Ferozepur News

 ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਵੱਲੋਂ ਟਾਊਨ ਹਾਲ ਪਾਰਕ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਜਰਮਨ ਤਕਨੀਕ ਜਿੰਮ ਦਾ ਉਦਘਾਟਨ 

ਜਿੰਮ ਦੀ ਸਥਾਪਤੀ ਨਾਲ ਸ਼ਹਿਰ ਵਾਸੀਆਂ ਨੂੰ ਸਿਹਤ ਸੰਭਾਲ ਸਬੰਧੀ ਮਿਲੇਗੀ ਵੱਡੀ ਸਹੂਲਤ: ਪਿੰਕੀ 

ਹਲਕੇ ਦੇ ਵਿਕਾਸ ਲਈ 5 ਕਰੋੜ 87 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ 

ਜ਼ਿਲ੍ਹੇ ਅੰਦਰ ਜਲਦ ਹੀ ਸ਼ੁਰੂ ਹੋਵੇਗੀ ਪੀ.ਜੀ.ਆਈ ਸੈਟੇਲਾਈਟ ਸੈਂਟਰ ਦੀ ਉਸਾਰੀ 

ਜ਼ਿਲ੍ਹਾ ਕਚਹਿਰੀਆਂ ਵਿਖੇ ਐਫ.ਸੀ.ਆਰ ਕੇਸਾਂ ਸਬੰਧੀ ਬੈਂਚ ਜਲਦ ਸਥਾਪਿਤ ਕੀਤਾ ਜਾਵੇਗਾ 

 

ਫ਼ਿਰੋਜ਼ਪੁਰ 2 ਮਈ 2017 ( ) ਵਿਧਾਨ ਸਭਾ ਚੌਣਾ ਤੋਂ ਪਹਿਲਾਂ ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ  ਵੱਲੋਂ ਫ਼ਿਰੋਜ਼ਪੁਰ ਸ਼ਹਿਰ ਦੇ ਟਾਊਨ ਹਾਲ ਪਾਰਕ ਵਿਖੇ ਨਗਰ ਵਾਸੀਆਂ  ਦੇ  ਕਸਰਤ ਅਤੇ  ਸਿਹਤ ਸੰਭਾਲ ਲਈ ਸਥਾਪਿਤ ਕੀਤੀ ਗਈ ਜਰਮਨ ਤਕਨੀਕ ਜਿੰਮ ਦਾ ਉਦਘਾਟਨ ਬੀਤੀ ਸ਼ਾਮ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।  

ਇਸ ਮੌਕੇ ਗੱਲਬਾਤ ਕਰਦਿਆਂ ਸ੍ਰ.ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾ ਫਿਰੋਜਪੁਰ ਛਾਉਣੀ  ਅਤੇ ਫ਼ਿਰੋਜ਼ਪੁਰ ਸ਼ਹਿਰ ਵਿਖੇ 10 ਜਿੰਮਾਂ ਲਗਾਈਆਂ ਗਈਆਂ ਹਨ ਅਤੇ ਅੱਜ 11ਵੀਂ ਜਿੰਮ ਟਾਊਨ ਹਾਲ ਵਿਖੇ ਸਥਾਪਿਤ ਕੀਤੀ ਗਈ ਹੈ। ਇਸ ਤੋ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਪੁਰਜ਼ੋਰ ਮੰਗ ਤੇ ਟਾਊਨ ਹਾਲ ਵਿਖੇ ਜਰਮਨ ਤਕਨੀਕੀ ਜਿੰਮ ਸਥਾਪਿਤ ਕਰਕੇ ਸ਼ਹਿਰ ਵਾਸੀਆਂ ਨੂੰ ਸਿਹਤ ਸੰਭਾਲ ਸਬੰਧੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਜਿੰਮ ਤੇ 5 ਲੱਖ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ।

