Ferozepur News
ਵੱਖ-ਵੱਖ ਕਲੱਬਾਂ ਅਤੇ ਐਨ.ਐੱਸ.ਐੱਸ. ਯੂਨਿਟਾਂ ਵੱਲੋਂ ਪਿੰਡਾਂ/ਸਕੂਲਾਂ/ਕਾਲਜਾਂ ਵਿੱਚ ਕਰਵਾਏ ਗਏ ਵਿਸ਼ਵ ਤੰਬਾਕੂ ਰਹਿਤ ਪ੍ਰੋਗਰਾਮ ਪ੍ਰੋਗਰਾਮ ਦਾ ਮੁੱਖ ਮਕਸਦ ਬੱਚਿਆਂ ਅਤੇ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ
ਫ਼ਿਰੋਜ਼ਪੁਰ 02 ਜੂਨ 2018 (Manish Bawa ) ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ 'ਵਿਸ਼ਵ ਤੰਬਾਕੂ ਰਹਿਤ ਦਿਵਸ 2018 ਮੌਕੇ ਵੱਖ-ਵੱਖ ਯੁਵਕ ਸੇਵਾਵਾਂ ਕਲੱਬਾਂ, ਐੱਨ.ਐੱਸ.ਐੱਸ. ਯੂਨਿਟਾਂ, ਰੈੱਡ ਰਿਬਨ ਕਲੱਬਾਂ ਆਦਿ ਵੱਲੋਂ ਵੱਖ-ਵੱਖ ਪਿੰਡਾਂ/ਸਕੂਲਾਂ/ਕਾਲਜਾਂ ਵਿੱਚ ਵਿਸ਼ਵ ਤੰਬਾਕੂ ਰਹਿਤ ਪ੍ਰੋਗਰਾਮ ਕਰਵਾਏ ਗਏ। ਜਿਸ ਵਿੱਚ ਸੈਮੀਨਾਰ, ਪੋਸਟ ਮੇਕਿੰਗ, ਕੁਇਜ਼ ਮੁਕਾਬਲੇ, ਰੈਲੀਆਂ, ਭਾਸ਼ਣ, ਨੁੱਕੜ ਨਾਟਕ ਕਰਵਾਏ ਗਏ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਫ਼ਿਰੋਜ਼ਪੁਰ ਸ੍ਰ. ਗੁਰਕਰਨ ਸਿੰਘ ਰਨੀਆ ਨੇ ਦਿੱਤੀ।
ਸ੍ਰ. ਗੁਰਕਰਨ ਸਿੰਘ ਰਨੀਆਂ ਨੇ ਦੱਸਿਆ ਕਿ ਤੰਬਾਕੂ ਰਹਿਤ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਂਦੇ ਹਾਸ਼ਮ, ਖਾਈ ਫੇਮੇ ਕੀ, ਸ਼ਹਿਜ਼ਾਦਾ ਸੰਤ ਸਿੰਘ ਸੀਨੀਅਰ ਸੈਕੰਡਰੀ ਸਕੂਲ, ਪੀਰ ਕੇ ਖਾਨਗੜ੍ਹ, ਸੈਂਟ ਸੋਲਜਰ ਸਕੂਲ, ਐੱਸ.ਬੀ.ਐੱਸ. ਕਾਲਜ ਫ਼ਿਰੋਜ਼ਪੁਰ, ਡੀ.ਏ.ਵੀ. ਕਾਲਜ, ਆਰ.ਐੱਸ.ਡੀ.ਕਾਲਜ ਆਦਿ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਲੱਬਾਂ ਵੱਲੋਂ ਤੰਬਾਕੂ ਦੇ ਪੈਕਟ ਵੀ ਸਾੜੇ ਗਏ ਅਤੇ ਤੰਬਾਕੂ ਰਹਿਤ ਸਹੁੰ ਵੀ ਚੁਕਾਈ ਗਈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਮਕਸਦ ਬੱਚਿਆਂ ਅਤੇ ਲੋਕਾਂ ਨੂੰ ਤੰਬਾਕੂ, ਸਿਗਰਟ ਅਤੇ ਗੁਟਕਾ ਪਾਨ ਮਸਾਲੇ ਦੇ ਸੇਵਨ ਨਾਲ ਬਲੱਡ ਕੈਂਸਰ, ਦਿਲ ਦਾ ਦੌਰਾ, ਅਧਰੰਗ ਤੋਂ ਇਲਾਵਾ ਗਲੇ ਅਤੇ ਮੂੰਹ ਦਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਬਾਰੇ ਜਾਣਕਾਰੀ ਦੇਣਾ ਹੈ।ਉਨ੍ਹਾਂ ਦੱਸਿਆ ਕਿ ਸਾਡੇ ਸਾਰਿਆ ਦਾ ਫ਼ਰਜ਼ ਬਣਦਾ ਹੈ ਕਿ ਪਿੰਡਾਂ ਦੀਆਂ ਸੱਥਾਂ, ਸਕੂਲਾਂ, ਕਾਲਜਾਂ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰੀਏ।
ਉਨ੍ਹਾਂ ਅੱਗੇ ਦੱਸਿਆ ਕਿ ਪ੍ਰੋਗਰਾਮ ਅਫ਼ਸਰ ਮੈਡਮ ਰਮਾ ਖੰਨਾ ਲੈਕਚਰਾਰ ਅੰਗਰੇਜ਼ੀ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਗੁਰੂਹਰਸਹਾਏ ਵੱਲੋਂ 100 ਕੁੜੀਆਂ ਦੀ ਅਗਵਾਈ ਕਰਦੇ ਹੋਏ ਗੁਰੂਹਰਸਹਾਏ ਵਿਖੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਰੈਲੀ ਕੱਢੀ ਗਈ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪ੍ਰਿੰਸੀਪਲ ਚਰਨਜੀਤ ਸਿੰਘ ਅਤੇ ਕੁਲਦੀਪ ਕੌਰ, ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਹਰਨਾਮ ਸਿੰਘ, ਡਾ. ਸ਼ਿਖਾ, ਗੁਰਜੀਵਨ ਸਿੰਘ, ਦਵਿੰਦਰ ਨਾਥ, ਦੀਪਕ ਕੁਮਾਰ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਵਿਕਰਮਜੀਤ ਸਿੰਘ, ਚਮਕੌਰ ਸਿੰਘ, ਮਲਕੀਤ ਸਿੰਘ, ਮੈਡਮ ਅਮਰਜੋਤੀ ਮਾਂਗਟ, ਅੰਗਰੇਜ਼ ਸਿੰਘ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਆਦਿ ਨੇ ਸਹਿਯੋਗ ਦਿੱਤਾ।