸਮੇਤ 20 ਤੋਂ ਵੱਧ ਕੰਪਨੀਆਂ ਵਿੱਚ ਵਿਦਿਆਰਥੀਆਂ ਦੀ ਭਰਤੀ ਲਈ ਪਲੇਸਮੈਂਟ ਡਰਾਈਵ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਤਕਨੀਕੀ ਸਿੱਖਿਆ ਨੂੰ ਉੱਚਾ ਚੁੱਕਣ ਲਈ ਅਤੇ ਫਿਰੋਜ਼ਪੁਰ ਦੀ ਸਰਹੱਦੀ ਪੱਟੀ ਦੇ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ।
ਰਜਿਸਟਰਾਰ ਪ੍ਰੋ: ਗਜ਼ਲ ਪ੍ਰੀਤ ਅਰਨੇਜਾ ਨੇ ਵੀ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਵਿਸ਼ਾਲ ਸ਼ਰਮਾ (ਟੀ.ਪੀ.ਓ. ਕੈਂਪਸ), ਇੰਦਰਜੀਤ ਸਿੰਘ ਗਿੱਲ (ਏ.ਟੀ.ਪੀ.ਓ. ਕੈਂਪਸ) ਅਤੇ ਡਾ. ਕਮਲ ਖੰਨਾ (ਏ.ਟੀ.ਪੀ.ਓ. ਕੈਂਪਸ) ਨੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ।