ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਪੋਲੀਟੈਕਨਿਕ ਵਿੰਗ ਵਿਖੇ ਵਿਦਾਇਗੀ ਪਾਰਟੀ ਰੁੱਖਸਤ 2015 ਦਾ ਆਯੋਜਨ
ਫਿਰੋਜ਼ਪੁਰ 1 ਅਪ੍ਰੈਲ (ਏ. ਸੀ. ਚਾਵਲਾ): ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਦੇ ਪੋਲੀਟੈਕਨਿਕ ਵਿੰਗ ਵਿਚ ''ਰੁੱਖਸਤ-2015” ਦਾ ਆਯੋਜਨ ਰਾਹੁਲ ਚੋਪੜਾ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਆਖਰੀ ਸਾਲ ਵਿਚ ਪੜ• ਰਹੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਵਿਦਾਇਗੀ ਸਮਾਰੋਹ ਨੂੰ ਸਫਲਤਾ ਪੂਰਵਕ ਨਪੇਰੇ ਚਾੜ•ਨ ਲਈ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਭੂਮਿਕਾ ਨਿਭਾਈ। ਪ੍ਰੋਫੈਸਰ ਗਜ਼ਲਪ੍ਰੀਤ ਸਿੰਘ ਪ੍ਰਿੰਸੀਪਲ ਪੋਲੀ ਵਿੰਗ ਅਤੇ ਪੋਲੀਟੈਕਨਿਕ ਵਿੰਗ ਦੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਕਰਵਾਏ ਇਸ ਵਿਦਾਇਗੀ ਸਮਾਰੋਹ ਲਈ ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਦੇ ਐਡਮਿਨ ਅਫਸਰ ਗੌਰਵ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆ ਵਲੋਂ ਸੋਲੋ ਡਾਂਸ, ਸੋਲੋ ਸੋਂਗ ਅਤੇ ਗਰੁੱਪ ਡਾਂਸ ਨਾਲ ਸਭ ਦਾ ਮਨ ਮੋਹ ਲਿਆ। ਸੋਲੋ ਡਾਂਸ ਵਿਚ ਮਿਸ. ਅੰਸ਼ੂ ਪਹਿਲਾ ਸਾਲ ਈ.ਈ. ਦੀ ਵਿਦਿਆਰਥਣ ਨੇ ਮਨਮੋਹਕ ਡਾਂਸ ਕੀਤਾ। ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਦੀਆਂ ਰੋਮਾਂਚਕ ਖੇਡਾਂ ਕਰਵਾਈਆਂ ਗਈਆਂ ਅਤੇ ਵਿਦਿਆਰਥੀਆਂ ਦੀ ਚਮਚ ਵਿਚ ਨਿਬੂੰ ਰੱਖ ਕੇ ਰੇਸ ਕਰਵਾਈ ਗਈ ਜਿਸ ਵਿਚ ਸ਼ੁਭਮ, ਈ.ਈ ਦੂਜਾ ਸਾਲ ਜੇਤੂ ਰਹੇ। ਗੁਬਾਰੇ ਵਿਚ ਹਵਾ ਭਰਨ ਦੀ ਰੋਮਾਂਚਕ ਖੇਡ ਵਿਚ ਸ਼ਿਵਾਂਗੀ ਸੀ.ਈ ਦੂਜਾ ਸਾਲ ਪਹਿਲੇ ਸਥਾਨ ਤੇ ਰਹੀ। ਵਿਦਿਆਰਥੀਆਂ ਦੇ ਪੇਪਰ ਡਾਂਸ ਵਿਚੋਂ ਜੇਤੂ ਰਹੇ ਕੁੰਦਨ ਅਤੇ ਨਿਸ਼ਾਂਤ। ਹਰਪਾਲ ਸਿੰਘ ਨੇ ਸਭ ਤੋਂ ਵੱਧ ਹਰੀ ਮਿਰਚ ਖਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਇਕ ਹੋਰ ਸਰਪ੍ਰਾਈਜ ਪ੍ਰਤੀਯੋਗਤਾ ਵਿਚ ਅਧਿਆਪਕਾਂ ਦੀ ਸੰਗੀਤਕ ਕੁਰਸੀ ਦੀ ਖੇਡ ਕਰਵਾਈ, ਜਿਸ ਵਿਚ ਕਰਮਜੀਤ ਸਿੰਘ ਲੈਕਚਰਾਰ ਈ.ਸੀ.ਈ ਵਿਭਾਗ ਜੇਤੂ ਰਹੇ। ਸੂਈ ਧਾਗੇ ਦੀ ਖੇਡ ਵਿਚ ਰਿਤੇਸ਼ ਉੱਪਲ, ਲੈਕਚਰਾਰ ਐਮ.ਈ ਵਿਭਾਗ ਜੇਤੂ ਰਹੇ। ਆਲੂ ਛਿੱਲਣ ਦੀ ਖੇਡ ਵਿਚ ਮਿਸ. ਸ਼ਾਕਸੀ ਗੁਪਤਾ, ਲੈਕਚਰਾਰ ਸੀ.ਈ. ਵਿਭਾਗ ਨੇ ਮੱਲਾਂ ਮਾਰੀਆਂ। ਰਜ਼ਨੀਸ਼ ਲੈਕਚਰਾਰ ਮਕੈਨੀਕਲ ਇੰਜ. ਵਿਭਾਗ ਨੇ ਉੱਠਕ-ਬੈਠਕ ਦੀ ਖੇਡ ਵਿਚ ਪਹਿਲਾ ਦਰਜਾ ਹਾਸਲ ਕੀਤਾ। ਪ੍ਰੋਫੈਸਰ ਗਜ਼ਲਪ੍ਰੀਤ ਸਿੰਘ ਪ੍ਰਿੰਸੀਪਲ ਪੋਲੀਟੈਕਨਿੰਕ ਵਿੰਗ ਨੇ ਸਾਰੇ ਪਾਸ-ਆਊਟ ਹੋਣ ਵਾਲੇ ਵਿਦਿਆਰਥੀਆਂ ਦੇ ਉੱਜਲ ਭਵਿੱਖ ਦੀ ਮਨੋਕਾਮਨਾ ਪ੍ਰਗਟ ਕਰਦੇ ਹੋਏ ਉਨ•ਾਂ ਨੂੰ ਕੜੀ ਮਿਹਨਤ ਅਤੇ ਨੇਕ ਨੀਤੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਸਮਾਰੋਹ ਦੇ ਅੰਤ ਵਿਚ ਵਿਦਿਆਰਥੀਆਂ ਨੇ ਆਪਣੇ ਟੀਚਰਜ਼ ਨਾਲ ਡੀ.ਜੇ ਉੱਤੇ ਡਾਂਸ ਕੀਤਾ।