Ferozepur News

ਵਿਸ਼ਵ ਵਾਤਾਵਰਨ ਦਿਵਸ ਮੌਕੇ “ਏਕ ਸ਼ਾਮ-ਕੁਦਰਤ ਕੇ ਨਾਮ” ਪ੍ਰੋਗਰਾਮ ਆਯੋਜਿਤ

DSC_6809ਫਿਰੋਜ਼ਪੁਰ 6 ਜੂਨ (ਏ.ਸੀ.ਚਾਵਲਾ) ਸਿੱਖਿਆ ਅਤੇ ਵਾਤਾਵਰਨ ਦੇ ਵਿਕਾਸ ਲਈ ਯਤਨਸ਼ੀਲ ਨਾਮਵਰ ਸਮਾਜ ਸੇਵੀ ਸੰਸਥਾ ਐਗਰੀਡ ਫਾÀੂਂਡੇਸ਼ਨ (ਰਜਿ:) ਫਿਰੋਜ਼ਪੁਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਮਾਤਾ ਸੁਰਜੀਤ ਕੋਰ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ “ਏਕ ਸ਼ਾਮ-ਕੁਦਰਤ ਕੇ ਨਾਮ” ਕਲਾਪੀਠ (ਰਜਿ:) ਅਤੇ ਡੀ.ਸੀ ਮਾਡਲ ਸਕੂਲ ਫਿਰੋਜ਼ਪੁਰ ਕੈਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨ:) ਸ੍ਰੀ ਅਮਿਤ ਕੁਮਾਰ ਆਈ.ਏ.ਐਸ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਸਮਾਗਮ ਦੀ ਪ੍ਰਧਾਨਗੀ ਸ੍ਰੀ ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ ਨੇ ਕੀਤੀ। ਸਮਾਗਮ ਵਿਚ ਸ੍ਰ.ਅਮਰੀਕ ਸਿੰਘ ਸਾਮਾਂ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਸ੍ਰੀ.ਅਨੁਰਿਧ ਗੁਪਤਾ ਸੀ.ਈ.ਓ ਡੀ.ਸੀ.ਐਮ ਗਰੁੱਪ ਸਕੂਲ, ਸ੍ਰੀ ਧਰਮਪਾਲ ਬਾਂਸਲ ਬਤੌਰ ਵਿਸ਼ੇਸ਼ ਮਹਿਮਾਨ ਵੱਜੋ ਪਹੁੰਚੇ। ਫਾÀੂਂਡੇਸ਼ਨ ਦੇ ਪ੍ਰਧਾਨ ਡਾ.ਸਤਿੰਦਰ ਨੇ ਆਏ ਹੋਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਉਦੇਸ਼ ਸਮਾਜ ਨੂੰ ਵਾਤਾਵਰਨ ਸੰਭਾਲ ਦੀ ਗੰਭੀਰਤਾ ਪ੍ਰਤੀ ਕਵਿਤਾਵਾਂ ਅਤੇ ਗੀਤਾ ਰਾਹੀ ਜਾਗਰੂਕ ਕਰਨਾ ਹੈ, ਅੱਜ ਸਾਡੀ ਧਰਤੀ, ਹਵਾ ਅਤੇ ਪਾਣੀ ਤਿੰਨੇ ਮੁੱਢਲੀਆਂ ਚੀਜ਼ਾਂ ਪ੍ਰਦੂਸ਼ਣ ਨਾਲ ਪਲੀਤ ਹੋ ਚੁੱਕੀਆਂ ਹੈ ਇਨ•ਾਂ ਪ੍ਰਤੀ ਚੇਤਨ ਹੋ ਕੇ ਸੋਚਣਾ ਅਤੇ ਕੰਮ ਕਰਨਾ ਸਮੇਂ ਦੀ ਸਭ ਤੋ ਵੱਡੀ ਜ਼ਰੂਰਤ ਹੈ। ਮੁੱਖ ਮਹਿਮਾਨ ਸ੍ਰੀ.ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿਚ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਵਾਤਾਵਰਨ ਦਿਵਸ ਇੱਕ ਦਿਨ ਨਹੀਂ ਬਲਕਿ ਰੋਜ਼ਾਨਾ ਹੀ ਹੋਣਾ ਚਾਹੀਦਾ ਹੈ ਅਤੇ ਸਮਾਜ ਨੂੰ ਇਸ ਪ੍ਰਤੀ ਚੇਤਨ ਹੋਣਾ ਪਵੇਗਾ। ਉਨ•ਾਂ ਨੇ ਵਾਤਾਵਰਨ ਵਿਸ਼ੇ ਉੱਪਰ ਲਿਖੀ ਆਪਣੀ ਕਵਿਤਾ ਸੁਣਾ ਕੇ ਸਰੋਤਿਆ ਨੂੰ ਜਾਗਰੂਕ ਕੀਤਾ। ਇਸ ਮੌਕੇ ਉੱਘੇ ਸਾਹਿਤਕਾਰ ਪ੍ਰੋ.ਜਸਪਾਲ ਸਿੰਘ ਘਈ, ਸ੍ਰ.