Ferozepur News

ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਸਮੱਸਿਆਵਾਂ ਦਾ ਐਨ ਆਰ ਆਈ  ਸਕੂਲੀ ਬੱਚਿਆਂ ਨੂੰ ਸਵੈਟਰ, ਬੂਟ, ਟਾਈ-ਬੈਲਟ, ਇਨਵਰਟਰ, ਬੈਟਰਾ ਤੇ ਪ੍ਰਿੰਟਰ ਕਰਵਾਇਆ ਮੁਹਇਆ

ਤੰਦਰੁਸਤ ਸਰੀਰ ਦੇ ਨਾb ਨਾਲ ਉਚੇਰੀ ਸਿੱਖਿਆ ਅਤਿ ਜ਼ਰੂਰੀ-  ਗਿੱਲ

ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਸਮੱਸਿਆਵਾਂ ਦਾ ਐਨ ਆਰ ਆਈ  ਸਕੂਲੀ ਬੱਚਿਆਂ ਨੂੰ ਸਵੈਟਰ, ਬੂਟ, ਟਾਈ-ਬੈਲਟ, ਇਨਵਰਟਰ, ਬੈਟਰਾ ਤੇ ਪ੍ਰਿੰਟਰ ਕਰਵਾਇਆ ਮੁਹਇਆ

ਤੰਦਰੁਸਤ ਸਰੀਰ ਦੇ ਨਾb ਨਾਲ ਉਚੇਰੀ ਸਿੱਖਿਆ ਅਤਿ ਜ਼ਰੂਰੀ-  ਗਿੱਲ

ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਸਮੱਸਿਆਵਾਂ ਦਾ ਐਨ ਆਰ ਆਈ  ਸਕੂਲੀ ਬੱਚਿਆਂ ਨੂੰ ਸਵੈਟਰ, ਬੂਟ, ਟਾਈ-ਬੈਲਟ, ਇਨਵਰਟਰ, ਬੈਟਰਾ ਤੇ ਪ੍ਰਿੰਟਰ ਕਰਵਾਇਆ ਮੁਹਇਆ

ਫਿ਼ਰੋਜ਼ਪੁਰ, 3 ਦਸੰਬਰ, 2019: ਸਰਕਾਰੀ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਐਨ ਆਰ ਆਈ ਨੇ ਪਾਇਆ ਯੋਗਦਾਨ ਅਤੇ ਬੱਚਿਆਂ ਲਈ ਸਕੂਲ ਨੂੰ ਐਲ.ਈ.ਡੀ ਸਮੇਤ ਵੰਡੀਆਂ ਕਈ ਵਸਤਾਂ। ਫਿ਼ਰੋਜ਼ਪੁਰ ਦੇ ਪਿੰਡ ਵਲੂਰ ਵਿਖੇ ਹੋਏ ਸਾਂਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਸਿ਼ਰਕਤ ਕਰਨ ਪਹੁੰਚੇ ਡਾ: ਕੁਲਦੀਪ ਸਿੰਘ ਗਿੱਲ ਤੇ ਉਨ੍ਹਾਂ ਦੇ ਐਨ.ਆਰ.ਆਈ ਭਰਾ ਸਤਨਾਮ ਸਿੰਘ ਗਿੱਲ ਸਮੇਤ ਪਰਿਵਾਰਕ ਮੈਂਬਰਾਂ ਨੇ ਸਿ਼ਰਕਤ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਪਹੁੰਚੇ ਡਾ ਕੁਲਦੀਪ ਸਿੰਘ ਗਿੱਲ ਤੇ ਸਤਨਾਮ ਸਿੰਘ ਨੇ ਸਪੱਸ਼ਟ ਕੀਤਾ ਕਿ ਸਕੂਲ ਅਧਿਆਪਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਥੇ ਅੱਜ ਬੱਚਿਆਂ ਨੂੰ ਸਵੈਟਰ, ਬੂਟ, ਟਾਈ-ਬੈਲਟ ਦਿੰਦਿਆਂ ਸਰਦੀ ਤੋਂ ਬਚਾਉਣ ਦਾ ਯਤਨ ਕੀਤਾ ਗਿਆ, ਉਥੇ ਬੱਚਿਆਂ ਦੀ ਕਲਾ ਨੂੰ ਦੇਖਦਿਆਂ ਹਰਮੋਨੀਅਮ ਵੀ ਭੇਂਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲਾਈਟ ਬੰਦ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਵਿਚ ਆਉਂਦੇ ਅੜਿਕੇ ਨੂੰ ਵੀ ਦੂਰ ਕਰਨ ਦਾ ਯਤਨ ਕਰਦਿਆਂ ਸਕੂਲ ਨੂੰ ਇਨਵਰਟਰ ਸਮੇਤ ਬੈਟਰੀ ਦਿੱਤਾ ਗਿਆ ਤਾਂ ਜੋ ਜੇਕਰ ਸਕੂਲ ਸਮੇਂ ਦੌਰਾਨ ਲਾਈਟ ਬੰਦ ਹੁੰਦੀ ਹੈ ਤਾਂ ਬੱਚੇ ਆਰਾਮ ਨਾਲ ਕਮਰਿਆਂ ਵਿਚ ਬੈਠ ਕੇ ਆਪਣੀ ਪੜ੍ਹਾਈ ਕਰ ਸਕਣ।

