Ferozepur News

ਵਿਵੇਕਾਨੰਦ ਵਰਲਡ ਸਕੂਲ ਵਿਚ ਹੋਣ ਵਾਲੇ ਆਯੋਜਿਤ ਦੀਵਾਲੀ ਮੇਲੇ ਦਾ ਕੀਤਾ ਗਿਆ ਪੋਸਟਰ ਰਿਲੀਜ਼

ਵਿਵੇਕਾਨੰਦ ਵਰਲਡ ਸਕੂਲ ਵਿਚ ਹੋਣ ਵਾਲੇ ਆਯੋਜਿਤ ਦੀਵਾਲੀ ਮੇਲੇ ਦਾ ਕੀਤਾ ਗਿਆ ਪੋਸਟਰ ਰਿਲੀਜ਼

ਫਿਰੋਜ਼ਪੁਰ 16 ਅਕਤੂਬਰ (): ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਵਿਚ 20 ਅਕਤੂਬਰ ਨੂੰ ਆਯੋਜਿਤ ਹੋਣ ਵਾਲੇ ਦੀਵਾਲੀ ਮੇਲੇ ਦਾ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਕਮਿਸ਼ਨਰ ਚੰਦਰ ਗੇਂਦ ਵੱਲੋਂ ਪੋਸਟਰ ਰਿਲੀਜ ਕੀਤਾ ਗਿਆ। ਪੋਸਟਰ ਰਿਲੀਜ਼ ਕਰਦੇ ਹੋਏੇ ਚੰਦਰ ਗੈਂਦ ਨੇ ਆਪਣੇ ਜ਼ਿਲ੍ਹਾ ਵਾਸੀਆਂ ਨੂੰ ਇਸ ਮੇਲੇ ਵਿਚ ਆਉਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਮੇਲਾ ਸ਼ਾਨਦਾਰ ਸੋਚ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਬਜ਼ੁਰਗਾਂ ਨੂੰ ਸਰਮਪਿਤ ਹੋਵੇਗਾ। ਸਕੂਲ ਪ੍ਰਬੰਧਕ ਅਕਾਦਮਿਕ ਪਰਮਵੀਰ ਸ਼ਰਮਾ ਨੇ ਦੱਸਿਆ ਕਿ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਵੀ ਇਹ ਦੀਵਾਲੀ ਦਾ ਮੇਲਾ ਬਜ਼ੁਗਾਂ ਨੂੰ ਸਮਰਪਿਤ ਸੀ ਅਤੇ ਬਜ਼ੁਰਗ ਦੀ ਬਰਕਤ ਨਾਲ ਪਿਛਲੇ ਸਾਲ ਦੀਵਾਲੀ ਮੇਲੇ ਦੀ ਸਫਲਤਾ ਤੋਂ ਬਾਅਦ ਇਸ ਸਾਲ ਵੀ ਫਿਰੋਜ਼ਪੁਰ ਵਾਸੀਆਂ ਲਈ ਦੀਵਾਲੀ ਮੇਲਾ ਉਸੇ ਸੋਚ ਅਤੇ ਉਤਸ਼ਾਹ ਨਾਲ ਲਿਆਇਾ। ਇਸ ਵਿਚ ਬੱਚਿਆਂ ਦੇ ਲਈ ਝੂਲੇ, ਵੱਖ ਵੱਖ ਖੇਡ, ਸ਼ਾਪਿੰਗ ਸਟਾਲਸ, ਰੈਂਪ ਵਾਕ, ਹੈਲÎਥੀ ਬੇਬੀ ਸ਼ੋਅ, ਮੋਮ ਐਂਡ ਮੀ, ਮੀ ਐਂਡ ਡੈਡ, ਚੰਡੀਗੜ੍ਹ ਦਾ ਪ੍ਰਸਿੱਧ ਲਾਇਵ ਬੈਂਡ ਆਦਿ ਆਕਰਸ਼ਕ ਕੇਂਦਰ ਹੋਣਗੇ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ, ਸਕੂਲ ਦੇ ਪ੍ਰਸ਼ਾਸਿਕ ਅਕਾਦਮਿਕ ਪਰਮਵੀਰ ਸ਼ਰਮਾ, ਸਕੂਲ ਦੇ ਉਪ ਪ੍ਰਧਾਨ ਵਿਪਨ ਸ਼ਰਮਾ, ਸ਼ਲਿੰਦਰ ਭੱਲਾ, ਅਮਨ ਦਿਉੜਾ, ਨਰੇਸ਼ ਸ਼ਰਮਾ, ਝਲਕੇਸ਼ਵਰ ਆਦਿ ਹਾਜ਼ਰ ਸਨ।

Related Articles

Back to top button