ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਫਲਾਵਰ ਡੇ
ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਫਲਾਵਰ ਡੇ
ਫਿਰੋਜ਼ਪੁਰ 9 ਫਰਵਰੀ: ਵਿਵੇਕਾਨੰਦ ਵਰਲਡ ਸਕੂਲ ਦੇ ਪਲੇਅ ਗਰੁੱਪ ਦੇ ਵਿਦਿਆਰਥੀਆਂ ਨੇ ਫਲਾਵਰ ਡੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ।ਬਸੰਤ ਪੰਚਮੀ ਦੇ ਬਾਅਦ ਫੁੱਲਾਂ ਦਾ ਮੌਸਮ ਆ ਜਾਂਦਾ ਹੈ। ਬੇਹੱਦ ਸਰਦੀ ਦੇ ਬਾਅਦ ਬਸੰਤ ਰੁੱਤ ਵਿਚ ਸੂਰਜ ਦੀਆਂ ਕਿਰਨਾਂ ਤੋਂ ਮੌਸਮ ਕਰਵਟ ਲੈਣ ਲੱਗਦਾ ਹੈ।ਇਸ ਲਈ ਅੱਜ ਵਿਵੇਕਾਨੰਦ ਵਰਲਡ ਸਕੂਲ ਦੇ ਪਲੇਅ ਗਰੁੱਪ ਦੇ ਵਿਦਿਆਰਥੀਆਂ ਲਈ ਫਲਾਵਰ ਡੇ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਉਪ ਪ੍ਰਧਾਨ ਅਚਾਰਿਆ ਵਿਪਨ ਸ਼ਰਮਾ ਨੇ ਦੱਸਿਆ ਕਿ ਅੱਜ ਫਲਾਵਰ ਡੇ ਦੇ ਮੌਕੇ ਤੇ ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੇ ਫੁੱਲ ਜਿਵੇਂ ਸੂਰਜਮੁਖੀ, ਗੈਂਦੇ ਆਦਿ ਤੋਂਜਾਣੂ ਕਰਵਾਇਆ ਗਿਆ ਅਤੇ ਬਸੰਤ ਰੁੱਤ ਵਿਚ ਸਰਦ ਰੁੱਧ ਦੇ ਬਾਅਦ ਪੌਦਿਆਂ ਦੀਆਂ ਪੱਤੀਆਂ ਵਾਪਸ ਆਉਣ ਦੇ ਬਾਰੇ ਵਿਚ ਦੱਸਿਆ ਗਿਆ।ਉਪ ਪ੍ਰਧਾਨ ਆਚਾਰਿਆ ਸ਼੍ਰੀਮਤੀ ਕਰੁਣਾ ਸਕਸੈਨਾ ਨੇ ਦੱਸਿਆ ਕਿ ਫਲਾਵਰ ਡੇ ਸੈਲੀਬ੍ਰੇਸ਼ਨ ‘ਤੇ ਵਿਦਿਆਰਥੀਆਂ ਦੇ ਲਈ ਇਕ ਫਲਾਵਰ ਗਾਰਡਨ ਦੱਸਿਆ ਗਿਆ।ਜਿਸ ਵਿਚ ਵਿਦਿਆਰਥੀ ਰੰਗ ਬਿਰੰਗੇ ਫੁੱਲਾਂ ਨਾਲ ਸਜੇ ਬਹੁਤ ਆਕਰਸ਼ਿਤ ਲੱਗ ਰਹੇ ਸੀ।ਇਸ ਸੈਲੀਬ੍ਰੇਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਵੱਲੋਂ ਲਿਆਂਦੇ ਗਏ ਪਾਰਟੀ ਟਿਫਿਨਸ ਦਾ ਵੀ ਲੁਫਤ ਉਠਾਇਆ।