ਬੱਚਿਆਂ ਨੂੰ ਉਚੇਰੀ ਪੜ੍ਹਾਈ ਪ੍ਰਾਪਤ ਕਰਨ ns/ fdb ਲਗਾ ਕੇ ਕਲਾਸਾਂ ਵਿਚ ਬੈਠਣ ਦੀ ਅਪੀਲ ਕਰਦਿਆਂ ਡਾ ਕੁਲਦੀਪ ਸਿੰਘ ਗਿੱਲ ਤੇ ਸਤਨਾਮ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਕਿ   ਜਿਥੇ ਜਿੰਦਗੀ ਵਿਚਲੀਆਂ ਅਟਕਲਾਂ ਨੂੰ ਪਲਾਂ ਵਿਚ ਦੂਰ ਕਰਦੀ ਹੈ, ਉਥੇ ਸਮਾਜ ਦਾ ਹਾਣੀ ਵੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਹੀ’ ਇਕ ਐਸਾ ਗੁਣ ਹੈ, ਜੋ ਕੋਈ ਥੋਖੇ ਨਾਲ ਤੁਹਾਡੇ ਤੋਂ ਹਥਿਆ ਨਹੀਂ ਸਕਦਾ ਅਤੇ ਇਹ ਹਥਿਆਰ ਹੀ ਤੁਹਾਨੂੰ ਸਮੇਂ ਦੀ ਹਰ ਮਾਰ ਤੋਂ ਬਚਾਉਂਦਾ ਹੈ .

ਹਰ ਬੱਚੇ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦ ਕਰਦਿਆਂ ਡਾ ਕੁਲਦੀਪ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਕਿ ਕਮਿਊਨਿਟੀ ਹੈਲਥ ਸੈਂਟਰ ਮਮਦੋਟ  ਵਿਚ  ਸੇਵਾਵਾਂ ਨਿਭਾ ਅਤੇ ਉਨ੍ਹਾਂ ਦੀ ਦਿਲੀ ਖੁਆਇਸ਼ ਹੈ ਕਿ ਹਰ ਬੱਚੇ ਸਿਹਤਮੰਦ ਹੋਣ ਦੇ ਨਾਲ-ਨਾਲ ਉੱਚੇਰੀ ਸਿੱਖਿਆ ਹਾਸਲ ਕਰੇ। ਡਾ ਗਿੱਲ ਨੇ ਸਪੱਸ਼ਟ ਕੀਤਾ ਕਿ ਇਕ ਦਿਨ ਸਕੂਲ ਆਉਣ ਦਾ ਮੌਕਾ ਮਿਲਿਆ ਤਾਂ ਸਕੂਲ ਅਧਿਆਪਕਾਂ ਨੇ ਕੁਝ ਸਮੱਸਿਆਵਾਂ ਬਾਰੇ ਜਿ਼ਕਰ ਕੀਤਾ, ਜਿਸ ਨੂੰ ਦੂਰ ਕਰਨ ਦੀ ਦਿਲੀ-ਖਾਇਸ਼ ਜ਼ਾਹਿਰ ਕੀਤੀ, ਜਿਸ ਨੂੰ ਅੱਜ ਪੂਰਾ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਸਕੂਲ ਦੇ ਬੱਚਿਆਂ ਨੂੰ ਡਾਕਟਰੀ ਸਹੂਲਤ ਦੇਣ ਦੇ ਨਾਲ-ਨਾਲ ਜ਼ਰੂਰਤਾਂ ਪੂਰੀਆਂ ਕਰਨ ਦੀ ਹਰ ਸੰਭਵ ਕੋਸਿ਼ਸ਼ ਕਰਨਗੇ ਤਾਂ ਜੋ ਨਿਰੋਗ ਬੱਚੇ ਪੜ੍ਹਾਈ ਵਿਚ ਨਾਮਣਾ ਖੱਟ ਕੇ ਆਪਣਾ ਤੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ਪ੍ਰਿੰਸੀਪਲ ਪੂਨਮ ਕਾਲੜਾ ਨੇ ਗਿੱਲ ਪਰਿਵਾਰ ਦਾ ਬੱਚਿਆਂ ਦੇ ਹਿੱਤ ਵਿਚ ਲਏ ਨਿਰਣੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ, ਜਦੋਂ ਕਿ ਪਿੰਡ ਦੇ ਸਰਪੰਚ ਨੇ ਐਨ ਆਰ ਆਈ ਪਰਿਵਾਰ ਦੇ ਕਾਰਜ ਨੂੰ ਵਡ ਭਾਗਾ ਕਰਾਰ ਦਿੱਤਾ ।

Related Articles

Back to top button