ਦਿਆਲ ਸਿੰਘ ਪਿਆਸਾ, ਸ੍ਰੀ ਦੇਵ ਹਸਨ, ਹਰਮੀਤ ਵਿਦਿਆਰਥੀ, ਸ੍ਰੀ ਅਨਿਲ ਆਦਮ, ਸ੍ਰੀ.ਦੀਪ ਜੀਰਵੀ, ਗਿੱਲ ਗ਼ੁਲਾਮੀ ਵਾਲਾ, ਸ੍ਰੀ ਰਜੀਵ ਖ਼ਿਆਲ ਅਤੇ ਸ੍ਰੀ.ਵਿਜੇ ਵਿਕਟਰ ਨੇ ਆਪਣੇ ਗੀਤਾ, ਕਵਿਤਾਵਾਂ ਅਤੇ ਸ਼ੇਅਰਾਂ ਰਾਹੀ ਵਾਤਾਵਰਨ ਪ੍ਰਦੂਸ਼ਣ ਪ੍ਰਤੀ ਨਿਵੇਕਲੇ ਅੰਦਾਜ਼ ਵਿਚ ਜਿੱਥੇ ਜਾਗਰੂਕ ਕੀਤਾ ਉੱਥੇ ਸੋਚਣ ਲਈ ਮਜਬੂਰ ਕੀਤਾ। ਫਿਰੋਜ਼ਪੁਰ ਵਿਚ ਪਹਿਲੀ ਵਾਰ ਵਾਤਾਵਰਨ ਵਰਗੇ ਗੰਭੀਰ ਵਿਸ਼ੇ ਤੇ ਆਯੋਜਿਤ ਕਵੀ ਦਰਬਾਰ ਅਮਿੱਟ ਛਾਪ ਛੱਡ ਗਿਆ ਅਤੇ ਵਾਤਾਵਰਨ ਸੰਭਾਲ ਪ੍ਰਤੀ ਸੋਚਣ ਤੇ ਕੰਮ ਕਰਨ ਲਈ ਪ੍ਰੇਰਨਾ ਦੇ ਗਿਆ। ਇਸ ਮੌਕੇ ਸ੍ਰੀ.ਅਨੁਰਿਧ ਗੁਪਤਾ, ਸ੍ਰੀ.ਲਲਿਤ ਕੁਮਾਰ, ਸ੍ਰੀ. ਕਮਲ ਸ਼ਰਮਾ ਨੇ ਵੀ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ, ਸਮਾਗਮ ਨੂੰ ਸਫਲ ਬਣਾਉਣ ਵਿਚ ਸ੍ਰੀ.ਦਵਿੰਦਰ ਨਾਥ, ਸ੍ਰ.ਗੁਰਚਰਨ ਸਿੰਘ ਪਿੰ੍ਰਸੀਪਲ, ਸ੍ਰ.ਮਹਿੰਦਰਪਾਲ ਸਿੰਘ, ਸ੍ਰ.ਇੰਦਰਪਾਲ ਸਿੰਘ, ਕੋਮਲ ਅਰੋੜਾ, ਸ੍ਰੀ.ਦਰਸ਼ਨ ਲਾਲ ਸ਼ਰਮਾ, ਸ੍ਰੀ.ਦੀਪਕ ਸ਼ਰਮਾ, ਸ੍ਰ.ਅਵਿਨਾਸ਼ ਸਿੰਘ ਵਾਇਸ ਪ੍ਰਿੰਸੀਪਲ, ਸ੍ਰੀ.ਅਮਿਤ ਨਾਰੰਗ ਤੋ ਇਲਾਵਾ ਐਗਰੀਡ ਫਾÀੂਂਡੇਸ਼ਨ ਦੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਵਿਚ ਸਮਾਜ ਸੇਵੀ ਸੰਸਥਾਵਾਂ ਲਾਇਫ ਗਰੁੱਪ ਭਾਰਤੀ, ਪੰਤਜਲੀ ਯੋਗ ਸਮਿਤੀ, ਐਨ.ਜੀ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸਦ, ਟੀਚਰਜ਼ ਕਲੱਬ, ਲਾਇਨਜ਼ ਕਲੱਬ ਆਸ਼ੀਰਵਾਦ ਦੇ ਨੁਮਾਇੰਦਿਆਂ ਤੋ ਇਲਾਵਾ ਸ੍ਰੀ.ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰ. ਬੀਰਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫ਼ਸਰ ਡੇਅਰੀ ਵਿਭਾਗ ਫਿਰੋਜ਼ਪੁਰ, ਸ੍ਰੀ.ਰਜਿੰਦਰ ਕਟਾਰੀਆ ਸਹਾਇਕ ਡਾਇਰੈਕਟਰ ਮੱਛੀ ਪਾਲਨ ਵਿਭਾਗ, ਸ੍ਰੀ.ਦਿਨੇਸ਼ ਸ਼ਰਮਾ ਜਿੱਲ•ਾ ਸੂਚਨਾ ਅਫ਼ਸਰ, ਪ੍ਰਿੰਸੀਪਲ ਸ੍ਰੀ.ਵਿਪਨ ਸ਼ਰਮਾ, ਸ੍ਰ.ਜਸਵਿੰਦਰ ਸਿੰਘ ਪਟਵਾਰੀ, ਸ੍ਰ.ਬਲਵੰਤ ਸਿੰਘ ਮੀਤ ਪ੍ਰਧਾਨ, ਸ੍ਰ.ਇੰਦਰ ਸਿੰਘ ਗੋਗੀਆ, ਕਮਲ ਕਾਲੀਆ ਪ੍ਰਧਾਨ ਬ੍ਰਾਹਮਣ ਸਭਾ, ਅੰਕਿਤ ਰਾਣਾ, ਸ੍ਰੀ.ਕਮਲਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।

Related Articles

Back to top button