Ferozepur News

ਸ਼ਹੀਦ ਊਧਮ ਸਿੰਘ ਚੌਕ ਤੋਂ ਬਾਬਾ ਨਾਮਦੇਵ ਚੌਕ ਤੱਕ 4.50 ਕਰੋੜ ਦੀ ਲਾਗਤ ਨਾਲ ਪਵੇਗੀ ਨਵੀਂ ਸੀਵਰੇਜ ਲਾਈਨ, ਵਿਧਾਇਕ ਪਿੰਕੀ ਨੇ ਨੀਂਹ ਪੱਥਰ ਰੱਖਿਆ

ਸ਼ਹੀਦ ਊਧਮ ਸਿੰਘ ਚੌਕ ਤੋਂ ਬਾਬਾ ਨਾਮਦੇਵ ਚੌਕ ਤੱਕ 4.50 ਕਰੋੜ ਦੀ ਲਾਗਤ ਨਾਲ ਪਵੇਗੀ ਨਵੀਂ ਸੀਵਰੇਜ ਲਾਈਨ, ਵਿਧਾਇਕ ਪਿੰਕੀ ਨੇ ਨੀਂਹ ਪੱਥਰ ਰੱਖਿਆ

ਅਗਲੇ 15 ਦਿਨਾਂ ਵਿਚ ਨਵੀਂ ਸੀਵਰੇਜ ਲਾਈਨ ਬਸਤੀ ਨਿਜ਼ਾਮਦੀਨ ਵਾਲੀ ਵਿਖੇ ਵੀ 3.50 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂ ਕਰੇਗੀ: ਪਰਮਿੰਦਰ ਸਿੰਘ ਪਿੰਕੀ
ਕਿਹਾ ਕਿ ਨਵੀਂ ਸੀਵਰੇਜ ਲਾਈਨ ਦਾ ਸਿੱਧਾ ਲਾਭ 20 ਤੋਂ 25 ਹਜ਼ਾਰ ਆਬਾਦੀ ਨੂੰ ਮਿਲੇਗਾ

ਫਿਰੋਜ਼ਪੁਰ, 22 ਸਤੰਬਰ, 2019: ਐਤਵਾਰ ਨੂੰ ਫਿਰੋਜ਼ਪੁਰ ਅਰਬਨ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹੀਦ ਊਧਮ ਸਿੰਘ ਚੌਕ ਤੋਂ ਬਾਬਾ ਨਾਮਦੇਵ ਚੌਕ ਤੱਕ 4.50 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਲਾਈਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। ਇਸ ਨੀਂਹ ਪੱਥਰ ਨਾਲ ਇਸ ਖੇਤਰ ਵਿਚ ਸਾਲਾ ਪੁਰਾਣੀ ਸੀਵਰੇਜ ਲਾਈਨ ਪਾਉਣ ਦੀ ਮੰਗ ਵੀ ਪੂਰੀ ਹੋ ਗਈ ਹੈ, ਜਿਸ ਨਾਲ ਇਲਾਕੇ ਦੀ 20 ਤੋਂ 25 ਹਜ਼ਾਰ ਆਬਾਦੀ ਦਾ ਸਿੱਧਾ ਫ਼ਾਇਦਾ ਹੋਵੇਗਾ।

ਨੀਂਹ ਪੱਥਰ ਰੱਖਣ ਤੋਂ ਬਾਅਦ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਹ ਸ਼ਹਿਰ ਦੀ ਮੁੱਖ ਸੜਕ ਹੈ, ਜਿਸ 'ਤੇ ਕੁੱਝ ਸਮੇਂ ਤੋਂ ਨਵੀਂ ਸੀਵਰੇਜ ਲਾਈਨ ਪਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸੀਵਰੇਜ ਲਾਈਨ ਦੇ ਚਾਲੂ ਹੋਣ ਨਾਲ ਸ਼ਹਿਰ ਵਿਚ ਸੀਵਰੇਜ ਅਤੇ ਜਲ ਭਰਾਵ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 4.50 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਵੇਗਾ, ਜਿਸ ਨਾਲ ਇਸ ਸੜਕ ਦੇ ਨਾਲ ਲੱਗਦੀਆਂ ਦਰਜਨਾਂ ਕਲੋਨੀਆਂ ਅਤੇ ਵਪਾਰਕ ਖੇਤਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਅਗਲੇ 15 ਦਿਨਾਂ ਵਿੱਚ ਬਸਤੀ ਨਿਜ਼ਾਮਦੀਨ ਵਾਲੀ ਵਿੱਚ ਸੀਵਰੇਜ ਲਾਈਨ ਪਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਲਈ ਸਰਕਾਰ ਨੇ 3.50 ਕਰੋੜ ਰੁਪਏ ਦੇ ਫ਼ੰਡ ਮਨਜ਼ੂਰ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਕਈ ਪ੍ਰਾਜੈਕਟ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ। ਇਨ੍ਹਾਂ ਪ੍ਰਾਜੈਕਟਾਂ ਦੇ ਮਨਜ਼ੂਰ ਹੋਣ ਤੋਂ ਬਾਦ ਸਰਕਾਰ ਵੱਲੋਂ ਫ਼ੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਫਿਰੋਜ਼ਪੁਰ ਲਈ ਕੇਂਦਰੀ ਸਿਹਤ ਮੰਤਰਾਲੇ ਵੱਲੋਂ 500 ਕਰੋੜ ਰੁਪਏ ਦੇ ਪੀ.ਜੀ.ਆਈ ਪ੍ਰਾਜੈਕਟ ਦੀ ਪ੍ਰਵਾਨਗੀ ਨੂੰ ਫਿਰੋਜ਼ਪੁਰ ਸ਼ਹਿਰ ਲਈ ਵਰਦਾਨ ਦੱਸਿਆ ਕਿਉਂਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਚੋਟੀ ਦੀਆਂ ਸਿਹਤ ਸਹੂਲਤਾਂ ਲਈ ਲੁਧਿਆਣਾ, ਜਲੰਧਰ ਜਾਂ ਚੰਡੀਗੜ੍ਹ ਨਹੀਂ ਜਾਣਾ ਪਵੇਗਾ।
ਇਸ ਮੌਕੇ ਬਲਵੀਰ ਬਾਠ, ਸੁਖਵਿੰਦਰ ਅਟਾਰੀ, ਲਾਲੋ ਹਾਂਡਾ, ਅਸ਼ੋਕ ਗੁਪਤਾ, ਪਰਮਿੰਦਰ ਹਾਂਡਾ, ਗੁਲਸ਼ਨ ਮੌਂਗਾ, ਸਤਨਾਮ ਸਿੰਘ, ਬੋਹਰ ਸਿੰਘ, ਟੀਟੂ ਮਲਹੋਤਰਾ, ਰਜਿੰਦਰ ਛਾਬੜਾ, ਰਜਿੰਦਰ ਸਿੱਪੀ, ਰਿਸ਼ੀ ਸ਼ਰਮਾ, ਰਿੰਕੂ ਗਰੋਵਰ, ਸੁਖਜਿੰਦਰ ਸਿੰਘ ਅਰਿਫ਼ਕੇ ਸਮੇਤ ਕਈ ਪਤਵੰਤੇ ਹਾਜ਼ਰ ਸਨ।

 

Related Articles

Back to top button