Ferozepur News

ਵੱਧ ਰਿਹਾ ਰੁਝਾਨ ਨੂੰ ਰੋਕਣ ਲਈ ਹੁਣ ਪੰਜਾਬ ਪੁਲਿਸ ਨੇ ਕਮਰ ਕੱਸ ਬੰਨ੍ਹੇ

ਵੱਧ ਰਿਹਾ ਰੁਝਾਨ ਨੂੰ ਰੋਕਣ ਲਈ ਹੁਣ ਪੰਜਾਬ ਪੁਲਿਸ ਨੇ ਕਮਰ ਕੱਸ ਬੰਨ੍ਹੇ
ਫਿਰੋਜ਼ਪੁਰ 30 ਜੂਨ (): ਪੰਜਾਬ ਪੁਲਿਸ ਦੇ ਡੀਜੇਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਸੰੰਦੀਪ ਗੋਇਲ ਦੇ ਸਖਤ ਉਪਰਾਲੇ ਸਦਕਾ ਹੁਣ ਫਿਰੋਜ਼ਪੁਰ ਪੁਲਿਸ ਵਿਭਾਗ ਨੂੰ ਸਖਤੀ ਦੇ ਕੇ ਆਖਿਆ ਹੈ ਕਿ ਜਿਥੇ ਵੀ ਫਿਰੋਜ਼ਪੁਰ ਵਿਚ ਨਸ਼ਿਆਂ ਦਾ ਕਾਰੋਬਾਰ ਸਮਗਲਰ ਪਿੰਡਾਂ ਵਿਚ ਜਾਂ ਸ਼ਹਿਰ ਵਿਚ ਕਿਤੇ ਵੀ ਦਿੱਸੇ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਫਿਰੋਜ਼ਪੁਰ ਦੇ ਮੈਡੀਕਲਾਂ ਤੇ ਨਸ਼ਿਆਂ ਦੀਆਂ ਦਵਾਈਆਂ ਅਤੇ ਹੋਰ ਸਰਿੰਜਾਂ, ਸੂਈਆਂ ਟੀਕੇ ਨਾਂ ਵੇਚਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸੁਰਿੰਦਰ ਬਾਂਸਲ ਡੀਐੱਸਪੀ ਨੇ ਸਖਤ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਮੈਡੀਕਲ ਵਾਲਾ ਸੂਈਆਂ, ਟੀਕੇ, ਸਰਿੰਜਾਂ ਨਾ ਵੇਚੇ ਅਤੇ ਨਸ਼ਿਆਂ ਦੀਆਂ ਦਵਾਈਆਂ ਵੇਚਣ ਵਾਲਿਆਂ ਫੜਣ ਲਈ ਸਾਡਾ ਸਾਥ ਦਿਉ। ਇਸ ਕੜੀ ਵਜੋਂ ਅੱਜ ਥਾਣਾ ਸਿਟੀ ਫਿਰੋਜਪੁਰ ਵਿਖੇ ਸੁਰਿੰਦਰ ਬਾਂਸਲ ਡੀਐੱਸਪੀ ਅਤੇ ਐੱਸਐੱਚਓ ਸੰਦੀਪ ਕੁਮਾਰ ਨੇ ਅੱਜ ਫਿਰੋਜ਼ਪੁਰ ਦੇ ਸਮੂਹ ਮੈਡੀਕਲਾਂ ਦੇ ਮਾਲਕਾਂ ਅਤੇ ਪ੍ਰਧਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸਮੂਹ ਮੈਡੀਕਲਾਂ ਦੇ ਮਾਲਕਾਂ, ਮੈਡੀਕਲ ਦੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਹ ਵਿਸ਼ਵਾਸ਼ ਪੱਕੇ ਤੌਰ ਤੇ ਦੁਆਇਆ ਕਿ ਕੋਈ ਵੀ ਦਵਾਈ ਅਸੀਂ ਡਾਕਟਰ ਦੀ ਪਰਚੀ ਤੋਂ ਬਗੈਰ ਨਹੀਂ ਦੇਵਾਂਗੇ ਅਤੇ ਨਾ ਹੀ ਕੋਈ ਨਸ਼ੇ ਦੀਆਂ ਦਵਾਈਆਂ ਵੇਚਾਂਗੇ। ਜੇਕਰ ਸਾਡਾ ਕੋਈ ਵੀ ਮੈਡੀਕਲ ਵਾਲਾ ਨਸ਼ਾ ਵੇਚਦਾ ਹੈ ਤਾਂ ਉਸ ਤੇ ਕਾਰਵਾਈ ਹੋਣ ਤੇ ਅਸੀਂ ਉਸ ਦੇ ਮਗਰ ਨਹੀਂ ਜਾਵਾਂਗੇ ਅਤੇ ਨਾ ਹੀ ਉਸ ਦੀ ਕੋਈ ਮੱਦਦ ਕਰਾਂਗੇ। ਇਸ ਮੌਕੇ ਤੇ ਥਾਣਾ ਸਿਟੀ ਦੇ ਐੱਸਐੱਚਓ ਸੰਦੀਪ ਕੁਮਾਰ ਨੇ ਮੈਡੀਕਲ ਵਾਲਿਆਂ ਨੂੰ ਆਖਿਆ ਕਿ ਜਦੋਂ ਵੀ ਕੋਈ ਗਲਤ ਅਨਸਰ ਤੁਹਾਡੀ ਦੁਕਾਨ ਤੇ ਆ ਕੇ ਨਸ਼ਿਆਂ ਦੀ ਦਵਾਈ ਲੈਣ ਲਈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਸਾਨੂੰ ਦੱਸੋ।

Related Articles

Back to top button