ਸ: ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਢੁਕਵੇਂ ਹੱਲ ਲਈ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਸਰਕਾਰ ਤੋਂ 5 ਕਰੋੜ 87 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਈ ਗਈ ਹੈ। । ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਅਧੀਨ ਇਲਾਕਿਆਂ ਵਿੱਚ 6 ਨਵੇਂ ਟਿਊਬਵੈੱਲ ਅਤੇ 26 ਕਿੱਲੋਮੀਟਰ ਲੰਬੀ ਨਵੀਂ ਪਾਈਪ ਲਾਈਨ ਵੀ ਵਿਛਾਈ ਜਾਵੇਗੀ, ਜਿਸ ਨਾਲ ਲੋਕਾਂ ਨੂੰ ਪਾਣੀ ਦੀ ਸਪਲਾਈ ਸਬੰਧੀ ਹੋਰ ਵਧੀਆ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਜ਼ਿਲ੍ਹੇ ਅੰਦਰ ਪੀ.ਜੀ.ਆਈ ਸੈਟੇਲਾਈਟ ਸੈਂਟਰ ਦੀ ਜ਼ਮੀਨ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਆਉਣ ਵਾਲੇ 2-3 ਮਹੀਨਿਆਂ ਅੰਦਰ ਪੀ.ਜੀ.ਆਈ ਸੈਂਟਰ ਦੀ ਉਸਾਰੀ ਸ਼ੁਰੂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਪਹਿਲਾ ਐਫ.ਸੀ.ਆਰ ਕੇਸਾਂ ਸਬੰਧੀ ਚੰਡੀਗੜ੍ਹ ਵਿਖੇ ਜਾਣਾ ਪੈਦਾ ਸੀ ਅਤੇ ਇਸ ਲਈ ਵੱਡੀ ਰਾਸ਼ੀ ਵੀ ਖ਼ਰਚ ਕਰਨੀ ਪੈਂਦੀ ਸੀ, ਜਿਸ ਦੇ ਹੱਲ ਲਈ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਕਚਹਿਰੀ ਵਿਖੇ ਐਫ.ਸੀ.ਆਰ ਦਾ ਬੈਂਚ ਸਥਾਪਿਤ ਕੀਤਾ ਜਾਵੇਗਾ। ਜਿਸ ਨਾਲ ਐਫ.ਸੀ.ਆਰ ਕੇਸਾਂ ਸਬੰਧੀ  ਵੱਡੀ ਰਾਹਤ ਮਿਲੇਗੀ।  ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਦਿਨ ਰਾਤ ਤਤਪਰ ਰਹਿਣਗੇ ਤੇ ਆਉਣ ਵਾਲੇ ਸਮੇਂ ਵਿਚ ਹਲਕੇ ਦੇ ਵਿਕਾਸ ਲਈ ਹੋਰ ਵੱਡੇ ਪ੍ਰਾਜੈਕਟ ਲਿਆਂਦੇ ਜਾਣਗੇ। 

ਇਸ ਮੌਕੇ ਉਨ੍ਹਾਂ ਨਾਲ ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਸ੍ਰੀ.ਬਿੱਟੂ ਸਾਂਘਾ, ਸ੍ਰੀ.ਰਿੰਕੂ ਗਰੋਵਰ, ਸ੍ਰ.ਬਲਵੀਰ ਸਿੰਘ ਬਾਠ, ਸ੍ਰ.ਹਰਜਿੰਦਰ ਸਿੰਘ ਖੋਸਾ, ਸ੍ਰੀ.ਅਸ਼ੋਕ ਗੁਪਤਾ, ਸ੍ਰੀ. ਪ੍ਰੀਤ ਢੀਂਗਰਾਂ, ਐਡਵੋਕੇਟ ਗੁਲਸ਼ਨ ਮੋਂਗਾ,  ਸ੍ਰੀ.ਸੁਨੀਲ ਵਿੱਜ, ਸ੍ਰੀ.ਗੋਰਾ ਵਿਰਕ, ਸ੍ਰੀ.ਅਜੈ ਜੋਸ਼ੀ, ਸ੍ਰੀ.ਸੰਜੇ ਗੁਪਤਾ, ਸ੍ਰੀ.ਦਲਜੀਤ ਸਿੰਘ ਦੁਲਚੀ ਕੇ, ਡਾ.ਮਦਨ ਮੋਹਨ, ਸ੍ਰ.ਧਰਮਜੀਤ ਸਿੰਘ ਗਿਆਨ ਹਾਂਡਾ , ਸ੍ਰ.ਤਜਿੰਦਰ ਸਿੰਘ ਬਿੱਟੂ, ਸ੍ਰ.ਸੁਖਵਿੰਦਰ ਸਿੰਘ ਅਟਾਰੀ ਆਦਿ ਕਾਂਗਰਸੀ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।  

Related Articles

Back to top button