Ferozepur News

ਵਿਸ਼ਵ ਸਿਹਤ ਦਿਵਸ `ਤੇ ਕਰਵਾਇਆ ਸੈਮੀਨਾਰ ,

ਬਿਮਾਰੀਆਂ ਦੇ ਖਾਤਮੇ ਲਈ ਲੋਕਾਂ ਦਾ ਸੁਹਿਰਦ ਹੋਣਾ ਜ਼ਰੂਰੀ - ਡਾ: ਰੇਖਾ

ਵਿਸ਼ਵ ਸਿਹਤ ਦਿਵਸ `ਤੇ ਕਰਵਾਇਆ ਸੈਮੀਨਾਰ ,
ਵਿਸ਼ਵ ਸਿਹਤ ਦਿਵਸ `ਤੇ ਕਰਵਾਇਆ ਸੈਮੀਨਾਰ ,
ਬਿਮਾਰੀਆਂ ਦੇ ਖਾਤਮੇ ਲਈ ਲੋਕਾਂ ਦਾ ਸੁਹਿਰਦ ਹੋਣਾ ਜ਼ਰੂਰੀ – ਡਾ: ਰੇਖਾ
  ਲੋਕ  ਆਪਣੇ ਆਸ-ਪਾਸ ਸਫਾਈ ਰੱਖਣੀ ਯਕੀਨੀ ਬਣਾਉਣ ਜ ਅਤੇ ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ ਕਰਨ — ਡਾ: ਪਲਵੀ
ਫਿਰੋਜ਼ਪੁਰ,  7 ਅਪ੍ਰੈਲ 2022: ਪ੍ਰਦੂਸਿ਼ਤ ਹੋ ਰਹੇ ਵਾਤਾਵਰਣ ਕਰਕੇ ਫੈਲ ਰਹੀਆਂ ਬਿਮਾਰੀਆਂ ਦੇ ਖਾਤਮੇ ਲਈ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ: ਰੇਖਾ ਦੀ ਅਗਵਾਈ ਹੇਠ ਲਾਏ ਸੈਮੀਨਾਰ ਵਿਚ ਹਾਜ਼ਰ ਲੋਕਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਵਿਸ਼ਵ ਸਿਹਤ ਦਿਵਸ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਆਪਣੀ ਸਿਹਤ ਪ੍ਰਤੀ ਸੁਹਿਰਦ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਡਾ: ਰੇਖਾ ਨੇ ਸਾਡੀ ਧਰਤੀ, ਸਾਡੀ ਸਿਹਤ ਦਾ ਹੌਕਾ ਦਿੰਦਿਆਂ ਲੋਕਾਂ ਨੂੰ ਧਰਤੀ ਅਤੇ ਸਿਹਤ ਦੀ ਤੰਦਰੁਸਤੀ ਲਈ ਹਰ ਸੰੰਭਵ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਗੰਧਲੇ ਹੋ ਰਹੇ ਵਾਤਾਵਰਣ ਕਾਰਨ ਬਿਮਾਰੀਆਂ ਪਨਪ ਰਹੀਆਂ ਹਨ, ਜਿਸ ਕਰਕੇ ਸਾਡੀ ਸਿਹਤ ਖਰਾਬ ਹੋ ਰਹੀ ਹੈ।
ਆਪਣੀ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸਿ਼ਤ ਹੋਣ ਤੋਂ ਬਚਾਉਣ ਦੀ ਅਪੀਲ ਕਰਦਿਆਂ ਮਾਹਿਰ ਡਾਕਟਰਾਂ ਪਰਾਕਰਿਤੀ, ਡਾ: ਹੀਨਾ, ਡਾ: ਪਲਵੀ ਅਤੇ ਡਾ: ਹਰਪ੍ਰੀਤ ਨੇ ਅਪੀਲ ਕੀਤੀ ਕਿ ਆਪਣੇ ਆਸ-ਪਾਸ ਸਫਾਈ ਰੱਖਣੀ ਯਕੀਨੀ ਬਣਾਈ ਜਾਵੇ ਅਤੇ ਪਲਾਸਟਿਕ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ। ਹੁੰਦੇ ਪ੍ਰਦੂਸ਼ਨ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੂੜਾ, ਪੱਤੇ ਅਤੇ ਫਸਲਾਂ ਦੀ ਪਰਾਲੀ ਨੂੰ ਸਾੜਣ ਤੋਂ ਗੁਰੇਜ ਕੀਤਾ ਜਾਵੇ, ਕਿਉਂਕਿ ਇਨ੍ਹਾਂ ਦੇ ਧੂਏ ਕਰਕੇ ਹਵਾਵਾਂ ਜ਼ਹਿਰੀਲੀਆਂ ਹੋ ਰਹੀਆਂ ਹਨ, ਜਿਸ ਵਿਚ ਸਾਹ ਲੈਣਾ ਕਾਫੀ ਔਖਾ ਹੋ ਚੁੱਕਾ ਹੈ।
ਸਮੇਂ ਦੇ ਹਾਣੀ ਬਨਣ ਦੀ ਅਪੀਲ ਕਰਦਿਆਂ ਬੀ.ਈ.ਈ ਅੰਕੁਸ਼ ਭੰਡਾਰੀ, ਅਮਰਜੀਤ ਨੇ ਸਪੱਸ਼ਟ ਕੀਤਾ ਕਿ ਮੌਸਮੀ ਸਬਜੀਆਂ, ਫਲ ਦਾ ਇਸਤੇਮਾਲ ਕਰੋ, ਕਿਉਂਕਿ ਇਹ ਪੌਸ਼ਟਿਕ ਅਹਾਰ ਹਨ ਅਤੇ ਮੌਸਮੀ ਸਬਜੀਆਂ, ਫਲਾਂ ਦੀ ਵਰਤੋਂ ਨਾਲ ਭਰਪੂਰ ਵਿਟਾਮਿਨ ਮਿਲਣ ਦੇ ਨਾਲ-ਨਾਲ ਸਰੀਰ ਨੂੰ ਅਨਰਜ਼ੀ ਮਿਲਦੀ ਹੈ। ਤੰਦਰੁਸਤ ਰਹਿਣ ਲਈ ਸਾਈਕਲ ਚਲਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਖਰੀਦਦਾਰੀ ਕਰਨ ਜਾਣ ਸਮੇਂ ਆਪਣੇ ਨਾਲ ਥੈਲਾ ਅਤੇ ਪਾਣੀ ਦੀ ਬੋਤਲ ਜ਼ਰੂਰ ਰੱਖੋ ਤਾਂ ਜੋ ਇਸ ਦੀ ਸਮੇਂ ਸਿਰ ਵਰਤੋਂ ਕੀਤੀ ਜਾ ਸਕੇ। ਇਸ ਮੌਕੇ ਸਿਹਤ ਵਿਭਾਗ ਦੇ ਅਮਲੇ ਨੇ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਇਨ੍ਹਾਂ ਸਾਵਧਾਨੀਆਂ ਤੋਂ ਜਾਗਰੂਕ ਕਰਵਾਉਣ ਦੇ ਨਾਲ-ਨਾਲ ਸਿਹਤ ਪ੍ਰਤੀ ਸੁਹਿਰਦ ਕਰਨਗੇ।

Related Articles

Leave a Reply

Your email address will not be published. Required fields are marked *

Back to top button