Ferozepur News

ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ ਵੰਡ ਕੈਂਪ

ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ ਵੰਡ ਕੈਂਪ

ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਉਪਕਰਨ ਵੰਡ ਕੈਂਪ

ਫਿਰੋਜ਼ਪੁਰ 17 ਦਸੰਬਰ 2021 : ਜ਼ਿਲ੍ਹਾ ਰੈਡ ਕਰਾਸ ਸ਼ਾਖਾ ਫਿਰੋਜ਼ਪੁਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਦਫਤਰ ਰੈੱਡ ਕਰਾਸ ਫਿਰੋਜ਼ਪੁਰ ਵਿਖੇ ਉਪਕਰਨ ਵੰਡ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਰੀਬ 125 ਵਿਸ਼ੇਸ਼ ਲੌੜਾਂ ਵਾਲੇ ਵਿਅਕਤੀਆਂ ਨੂੰ ਮੋਟਰਾਈਜਡ ਟਰਾਈਸਾਈਕਲ, ਟਰਾਈਸਾਈਕਲ, ਵਹੀਲਚੇਅਰਾਂ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਕੇਨ ਦੀ ਵੰਡ  ਕੀਤੀ ਗਈ । ਇਸ ਕੈਂਪ ਵਿੱਚ ਵੰਡੇ ਗਏ ਉਪਕਰਨਾਂ ਦੀ ਕੀਮਤ 23,19,000/-ਰੁਪਏ ਹੈ। ਇਨ੍ਹਾਂ ਲਾਭਪਾਤਰੀਆਂ ਦੀ ਸ਼ਨਾਖਤ ਮਿਤੀ 05 ਅਪ੍ਰੈਲ 2021 ਵਿੱਚ  ਲਗਏ ਗਏ ਸ਼ਨਾਖਤੀ ਕੈਂਪ ਵਿੱਚ ਸ਼ਨਾਖਤ ਕੀਤੀ ਗਈ ਸੀ। ਇਸ ਮੌਕੇ ਉਪ ਮੈਡਲ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਓਮ ਪ੍ਰਕਾਸ਼, ਪੀ.ਸੀ.ਐਸ,  ਸ੍ਰੀ ਹਰਜਿੰਦਰ ਸਿੰਘ ਉਰਫ ਬਿੱਟੂ ਸੰਘਾ, ਸ੍ਰੀ ਜੋਗਿੰਦਰਪਾਲ ਸੁਪਰਡੰਟ ਗਰੇਡ-1, ਦਿਆਨੰਦ ਸਿਹਾਗ, ਪੀ.ਐਨ.ਡੋ ਅਲਿਮਕੋ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button